
ਦਸਤ ਰੋਕੋ ਮੁਹਿੰਮ ਤਹਿਤ ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਵਿਚ ਓ.ਆਰ.ਐਸ ਪੈਕੇਟ ਵੰਡੇ ਗਏ
- by Jasbeer Singh
- July 30, 2025

ਦਸਤ ਰੋਕੋ ਮੁਹਿੰਮ ਤਹਿਤ ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਵਿਚ ਓ.ਆਰ.ਐਸ ਪੈਕੇਟ ਵੰਡੇ ਗਏ ਪਟਿਆਲਾ 30 ਜੁਲਾਈ 2025 : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਪਟਿਆਲਾ ਡਾ ਜਗਪਾਲ ਇੰਦਰ ਸਿੰਘ ਅਤੇ ਮੈਡੀਕਲ ਸੁਪਰਡੈਂਟ ਡਾ ਐਸ.ਜੇ ਸਿੰਘ ਦੀ ਅਗਵਾਈ ਹੇਠ ਦਸਤ ਰੋਕਥਾਮ ਮੁਹਿੰਮ ਤਹਿਤ ਮਾਤਾ ਕੁਸ਼ਲਿਆ ਹਸਪਤਾਲ ਪਟਿਆਲਾ ਵਿੱਚ 0 ਤੋਂ 5 ਸਾਲ ਤਕ ਦੇ ਬੱਚਿਆਂ ਨੂੰ ਓ.ਆਰ.ਐਸ. ਦੇ ਪੈਕੇਟ ਵੰਡੇ ਗਏ । ਇਸ ਮੌਕੇ ਡਾ: ਵਿਕਾਸ ਗੋਇਲ ਨੇ ਦੱਸਿਆ ਕਿ ਦਸਤ ਰੋਕੋ ਮੁਹਿੰਮ ਦਾ ਮਕਸਦ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਸਤਾਂ ਤੋਂ ਬਚਾਉਣਾ ਹੈ। ਇਸ ਲਈ ਓ.ਆਰ.ਐਸ. ਦੇ ਪੈਕੇਟਾਂ ਅਤੇ ਜਿੰਕ ਦੀਆਂ ਗੋਲੀਆਂ ਮੁਫ਼ਤ ਤੌਰ ‘ ਤੇ ਮੁਹੱਈਆ ਜਾ ਰਹੀਆਂ ਹਨ। ਮਾਤਾ ਕੁਸ਼ਲਿਆ ਹਸਪਤਾਲ ਵਿੱਚ ਜਿੰਕ ਕਾਰਨਰ ਵੀ ਸਥਾਪਿਤ ਕੀਤਾ ਗਿਆ ਹੈ, ਜਿੱਥੇ ਲੋਕਾਂ ਨੂੰ ਓ.ਆਰ.ਐਸ. ਤਿਆਰ ਕਰਨ ਦੇ ਸਹੀ ਤਰੀਕੇ ਬਾਰੇ ਜਾਗਰੂਕਤਾ ਦਿੱਤੀ ਜਾਂਦੀ ਹੈ । ਡਾ ਵਿਕਾਸ ਗੋਇਲ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਜ਼ਿਲ੍ਹੇ ਦੇ ਸਕੂਲਾਂ ਅਤੇ ਸਿਹਤ ਸੰਸਥਾਵਾਂ ਵਿੱਚ ਪੋਸਟਰਾਂ ਅਤੇ ਫਲੈਕਸਾਂ ਰਾਹੀਂ ਸਵੱਛਤਾ ਤੇ ਦਸਤਾਂ ਦੀ ਰੋਕਥਾਮ ਬਾਰੇ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਸਾਫ਼ ਸਫਾਈ ਅਤੇ ਹੱਥ ਧੋੜ ਦੀ ਵਿਧੀ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਮੌਕੇ ਐਲ.ਐਚ.ਵੀ. ਅਨੀਤਾ ਰਾਣੀ ਨੇ ਵੀ ਦਸਤ ਦੌਰਾਨ ਮਾਂ ਦੇ ਦੁੱਧ ਦੇ ਮਹੱਤਵ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਦਸਤ ਦੌਰਾਨ ਅਤੇ ਦਸਤ ਤੋ ਬਾਅਦ ਮਾਂ ਦਾ ਦੁੱਧ ਅਤੇ ਤਰਲ ਪਦਾਰਥ ਖਾਣਾ ਜਾਰੀ ਰੱਖਣਾ ਚਾਹੀਦਾ ਹੈ । ਜਨਮ ਦੇ ਛੇ ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਦਿੱਤਾ ਜਾਣਾ ਚਾਹੀਦਾ ਹੈ ਅਤੇ ਨਾਲ ਹੀ ਖਾਣਾ ਬਨਾਉਣ ਅਤੇ ਖਵਾਹਉਣ ਤੋਂ ਪਹਿਲਾਂ ਅਤੇ ਪਖਾਨਾ ਸਾਫ਼ ਕਰਨ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਜਰੂਰੀ ਹੈ । ਉਹਨਾਂ ਇਹ ਵੀ ਕਿਹਾ ਕਿ ਓ.ਆਰ.ਐਸ. ਦੇ ਪੈਕੇਟ ਅਤੇ ਜਿੰਕ ਦੀਆਂ ਗੋਲੀਆਂ ਸਾਰੇ ਸਿਹਤ ਸੰਸਥਾਨਾਂ ਵਿੱਚ ਮੁਫ਼ਤ ਉਪਲਬਧ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਗਰੀਬ ਪਰਿਵਾਰ ਵੀ ਇਸ ਮੁਹਿੰਮ ਦਾ ਲਾਭ ਉਠਾਉਣ । ਇਸ ਮੌਕੇ ਏ.ਐਨ.ਐਮ. ਰਣਧੀਰ ਕੌਰ, ਮਾਸ ਮੀਡੀਆ ਵਿੰਗ ਦੀ ਟੀਮ ਅਤੇ ਨਰਸਿੰਗ ਵਿਦਿਆਰਥੀ ਵੀ ਮੌਜੂਦ ਸਨ ।