
ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ ਵਿਚ ਕੀਤੀ ਬਕਾਇਆਂ ਦੀ ਮੰਗ
- by Jasbeer Singh
- October 16, 2024

ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਹੋਈ ਮਾਸਿਕ ਮੀਟਿੰਗ ਵਿਚ ਕੀਤੀ ਬਕਾਇਆਂ ਦੀ ਮੰਗ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਪੰਜਾਬ ਸਰਕਾਰ ਤੇ ਪਾਇਆ ਜੋਰ ਪਟਿਆਲਾ : 16 ਅਕਤੂਬਰ : ਅੱਜ ਇੱਥੇ ਪੀ.ਆਰ.ਟੀ.ਸੀ. ਪੈਨਸ਼ਰਾਂ ਦੀ ਮਾਸਿਕ ਮੀਟਿੰਗ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਚੇਅਰਮੈਨ ਮੁਕੰਦ ਸਿੰਘ ਅਤੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਰਹਿਨੁਮਾਈ ਹੇਠ ਹੋਈ, ਜਿਸ ਵਿੱਚ ਵੱਖ—ਵੱਖ ਡਿਪੂਆਂ ਨਾਲ ਸਬੰਧਤ ਪੈਨਸ਼ਨਰਾਂ ਨੇ ਭਾਰੀ ਗਿਣਤੀ ਵਿੱਚ ਹਾਜ਼ਰੀ ਲਗਵਾਈ । ਵੱਖ—ਵੱਖ ਬੁਲਾਰਿਆਂ ਨੇ ਰਹਿੰਦੇ ਬਕਾਇਆਂ ਜਿਵੇਂ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ, ਗਰੈਚੂਟੀ, ਲੀਵ ਇਨ ਕੈਸ਼ਮੈਂਟ ਆਦਿ ਦੇ ਬਕਾਏ ਅਤੇ ਕੁੱਝ ਡਿਪੂਆਂ ਦੇ ਰਹਿੰਦੇ ਏਰੀਅਰ ਦੀ ਅਦਾਇਗੀ ਮੰਗ ਕੀਤੀ ਗਈ । ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਪਿਛਲੇ ਦਿਨੀ ਮੈਨੇਜਮੈਂਟ ਨਾਲ ਹੋਈ ਮੀਟਿੰਗ ਵਿੱਚ ਐਮ. ਡੀ. ਸਾਹਿਬ ਨੇ ਭਰੋਸਾ ਦਿਵਾਇਆ ਹੈ ਕਿ ਪੈਨਸ਼ਨਰਾਂ ਦੇ ਹਿੱਤਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ, ਰਹਿੰਦੇ ਬਕਾਇਆ ਦਾ ਵਿਸ਼ੇਸ਼ ਧਿਆਨ ਰੱfਅਖਾ ਜਾਵੇਗਾ, ਰਹਿੰਦੇ ਬਕਾਇਆ ਦਾ ਜਲਦੀ ਨਿਪਟਾਰਾ ਕੀਤਾ ਜਾਵੇਗਾ। ਕੰਗਣਵਾਲ ਨੇ ਕਿਹਾ ਕਿ ਜਿਵੇਂ ਕਿ ਖਦਸ਼ਾ ਸੀ ਕਿ ਪੈਨਸ਼ਨਾਂ ਦੀ ਅਦਾਇਗੀ ਵਿੱਚ ਖੜੋਤ ਆ ਸਕਦੀ ਹੈ ਪਰੰਤੂ ਮੈਨੇਜਮੈਂਟ ਨੇ ਸਾਡੀ ਗੱਲ ਮੰਨਦਿਆਂ ਵਿਸ਼ੇਸ਼ ਪ੍ਰਬੰਧ ਕਰਕੇ ਸਮੇਂ ਸਿਰ ਪੂਰੀ ਪੈਨਸ਼ਨ ਪਾ ਦਿੱਤੀ ਅਤੇ ਰਹਿੰਦੇ ਬਕਾਇਆ ਦੀ ਅਦਾਇਗੀ ਵੀ ਜਲਦੀ ਕਰਨ ਦਾ ਭਰੋਸਾ ਦਿਵਾਇਆ ਹੈ । ਉਹਨਾਂ ਕਿਹਾ ਕਿ ਤੁਸੀਂ ਏਕਾ ਬਣਾਈ ਰੱਖੋ ਤੇ ਅਦਾਇਗੀਆਂ ਕਰਾਉਣੀਆਂ ਸਾਡੀ ਜਿੰਮੇਵਾਰੀ ਹੈ । ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਕਿਹਾ ਕਿ ਪਿਛਲੇ ਦਿਨੀ ਐਮ.