post

Jasbeer Singh

(Chief Editor)

Patiala News

ਪੀ.ਓ. ਸਟਾਫ ਦੀ ਪੁਲਸ ਨੇ ਤਿੰਨ ਭਗੋੜਿਆਂ ਨੂੰ ਕੀਤਾ ਗਿ੍ਰਫਤਾਰ, ਦੋ ਟਰੇਸ

post-img

ਪਟਿਆਲਾ, 19 ਅਪ੍ਰੈਲ (ਜਸਬੀਰ) : ਪੀ.ਓ. ਸਟਾਫ ਦੀ ਪੁਲਸ ਨੇ ਇੰਚਾਰਜ਼ ਏ.ਐਸ.ਆਈ. ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਤਿੰਨ ਭਗੋੜਿਆਂ ਨੂੰ ਗਿ੍ਰਫਤਾਰ ਕੀਤਾ ਹੈ ਅਤੇ ਦੋ ਨੂੰ ਟਰੇਸ ਕੀਤਾ ਹੈ। ਪਹਿਲੇ ਕੇਸ ਵਿਚ ਰਮਨਦੀਪ ਸਿੰਘ ਉਰਫ ਕਾਤੀਆ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਮਾਨਾਵਾਲਾ ਥਾਣਾ ਸਦਰ ਧੁਰੀ ਜਿਲਾ ਸੰਗਰੂਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਥਾਣਾ ਬਨੂੰੜ ਵਿਖੇ ਇਰਾਦਾ ਕਤਲ ਅਤੇ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਹੈ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਨੇ ਰਮਨਦੀਪ ਸਿੰਘ ਨੂੰ 24 ਅਗਸਤ 2015 ਨੂੰ ਪੀ.ਓ. ਕਰਾਰ ਦਿੱਤਾ ਸੀ। ਦੂਜੇ ਕੇਸ ਵਿਚ ਜਸਬੀਰ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਥਾਣਾ ਸਿਵਲ ਲਾਈਨ ਵਿਖੇ 138 ਐਨ.ਆਈ ਐਕਟ ਦੇ ਤਹਿਤ ਕੇਸ ਦਰਜ ਸੀ ਅਤੇ ਉਸ ਵਿਚ ਜਸਬੀਰ ਸਿੰਘ ਨੂੰ ਮਾਣਯੋਗ ਅਦਾਲਤ ਨੇ 9 ਅਕਤੂਬਰ 2023 ਨੂੰ ਪੀ.ਓ. ਕਰਾਰ ਦਿੱਤਾ ਸੀ। ਤੀਜੇ ਕੇਸ ਵਿਚ ਸਫੀ ਖਾਨ ਪੁੱਤਰ ਸ਼ੇਰ ਖਾਨ ਵਾਸੀ ਪਿੰਡ ਲਚਕਾਣੀ ਤਹਿ ਅਤੇ ਜਿਲਾ ਪਟਿਆਲਾ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਜਿਸ ਦੇ ਖਿਲਾਫ ਥਾਣਾ ਥਾਣਾ ਸਿਵਲ ਲਾਈਨ ਵਿਖੇ 138 ਐਨ.ਆਈ. ਐਕਟ ਦੇ ਤਹਿਤ ਕੇਸ ਦਰਜ਼ ਸੀ ਅਤੇ ਇਸ ਕੇਸ ਵਿਚ ਮਾਣਯੋਗ ਅਦਾਲਤ ਨੇ ਸਫੀ ਖਾਨ ਨੂੰ 8 ਦਸੰਬਰ 2023 ਨੂੰ ਪੀ.ਓ. ਕਰਾਰ ਦਿੱਤਾ ਸੀ। ਚੌਥੇ ਕੇਸ ਵਿਚ  ਅਮਨ ਲਾਲ ਪੁੱਤਰ ਮਦਨ ਲਾਲ ਵਾਸੀ ਸਫਾਵਾਦੀ ਗੇਟ ਪਟਿਆਲਾ ਨੂੰ ਟਰੇਸ ਕੀਤਾ ਗਿਆ ਹੈ। ਅਮਨ ਲਾਲ ਨੂੰ ਮਾਣਯੋਗ ਅਦਾਲਤ ਨੇ ਥਾਣਾ ਲਾਹੌਰੀ ਗੇਟ ਵਿਚ ਦਰਜ਼ ਕੇਸ ਵਿਚ 7 ਜੁਲਾਈ 2022 ਨੂੰ ਪੀ.ਓ. ਕਰਾਰ ਦਿੱਤਾ ਸੀ ਅਤੇ ਹੁਣ ਉਸ ਦੀ 13 ਫਰਵਰੀ 2023 ਨੂੰ ਮੌਤ ਹੋ ਚੁੱਕੀ ਹੈ। ਪੰਜਵੇ ਕੇਸ ਵਿਚ ਗੁਰਵਿੰਦਰ ਸਿੰਘ ਉਰਫ ਗੋਰਾ ਪੁੱਤਰ ਲੇਟ ਜੰਗ ਸਿੰਘ ਵਾਸੀ ਪਿੰਡ ਖਰੋਲਾ ਥਾਣਾ ਸਦਰ ਰਾਜਪੁਰਾ ਨੂੰ ਥਾਣਾ ਸਿਟੀ ਰਾਜਪੁਰਾ ਵਿਖੇ ਦਰਜ਼ ਐਕਸਾਂਈਜ਼ ਐਕਟ ਦੇ ਕੇਸ ਵਿਚ 16 ਮਾਰਚ 2023 ਨੂੰ ਪੀ.ਓ. ਕਰਾਰ ਦਿੱਤਾ ਸੀ। ਗੁਰਵਿੰਦਰ ਸਿੰਘ ਦੀ 16 ਅਕਤੂਬਰ 2023 ਨੂੰ ਮੌਤ ਹੋ ਚੁੱਕੀ ਹੈ। ਉਕਤ ਵਿਅਕਤੀਆਂ ਨੂੰ ਏ.ਐਸ.ਆਈ. ਜਸਪਾਲ ਸਿੰਘ, ਏ.ਐਸ.ਆਈ ਸੁਰਜੀਤ ਸਿੰਘ, ਏ.ਐਸ.ਆਈ .ਅਮਰਜੀਤ ਸਿੰਘ, ਏ.ਐਸ.ਆਈ. ਬਲਵਿੰਦਰ ਸਿੰਘ,ਏ.ਐਸ.ਆਈ ਹਰਜਿੰਦਰ ਸਿੰਘ ਅਤੇ ਏ.ਐਸ.ਆਈ. ਸੁਰੇਸ਼ ਕੁਮਾਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।   

Related Post