
ਪੀ. ਓ. ਸਟਾਫ ਨੇ ਕੀਤਾ ਚਾਰ ਭਗੌੜਿਆਂ ਨੂੰ ਗਿ੍ਰਫ਼ਤਾਰ ਤੇ ਦੋ ਨੂੰ ਟ੍ਰੇਸ
- by Jasbeer Singh
- April 23, 2024

ਪਟਿਆਲਾ, 23 ਅਪ੍ਰੈਲ (ਜਸਬੀਰ)-ਪੀ. ਓ. ਸਟਾਫ਼ ਪਟਿਆਲਾ ਦੀ ਪੁਲਸ ਪਾਰਟੀ ਨੇ ਇੰਚਾਰਜ ਏ. ਐਸ. ਆਈ. ਦਲਜੀਤ ਸਿੰਘ ਖੰਨਾ ਦੀ ਅਗਵਾਈ ਹੇਠ ਚਾਰ ਭਗੌੜਿਆਂ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਦੋ ਨੂੰ ਟ੍ਰੇਸ ਕੀਤਾ ਹੈ। ਪਹਿਲੇ ਕੇਸ ’ਚ ਜੰਗ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਨਿਆਮਤਪੁਰਾ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਹਾਲ ਆਬਾਦ ਪਿੰਡ ਜਨੇਤਪੁਰ ਨੇੜੇ ਰੇਲਵੇ ਲਾਈਨ ਡੇਰਾਬਸੀ ਜ਼ਿਲਾ ਮੋਹਾਲੀ ਵਿਰੁੱਧ ਥਾਣਾ ਸ਼ੰਭੂ ਵਿਖੇ 6 ਮਈ 2014 ਨੂੰ ਧਾਰਾ 323, 341, 506, 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਕੋਰਟ ਨੇ 1 ਜਨਵਰੀ 2016 ਨੂੰ ਪੀ. ਓ. ਕਰਾਰ ਦਿੱਤਾ ਸੀ। ਦੂਸਰੇ ਮਾਮਲੇ ’ਚ ਪ੍ਰਦੀਪ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਲੱਖੇਵਾਲ ਤਹਿਸੀਲ ਭਵਾਨੀਗੜ੍ਹ ਜ਼ਿਲਾ ਸੰਗਰੂਰ ਵਿਰੁੱਧ ਥਾਣਾ ਸਦਰ ਪਟਿਆਲਾ ਵਿਖੇ 2021 ਵਿਚ ਧਾਰਾ 138 ਐਨ. ਆਈ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਕੋਰਟ ਨੇ 31 ਜੁਲਾਈ 2023 ਨੂੰ ਪੀ. ਓ. ਕਰਾਰ ਦਿੱਤਾ ਸੀ। ਤੀਸਰੇ ਕੇਸ ’ਚ ਗੁਰਵਿੰਦਰ ਸਿੰਘ ਪੁੱਤਰ �ਿਸ਼ਨ ਸਿੰਘ ਵਾਸੀ ਪਿੰਡ ਖੇੜੀ ਮਾਨੀਆਂ ਵਿਰੁੱਧ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ 2022 ਨੂੰ ਧਾਰਾ 138 ਐਨ. ਆਈ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਕੋਰਟ ਨੇ 20 ਜੁਲਾਈ 2023 ਨੂੰ ਪੀ. ਓ. ਕਰਾਰ ਦਿੱਤਾ ਸੀ। ਚੌਥੇ ਕੇਸ ’ਚ ਇੰਦਰਜੀਤ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਭੜੋ ਚੰਨੋ ਤਹਿਸੀਲ ਮੂਣਕ ਜ਼ਿਲਾ ਸੰਗਰੂਰ ਵਿਰੁੱਧ ਥਾਣਾ ਅਨਾਜ ਮੰਡੀ ਪਟਿਆਲਾ ਵਿਖੇ 2021 ਵਿਚ ਧਾਰਾ 138 ਐਨ. ਆਈ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਕੋਰਟ ਨੇ 19 ਜੁਲਾਈ 2023 ਨੂੰ ਪੀ. ਓ. ਕਰਾਰ ਦਿੱਤਾ ਸੀ। ਇਸੇ ਤਰ੍ਹਾਂ ਪੰਜਵੇਂ ਕੇਸ ’ਚ ਅਰਜਨ ਕੁਮਾਰ ਪੁੱਤਰ ਧਰਮ ਬਹਾਦਰ ਵਾਸੀ ਮਕਾਨ ਨੰ 9 ਮਥੁਰਾ ਕਾਲੋਨੀ ਨੇੜੇ ਹੈਪੀ ਮੁਰਗਾ ਵਾਲਾ ਪਟਿਆਲਾ ਵਿਰੁੱਧ 20 ਸਤੰਬਰ 2019 ਨੂੰ ਥਾਣਾ ਲਾਹੌਰੀ ਗੇਟ ਪਟਿਆਲਾ ਵਿਖੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਕੋਰਟ ਨੇ 22 ਅਗਸਤ 2022 ਨੂੰ ਪੀ. ਓ. ਕਰਾਰ ਦਿੱਤਾ ਸੀ ਥਾਣਾ ਘਰੌਂਡਾ ਜ਼ਿਲਾ ਅੰਮਿ੍ਰਤਸਰ ਦਿਹਾਤੀ ਅਧੀਨ ਸੈਂਟਲਰਲ ਜੇਲ ਗੋਇੰਦਵਾਲ ਸਾਹਿਬ ਅੰਮਿ੍ਰਤਸਰ ਵਿਖੇ ਬੰਦ ਹੈ। ਛੇਵੇਂ ਕੇਸ ’ਚ ਗੁਰਵਿੰਦਰ ਸਿੰਘ ਉਰਫ਼ ਘੁਲਾ ਉਰਫ਼ ਭੋਲਾ ਪੁੱਤਰ ਪ੍ਰੀਤਮ ਸਿੰਘ ਵਾਸੀ ਤੇਜ ਕਾਲੋਨੀ ਨੇੜੇ ਗਿਆਨ ਅੰਜਨ ਸਕੂਲ ਸਮਾਣਾ ਵਿਰੁੱਧ 27 ਮਈ 2018 ਨੂੰ ਥਾਣਾ ਸਿਟੀ ਸਮਾਣਾ ਵਿਖੇ 399, 402 ਆਈ. ਪੀ. ਸੀ. ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਨੂੰ ਮਾਨਯੋਗ ਕੋਰਟ ਨੇ 4 ਮਾਰਚ 2024 ਨੂੰ ਭਗੌੜਾ ਕਰਾਰ ਦਿੱਤਾ ਸੀ ਧਾਰਾ 365, 302 ਆਈ. ਪੀ. ਸੀ. ਤਹਿਤ ਥਾਣਾ ਸ਼ੰਭੂ ਵਿਖੇ ਦਰਜ ਮੁਕੱਦਮੇ ਵਿਚ ਸੈਂਟਰਲ ਜੇਲ ਪਟਿਆਲਾ ਵਿਖੇ ਬੰਦ ਹੈ।