post

Admin

(Chief Editor)

Patiala News

ਆਉਟਸੋਰਸ ਮੀਟਰ ਰੀਡਰਾਂ ਨੇ ਪਾਣੀ ਦੀ ਟੈਂਕੀ 'ਤੇ ਚੜ੍ਹ ਸੰਘਰਸ਼ ਕੀਤਾ ਤੇਜ

post-img

ਆਉਟਸੋਰਸ ਮੀਟਰ ਰੀਡਰਾਂ ਨੇ ਪਾਣੀ ਦੀ ਟੈਂਕੀ 'ਤੇ ਚੜ੍ਹ ਸੰਘਰਸ਼ ਕੀਤਾ ਤੇਜ

ਪਟਿਆਲਾ, 1 ਜੁਲਾਈ 2026 : ਪਾਵਰਕਾਮ (Powercom) ਵਿਚ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਆਉਟਸੋਰਸ ਮੀਟਰ ਰੀਡਰਾਂ (Outsourced meter readers) ਨੇ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਸੰਘਰਸ਼ ਨੂੰ ਤਿੱਖਾ ਕਰ ਦਿੱਤਾ ਹੈ ।

ਕੀ ਆਖਿਆ ਯੂਨੀਅਨ ਆਗੂਆਂ ਨੇ

ਪਾਵਰਕਾਮ (Powercom) ਦੇ ਪਟਿਆਲਾ ਵਿਖੇ ਸਥਿਤ ਮੁੱਖ ਦਫ਼ਤਰ ਅੱਗੇ ਪੱਕੇ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਆਉਟਸੋਰਸ ਮੀਟਰ ਰੀਡਰਾਂ ਵਿਚੋਂ 10 ਕੁ ਮੀਟਰ ਰੀਡਰ ਪਾਣੀ ਦੀ ਟੈਂਕੀ 'ਤੇ ਚੜ੍ਹ (Climb onto the water tank) ਗਏ ਹਨ ਜਦੋਂ ਕਿ ਬਾਕੀ ਦੇ ਮੀਟਰ ਰੀਡਰਾਂ ਵਲੋਂ ਬਿਜਲੀ ਵਿਭਾਗ ਦੇ ਮੁੱਖ ਦਫ਼ਤਰ ਦੇ ਬਾਹਰ ਹੀ ਰੋਸ ਪ੍ਰਦਰਸ਼ਨ (Protest) ਜਾਰੀ ਕੀਤਾ ਹੋਇਆ ਹੈ । ਯੂਨੀਅਨ ਆਗੂਆਂ ਦੇ ਅਨੁਸਾਰ ਸਰਕਾਰ ਨੇ ਆਉਟਸੋਰਸ ਪ੍ਰਣਾਲੀ ਖਤਮ ਕਰਕੇ ਕਰੀਬ 65 ਹਜ਼ਾਰ ਕਰਮਚਾਰੀਆਂ ਨੂੰ ਵਿਭਾਗ ਵਿੱਚ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ, ਪਰ ਇਸ ਦਿਸ਼ਾ ਵਿੱਚ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ । ਦੱਸਣਯੋਗ ਹੈ ਕਿ ਮੀਟਰ ਰੀਡਰਾਂ ਸਮੇਤ ਆਉਟ-ਸੋਰਸ ਕਰਮਚਾਰੀ ਪਿਛਲੇ ਕਰੀਬ 10 ਦਿਨਾਂ ਤੋਂ ਪਟਿਆਲਾ ਸਥਿਤ ਪਾਵਰਕਾਮ ਮੁੱਖ ਦਫ਼ਤਰ ਦੇ ਬਾਹਰ ਧਰਨੇ `ਤੇ ਬੈਠੇ ਹਨ । ਉਨ੍ਹਾਂ ਦੀ ਮੁੱਖ ਮੰਗ ਹੈ ਕਿ ਆਉਟ-ਸੋਰਸ ਪ੍ਰਣਾਲੀ ਨੂੰ ਖਤਮ ਕਰਕੇ ਸਾਰੇ ਕਰਮਚਾਰੀਆਂ ਨੂੰ ਵਿਭਾਗ ਵਿੱਚ ਸ਼ਾਮਲ ਕਰਦੇ ਹੋਏ ਰੈਗੂਲਰ ਕੀਤਾ ਜਾਵੇ ।

ਕੀ ਦੋਸ਼ ਲਗਾਇਆ ਯੂਨੀਅਨ ਆਗੂਆਂ ਨੇ

ਯੂਨੀਅਨ ਆਗੂਆਂ (Union leaders) ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਕਈ ਵਾਰ ਮੀਟਿੰਗ ਬੁਲਾਉਣ ਦਾ ਭਰੋਸਾ ਦਿੱਤਾ ਪਰ ਹਰ ਵਾਰ ਮੀਟਿੰਗ ਜਾਂ ਤਾਂ ਟਾਲ ਦਿੱਤੀ ਗਈ ਜਾਂ ਰੱਦ ਕਰ ਦਿੱਤੀ ਗਈ । ਸਰਕਾਰ ਦੇ ਇਸ ਵਤੀਰੇ ਦੇ ਕਾਰਨ ਕਰਮਚਾਰੀਆਂ ਵਿੱਚ ਭਾਰੀ ਨਾਰਾਜ਼ਗੀ ਹੈ । ਸਰਕਾਰ ਵੱਲੋਂ ਕੋਈ ਠੋਸ ਫੈਸਲਾ ਨਾ ਲਏ ਜਾਣ ਦੇ ਵਿਰੋਧ ਵਿੱਚ ਕਰਮਚਾਰੀਆਂ ਨੇ ਆਪਣਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਹੈ । ਇਸੇ ਤਹਿਤ ਅੱਜ ਕੁਝ ਕਰਮਚਾਰੀ ਆਪਣੀਆਂ ਮੰਗਾਂ ਦੇ ਸਮਰਥਨ ਵਿੱਚ ਪਾਣੀ ਦੀ ਟੈਂਕੀ `ਤੇ ਚੜ੍ਹ ਕੇ ਪ੍ਰਦਰਸ਼ਨ ਕਰ ਰਹੇ ਹਨ ।

Related Post

Instagram