ਪੀ. ਐਸ. ਪੀ. ਸੀ. ਐਲ. ਨੇ ਕਰਵਾਇਆ ਜਾਗਰੂਕਤਾ ਪ੍ਰੋਗਰਾਮ ਪਟਿਆਲਾ : ਪੀ. ਐਸ. ਪੀ. ਸੀ. ਐਲ., ਪਟਿਆਲਾ ਦੇ ਟੀ. ਟੀ. ਆਈ., ਲੈਕਚਰ ਹਾਲ ਵਿਖੇ ਡਿਮਾਂਡ ਸਾਈਡ ਮੈਨੇਜਮੈਂਟ ਅਤੇ ਊਰਜਾ ਕੁਸ਼ਲਤਾ ਤੇ ਸਿਖਲਾਈ ਅਤੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਪੇਡਾ ਵੱਲੋਂ ਬੀ. ਈ. ਈ. ਦੁਆਰਾ ਆਯੋਜਿਤ ਪੀ. ਐਸ. ਪੀ. ਸੀ. ਐਲ. ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਪ੍ਰੋਗਰਾਮ ਦੀ ਪ੍ਰਧਾਨਗੀ ਇੰਜੀ. ਇੰਦਰਜੀਤ ਸਿੰਘ ਬਾਜਵਾ, ਮੁੱਖ ਇੰਜੀਨੀਅਰ ਟੀ. ਏ. ਐਂਡ ਆਈ ਨੇ ਕੀਤੀ, ਜਿਸ ਵਿੱਚ ਇੰਜੀ. ਇੰਦਰਪਾਲ ਸਿੰਘ, ਮੁੱਖ ਇੰਜੀਨੀਅਰ ਈਏ ਐਂਡ ਇਨਫੋਰਸਮੈਂਟ ਮੁੱਖ ਮਹਿਮਾਨ ਸਨ । ਇੰਜੀ. ਸਲੀਮ ਮੁਹੰਮਦ, ਡਿਪਟੀ ਸੀ. ਈ. ਡੀ. ਐਸ. ਐਮ., ਇੰਜੀ. ਹਰਪ੍ਰੀਤ ਰਾਜ ਸਿੰਘ ਸੰਧੂ, ਏ. ਐਸ. ਈ. ਡੀ. ਐਸ. ਐਮ., ਇੰਜੀ. ਭੁਪਿੰਦਰ ਸਿੰਘ, ਏ. ਈ. ਈ. ਡੀ. ਐਸ. ਐਮ. ਅਤੇ ਇੰਜੀ. ਹੇਨਾ ਗਰਗ, ਏ. ਈ. ਈ. ਡੀ. ਐਸ. ਐਮ. ਨੇ ਵੀ ਪੀ. ਐਸ. ਪੀ. ਸੀ. ਐਲ. ਦੇ ਡਿਮਾਂਡ ਸਾਈਡ ਮੈਨੇਜਮੈਂਟ ਵੱਲੋਂ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ । ਪੀ. ਐਸ. ਪੀ. ਸੀ. ਐਲ. ਅਤੇ ਪੀ. ਐਸ. ਟੀ. ਸੀ. ਐਲ. ਦੇ 50 ਤੋ ਜਿਆਦਾ ਭਾਗੀਦਾਰਾਂ ਨੇ ਪ੍ਰੋਗਰਾਮ ਵਿੱਚ ਹਿੱਸਾ ਲਿਆ। ਪ੍ਰੋਗਰਾਮ ਪੇਡਾ, ਚੰਡੀਗੜ੍ਹ ਵੱਲੋਂ ਡਾ. ਐਚ. ਕੇ. ਸਿੰਘ ਦੁਆਰਾ ਦਿੱਤਾ ਗਿਆ । ਊਰਜਾ ਸੰਭਾਲ ਐਕਟਾਂ ਦੇ ਲਾਗੂ ਕਰਨ ਦੇ ਪਹਿਲੂਆਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਭਾਗੀਦਾਰਾਂ ਨੇ ਪ੍ਰੋਗਰਾਮ ਨੂੰ ਬਹੁਤ ਲਾਹੇਵੰਦ ਪਾਇਆ ।
