
ਆਵਰ ਲੇਡੀ ਆਫ ਫਾਤਿਮਾ ਕਾਨਵੈਂਟ ਸਕੂਲ ਵੱਲੋਂ 15ਵਾਂ ਖੂਨਦਾਨ ਕੈਂਪ ਲਗਾਇਆ ਗਿਆ।
- by Jasbeer Singh
- May 17, 2025

ਆਵਰ ਲੇਡੀ ਆਫ ਫਾਤਿਮਾ ਕਾਨਵੈਂਟ ਸਕੂਲ ਵੱਲੋਂ 15ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਪਟਿਆਲਾ : 17 ਮਈ ( ) ਸਥਾਨਕ ਵਿਦਿਆ ਦੇ ਖੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਆਵਰ ਲੇਡੀ ਆਫ ਫਾਤਿਮਾ ਕਾਨਵੈਂਟ ਸਕੂਲ ਪਟਿਆਲਾ ਵੱਲੋਂ ਮਾਨਵਤਾ ਲੋਕ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ 15ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਦਾ ਉਦਘਾਟਨ ਸਕੂਲ ਦੇ ਪ੍ਰਿੰਸੀਪਲ ਸਿਸਟਰ ਇਮੈਕੁਲੇਟ ਨੇ ਦੀਪ ਜਗਾਕੇ ਕੀਤਾ। ਵਿਦਿਆਰਥੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਿਸਟਮ ਇਮੈਕੁਲੇਟ ਨੇ ਕਿਹਾ ਕਿ ਅਸੀਂ ਆਪਣਾ ਖੂਨਦਾਨ ਕਰਕੇ ਕਿਸੇ ਇਨਸਾਨ ਦੀ ਜਾਨ ਬਚਾ ਸਕਦੇ ਹਾਂ। ਹਰ ਇਨਸਾਨ ਨੂੰ 3 ਜਾਂ 4 ਮਹੀਨਿਆਂ ਬਾਅਦ ਖੂਨਦਾਨ ਕਰਦਿਆ ਰਹਿਣਾ ਚਾਹੀਦਾ ਹੈ। ਪਟਿਆਲਾ ਸ਼ਹਿਰ ਦੇ ਸਮਾਜ ਸੇਵਕ ਅਤੇ ਸੀਨੀਅਰ ਪੱਤਰਕਾਰ ਰਾਜੇਸ਼ ਪੰਜੋਲਾ ਨੇ ਕਿਹਾ ਕਿ ਬੱਚਿਆਂ ਦੇ ਮਾਤਾ ਪਿਤਾ ਵੱਲੋਂ ਖੂਨਦਾਨ ਕੈਂਪ ਵਿੱਚ ਇਸ ਦਾਨ ਕੀਤੇ ਖੂਨ ਨਾਲ ਕਿਸੇ ਲੋੜਵੰਦ ਦਾ ਜੀਵਨ ਬਚਾਉਣ ਲਈ ਮਦਦ ਹੋਵੇਗੀ। ਖੂਨਦਾਨ ਕਰਕੇ ਆਤਮਾ ਨੂੰ ਖੁਸ਼ੀ ਮਿਲਦੀ ਹੈ। ਪ੍ਰਿੰਸੀਪਲ ਸਿਸਟਰ ਇਮੈਕੁਲੇਟ ਨੇ ਕਿਹਾ ਕਿ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਥੈਲੀਸੀਮੀਆ ਪੀੜਤ ਬੱਚਿਆਂ ਅਤੇ ਜਰੂਰਤਮੰਦ ਲੋਕਾਂ ਦੀ ਜਿੰਦਗੀਆਂ ਬਚਾਉਣ ਲਈ ਇਹ 15ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਦੀ ਬਲੱਡ ਬੈਂਕ ਦੇ ਡਾਕਟਰ ਵਿਨੈ, ਇਮਯੂਨੋਈਮੇਟੋਲੋਜੀ ਅਤੇ ਟ੍ਰਾਂਸਫਿਊਜ਼ਨ ਵਿਭਾਗ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਅਤੇ ਸ੍ਰੀ ਸੁਖਵਿੰਦਰ ਸਿੰਘ, ਕੈਂਪ ਕੋਆਰਡੀਨੇਟਰ, ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦਾ ਸਵਾਗਤ ਉਮੀਦ ਅਤੇ ਖੁਸ਼ਹਾਲੀ ਦਾ ਪ੍ਰਤੀਕ ਹਰਾ—ਭਰਾ ਬੂਟਾ ਦ ਕੇ ਕੀਤਾ। ਪੈਰਾ ਮੈਡੀਕਲ ਸਟਾਫ ਦੇ ਸਹਿਯੋਗ ਨਾਲ 73 ਯੂਨਿਟ ਬਲੱਡ ਇਕੱਠਾ ਹੋਇਆ। ਇਸ ਮੋਕੇ ਹੋਰਨਾਂ ਤੋਂ ਇਲਾਵਾ ਅਵਰ ਲੇਡੀ ਆਫ ਫਾਤਿਮਾ ਕਾਨਵੈਟ ਸਕੂਲ ਦੇ ਵਾਇਸ ਪ੍ਰਿੰਸੀਪਲ ਐਨ ਮਾਰੀਆਂ ਹਾਜਰ ਸਨ। ਖੂਨਦਾਨ ਕੈਂਪ ਦੇ ਅਖੀਰ ਵਿੱਚ ਖੂਨਦਾਨੀਆਂ ਨੂੰ ਸਕੂਲ ਵੱਲੋਂ ਮੋਮੈਂਟੋ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਖੂਨਦਾਨੀਆਂ ਨੂੰ ਕੇਲੇ, ਦੁੱਧ ਦੇ ਕੇ ਖੂਨਦਾਨ ਕਰਨ ਲਈ ਧੰਨਵਾਦ ਕੀਤਾ। ਅਖੀਰ ਵਿੱਚ ਪ੍ਰਿੰਸੀਪਲ ਸਿਸਟਰ ਇਮੈਕੁਲੇਟ ਨੇ ਸਕੂਲ ਦੇ ਅਧਿਆਪਕਾਂ ਸਟਾਫ ਵੱਲੋਂ ਰਾਜਿੰਦਰਾ ਹਸਪਤਾਲ ਦੀ ਟੀਮ ਦਾ ਖੂਨਦਾਨ ਕੈਂਪ ਦੀ ਸਫਲਤਾ ਲਈ ਧੰਨਵਾਦ ਕੀਤਾ।
Related Post
Popular News
Hot Categories
Subscribe To Our Newsletter
No spam, notifications only about new products, updates.