ਡੀ. ਤੇ ਏ. ਐਮ. ਡੀ. ਸਾਹਿਬ ਨਾਲ ਬਹੁਤ ਸੁਖਾਵੇ ਮਾਹੌਲ ਵਿੱਚ ਮੀਟਿੰਗ ਹੋਈ । ਉਹਨਾ ਨੇ ਪੈਨਸ਼ਨਰਾਂ ਦੇ ਹਿੱਤਾਂ ਦਾ ਖਾਸ ਖਿਆਲ ਰੱਖਣ ਦਾ ਭਰੋਸਾ ਦਿਵਾਇਆ ਅਤੇ ਦੱਸਿਆ ਕਿ ਛੇਤੀ ਹੀ ਪੀ.ਆਰ.ਟੀ.ਸੀ. ਵਿੱਚ ਨਵੀਆਂ ਬੱਸਾਂ ਪਾਈਆਂ ਜਾਣਗੀਆਂ । ਉਹਨਾਂ ਨੇ ਐਸੋਸੀਏਸ਼ਨ ਨੂੰ ਢਾਹ ਲਾਉਣ ਵਾਲੇ ਕੁੱਝ ਅਨਸਰਾਂ ਤੋਂ ਸੁਚੇਤ ਰਹਿਣ ਲਈ ਕਿਹਾ ਜੋ ਐਸੋਸੀਏਸ਼ਨ ਦੇ ਏਕੇ ਵਿਰੁੱਧ ਖਤਰਨਾਕ ਕਾਰਵਾਈਆਂ ਕਰ ਰਹੇ ਹਨ । ਉਹਨਾਂ ਭਰੋਸਾ ਦਿਵਾਇਆ ਕਿ ਰਹਿੰਦੇ ਬਕਾਇਆਂ ਸਬੰਧੀ ਛੇਤੀ ਹੀ ਮੈਨੇਜਮੈਂਟ ਨਾਲ ਮੀਟਿੰਗ ਕਰਕੇ ਬਕਾਇਆਂ ਦੀ ਅਦਾਇਗੀ ਕਰਵਾਈ ਜਾਵੇਗੀ । ਚੇਅਰਮੈਨ ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਐਮ.ਡੀ. ਤੇ ਏ. ਐਮ. ਡੀ. ਸਾਹਿਬ ਨਾਲ ਹੋਈ ਮੀਟਿੰਗ ਸਮੇਂ ਉਨ੍ਹਾਂ ਵੱਲੋਂ ਐਸੋਸੀਏਸ਼ਨ ਨਾਲ ਕੀਤੇ ਵਤੀਰੇ ਦੀ ਪ੍ਰਸੰਸਾ ਕਰਦਿਆਂ ਇਸ ਨੂੰ ਐਸੋਸੀਏਸ਼ਨ ਲਈ ਮਾਣ ਵਾਲੀ ਗੱਲ ਦੱਸਿਆ। ਉਹਨਾਂ ਨੇ ਪੈਨਸ਼ਨ ਦੀ ਪ੍ਰਾਪਤੀ ਲਈ ਕੀਤੇ ਗਏ ਘੋਲ ਬਾਰੇ ਜਾਣਕਾਰੀ ਦਿੰਦਿਆ ਇਸ ਨੂੰ ਬਰਕਰਾਰ ਰੱਖਣ ਲਈ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਪਾਏ ਗਏ ਯੋਗਦਾਨ ਦਾ ਜਿਕਰ ਕੀਤਾ । ਉਨ੍ਹ੍ਹਾਂ ਚਿਤਾਵਨੀ ਦਿੰਦਿਆ ਕਿਹਾ ਕਿ ਜਿਹੜਾ ਵੀ ਐਸੋਸੀਏਸ਼ਨ ਨੂੰ ਢਾਅ ਲਾਉਣ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ । ਉਪਰੋਕਤ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਬਚਿੱਤਰ ਸਿੰਘ ਲੁਧਿਆਣਾ ਡਿਪੂ, ਭਜਨ ਸਿੰਘ ਚੰਡੀਗੜ੍ਹ, ਸ਼ਿਵ ਕੁਮਾਰ ਪਟਿਆਲਾ, ਉਪਕਾਰ ਸਿੰਘ ਤੇ ਬਲਵੰਤ ਸਿੰਘ ਜੋਗਾ ਸੰਗਰੂਰ, ਮਦਨ ਮੋਹਨ ਸ਼ਰਮਾ ਬਰਨਾਲਾ, ਗਿਆਨ ਚੰਦ ਬੁਢਲਾਡਾ, ਪ੍ਰੀਤਮ ਸਿੰਘ ਬਰਾੜ ਬਠਿੰਡਾ, ਕਰਨੈਲ ਸਿੰਘ ਬਰਗਾੜੀ ਤੇ ਜਲੌਰ ਸਿੰਘ ਫਰੀਦਕੋਟ, ਤਰਸੇਮ ਸਿੰਘ ਸੈਣੀ ਕਪੂਰਥਲਾ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਸਫਲ ਕਰਨ ਲਈ ਸਰਵ ਬਖਸ਼ੀਸ਼ ਸਿੰਘ ਦਫਤਰੀ ਸਕੱਤਰ, ਅਮੋਲਕ ਸਿੰਘ ਕੈਸ਼ੀਅਰ, ਬੀਰ ਸਿੰਘ, ਪ੍ਰੀਤਮ ਸਿੰਘ, ਜੋਗਿੰਦਰ ਸਿੰਘ ਸਨੌਰੀਆ, ਬਲਵੀਰ ਸਿੰਘ ਬੁਟਰ, ਸੁਖਦੇਵ ਸਿੰਘ ਭੂਪਾ, ਬਲਵੰਤ ਸਿੰਘ, ਰਣਜੀਤ ਸਿੰਘ ਜੀਓ, ਰਾਮ ਦਿੱਤਾ, ਕਿਰਪਾਲ ਸਿੰਘ, ਸਿਆਮ ਸੁੰਦਰ ਨੇ ਵੀ ਭਰਪੂਰ ਯੋਗਦਾਨ ਪਾਇਆ ।