ਵਿਦੇਸ਼ਾਂ ਦੀਆਂ ਜੇਲਾਂ ਵਿਚ ਬੰਦ 10574 ਭਾਰਤੀਆਂ ਵਿਚੋਂ 43 ਨੂੰ ਹੋਈ ਹੈ ਮੌਤ ਦੀ ਸਜ਼ਾ : ਵਿਦੇਸ਼ ਮੰਤਰੀ
- by Jasbeer Singh
- August 14, 2025
ਵਿਦੇਸ਼ਾਂ ਦੀਆਂ ਜੇਲਾਂ ਵਿਚ ਬੰਦ 10574 ਭਾਰਤੀਆਂ ਵਿਚੋਂ 43 ਨੂੰ ਹੋਈ ਹੈ ਮੌਤ ਦੀ ਸਜ਼ਾ : ਵਿਦੇਸ਼ ਮੰਤਰੀ ਨਵੀਂ ਦਿੱਲੀ, 14 ਅਗਸਤ 2025 : ਭਾਰਤ ਦੇਸ਼ ਦੇ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ਵਿਚ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਵੱਖ-ਵੱਖ ਦੇਸ਼ਾਂ ਦੀਆਂ ਜੇਲਾਂ ਵਿਚ ਭਾਰਤ ਦੇ 10 ਹਜ਼ਾਰ 574 ਭਾਰਤੀ ਵੱਖ-ਵੱਖ ਦੋਸ਼ਾਂ ਅਧੀਨ ਕੈਦ ਹਨ। ਇਥੇ ਹੀ ਬਸ ਨਹੀਂ ਇਸਦੇ ਚਲਦਿਆਂ 43 ਭਾਰਤੀਆਂ ਨੂੰ ਤਾਂ ਵਿਦੇਸ਼ਾਂ ਵਿਚ ਮੌਤ ਦੀ ਸਜ਼ਾ ਤੱਕ ਸੁਣਾਈ ਜਾ ਚੁੱਕੀ ਹੈ। ਸਭ ਤੋਂ ਵਧ ਕਿਸ ਮੁਲਕ ਵਿਚ ਹਨ ਭਾਰਤੀ ਨਾਗਰਿਕ ਜੇਲਾਂ ਵਿਚ ਭਾਰਤ ਦੇ ਵਿਦੇਸ਼ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਜਿਸਨੂੰ ਯੂ. ਏ. ਈ. ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ ਦੇ ਵਿੱਚ ਸਭ ਤੋਂ ਵੱਧ 2 ਹਜ਼ਾਰ 773 ਭਾਰਤੀ ਨਾਗਰਿਕ ਜੇਲਾਂ ਵਿੱਚ ਬੰਦ ਹਨ । ਇਸ ਤੋਂ ਬਾਅਦ ਸਾਊਦੀ ਅਰਬ ਵਿੱਚ 2 ਹਜ਼ਾਰ 379 ਭਾਰਤੀ ਅਤੇ ਨੇਪਾਲ ਦੀਆਂ ਜੇਲ੍ਹਾਂ ਵਿੱਚ 1,357 ਭਾਰਤੀ ਕੈਦੀ ਹਨ । ਕਿਹੜੇ ਕਿਹੜੇ ਮੁਲਕ ਵਿਚ ਕਿੰਨੇ ਭਾਰਤੀ ਕੈਦ ਹਨ : ਯੂ. ਏ. ਈ. ਵਿਚ 2773 ਭਾਰਤੀ ਕੈਦੀ, ਸਾਊਦੀ ਅਰਬ ਵਿਚ 2 ਹਜ਼ਾਰ 379, ਨੇਪਾਲ ਵਿਚ 1 ਹਜ਼ਾਰ 357, ਕਤਰ ਵਿਚ 795, ਮਲੇਸ਼ੀਆ ਵਿਚ 380, ਕੁਵੈਤ ਵਿਚ 342, ਯੂ. ਕੇ. ਵਿਚ 323, ਬਹਿਰੀਨ ਵਿਚ 261, ਪਾਕਿਸਤਾਨ ਵਿਚ 246, ਚੀਨ ਵਿਚ 183, ਅਮਰੀਕਾ ਵਿਚ 175, ਇਟਲੀ ਵਿਚ 162, ਸਿੰਗਾਪੁਰ ਵਿਚ 138, ਓਮਾਨ ਵਿਚ 121 ਸ਼ਾਮਲ ਹਨ। ਕਿਹੜੇ ਕਿਹੜੇ ਦੇਸ਼ਾਂ ਵਿਚ ਕੈਦ ਹੈ ਸਿਰਫ਼ ਇਕ ਭਾਰਤੀ ਨਾਗਰਿਕ ਜਿਨ੍ਹਾਂ ਵਿਦੇਸ਼ੀ ਮੁਲਕਾਂ ਵਿਚ ਸਿਰਫ਼ ਇਕ-ਇਕ ਭਾਰਤੀ ਨਾਗਰਿਕ ਕੈਦੀ ਹੈ ਵਿਚ ਕੈਨੇਡਾ, ਬੈਲਜੀਅਮ, ਦੱਖਣੀ ਅਫਰੀਕਾ, ਇਰਾਕ, ਸੇਸ਼ੇਲਸ, ਮਾਰੀਸ਼ਸ, ਯਮਨ ਅਤੇ ਹੋਰ ਸ਼ਾਮਲ ਹਨ। ਕਿਹੜੇ ਦੇਸ਼ ਵਿੱਚ ਕਿੰਨੇ ਭਾਰਤੀ ਮੌਤ ਦੀ ਸਜ਼ਾ ਦਾ ਕਰ ਰਹੇ ਹਨ ਸਾਹਮਣਾ ਯੂ. ਏ. ਈ. ਵਿੱਚ 21, ਸਾਊਦੀ ਅਰਬ ਵਿੱਚ 7, ਚੀਨ ਵਿੱਚ 4, ਇੰਡੋਨੇਸ਼ੀਆ ਵਿੱਚ 3, ਕੁਵੈਤ ਵਿੱਚ 2, ਅਮਰੀਕਾ, ਪਾਕਿਸਤਾਨ, ਮਲੇਸ਼ੀਆ, ਓਮਾਨ, ਕਤਰ ਅਤੇ ਯਮਨ ਸ਼ਾਮਲ ਹਨ।
