
ਪ. ਸ. ਸ. ਫ. ਵਲੋਂ 8 ਅਪ੍ਰੈਲ ਨੂੰ ਜਲੰਧਰ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਨ ਦਾ ਐਲਾਨ
- by Jasbeer Singh
- March 4, 2025

ਪ. ਸ. ਸ. ਫ. ਵਲੋਂ 8 ਅਪ੍ਰੈਲ ਨੂੰ ਜਲੰਧਰ ਵਿਖੇ ਵਿਸ਼ਾਲ ਸੂਬਾਈ ਰੈਲੀ ਕਰਨ ਦਾ ਐਲਾਨ ਸੂਬਾ ਪੱਧਰੀ ਮੀਟਿੰਗ ਕਰਕੇ ਕੀਤੀ ਸੂਬਾਈ ਰੈਲੀ ਦੀ ਤਿਆਰੀ ਪਟਿਆਲਾ : ਸੂਬੇ ਦੇ ਹਰ ਪ੍ਰਕਾਰ ਦੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ. ਸ. ਸ. ਫ.) ਦੀ ਇੱਕ ਬਹੁਤ ਹੀ ਅਹਿਮ ਸੂਬਾ ਪੱਧਰੀ ਮੀਟਿੰਗ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਵਲੋਂ ਸਭ ਤੋਂ ਪਹਿਲਾਂ ਪਿਛਲੇ ਕੀਤੇ ਸੰਘਰਸ਼ਾਂ ਦਾ ਰਿਵਿਊ ਕੀਤਾ ਗਿਆ, ਜਿਸਦੇ ਤਹਿਤ ਵੱਖ-ਵੱਖ ਜ਼ਿਲਿਆ ਦੇ ਆਗੂਆਂ ਵਲੋਂ ਕੀਤੇ ਸੰਘਰਸ਼ਾਂ ਦੀ ਰਿਪੋਰਟਿੰਗ ਕੀਤੀ ਗਈ । ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਫੈਦਰੇਸ਼ਨ ਦੇ ਸੱਦੇ ਤੇ ਪ. ਸ. ਸ. ਫ. ਵਲੌਂ ਮਿਤੀ 7-8 ਫਰਵਰੀ ਨੂੰ ਜ਼ਿਲ੍ਹਾ ਕੇਂਦਰਾਂ ਤੇ ਮਾਰੇ ਦਿਨ-ਰਾਤ ਦੇ ਧਰਨਿਆਂ ਅਤੇ ਸਾਂਝੇ ਫਰੰਟ ਵਲੋਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਸੌਂਪੇ ਮੰਗ ਪੱਤਰਾਂ ਸਬੰਧੀ ਰਿਪੋਰਟਿੰਗ ਕੀਤੀ ਗਈ, ਜਿਸ ਤੇ ਜੱਥੇਬੰਦੀ ਵਲੋਂ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ । ਇਸ ਉਪਰੰਤ ਸੂਬਾ ਪ੍ਰਧਾਨ ਵਲੋਂ ਅਗਲੇ ਸੰਘਰਸ਼ਾਂ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਕੌਮੀਂ ਫੈਡਰੇਸ਼ਨ ਵਲੋਂ ਹੈਂਡ ਬਿੱਲ ਮੁਹਿੰਮ, ਕਮਿਸ਼ਨਰਾਂ ਦੇ ਦਫਤਰਾਂ ਅੱਗੇ ਖੇਤਰੀ ਰੈਲੀਆਂ, ਜਥਾ ਮਾਰਚ ਆਦਿ ਦੀ ਜਾਣਕਾਰੀ ਦਿੱਤੀ ਅਤੇ ਇਹਨਾਂ ਪ੍ਰੋਗਰਾਮਾਂ ਤਿਆਰੀ ਕੀਤੀ ਗਈ । ਮੀਟਿੰਗ ਦੇ ਫੈਸਲਿਆਂ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਦੱਸਿਆ ਕਿ ਸਰਕਾਰ ਦੀਆਂ ਨੀਤੀਆਂ ਵਿੱਰੁੱਧ ਚੱਲ ਰਹੇ ਸੰਘਰਸ਼ ਨੂੰ ਅੱਗੇ ਤੋਰਦਿਆਂ ਮੀਟਿੰਗ ਵਿੱਚ ਐਲਾਨ ਕੀਤਾ ਗਿਆ ਕਿ ਪ. ਸ. ਸ. ਫ. ਵਲੋਂ 8 ਅਪ੍ਰੈਲ ਨੂੰ ਜਲੰਧਰ ਵਿਖੇ ਵਿਸ਼ਾਲ ਸੂਬਾ ਪੱਧਰੀ ਰੈਲੀ ਅਤੇ ਮਾਰਚ ਕੀਤਾ ਜਾਵੇਗਾ । ਇਸ ਰੈਲੀ ਦੀ ਤਿਆਰੀ ਸਬੰਧੀ ਵੱਖ-ਵੱਖ ਜ਼ਿਲਅਿਾ ਦੇ ਆਗੂਆਂ ਅਤੇ ਜੱਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਵਲੋਂ ਪੂਰਾ ਵਿਸ਼ਵਾਸ ਦਵਾਇਆ । ਜੰਗਲਾਤ ਵਰਕਰਜ਼ ਯੂਨੀਅਨ ਆਗੂ ਅਮਰੀਕ ਸਿੰਘ, ਪੀ. ਡਬਲਯੁ. ਡੀ. ਆਗੂ ਮੱਖਣ ਸਿੰਘ ਵਾਹਿਦਪੁਰੀ, ਜੀ. ਟੀ. ਯੂ. ਆਗੂ ਸੁਖਵਿੰਦਰ ਸਿੰਘ ਚਾਹਲ, ਪੈਰਾ-ਮੈਡੀਕਲ ਯੂਨੀਅਨ ਆਗੂ ਪ੍ਰੇਮ ਚੰਦ ਆਜ਼ਾਦ, ਮੰਡੀ ਬੋਰਡ ਯੂਨੀਅਨ ਆਗੂ ਬੀਰਇੰਦਰਜੀਤ ਪੁਰੀ, ਜਲ ਸਰੋਤ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਹੀਰ, ਨਗਰ ਕੌਂਸਲ ਯੂਨੀਅਨ ਆਗੂ ਜਤਿੰਦਰ ਕੁਮਾਰ, ਨਾਨ ਗਜ਼ਟਿਡ ਫੌਰੈਸਟ ਆਫੀਸਰਜ਼ ਯੂਨੀਅਨ ਆਗੂ ਬੋਬਿੰਦਰ ਸਿੰਘ, ਪੀ. ਆਰ. ਟੀ. ਸੀ. ਯੂਨੀਅਨ ਆਗੂ ਸਿਮਰਜੀਤ ਸਿੰਘ ਬਰਾੜ, ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਆਗੂ ਹਰਮਨਪ੍ਰੀਤ ਕੌਰ ਗਿੱਲ, ਆਸ਼ਾ ਵਰਕਰਜ਼ ਯੂਨੀਅਨ ਆਗੂ ਰਾਣੋ ਖੇੜੀ ਗਿੱਲਾਂ, ਮਿਡ- ਡੇ-ਮੀਲ ਯੂਨੀਅਨ ਆਗੂ ਕਮਮਲਜੀਤ ਕੌਰ ਵਲੋਂ ਕਿਹਾ ਗਿਆ ਕਿ ਪ. ਸ. ਸ. ਫ. ਦੀ ਜਲੰਧਰ ਰੈਲੀ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਆਪਣੀਆਂ ਜੱਥੇਬੰਦੀਆਂ ਦੀ ਭਰਵੀਂ ਸ਼ਮੂਲੀਅਤ ਕਰਵਾਈ ਜਾਵੇਗੀ।ਇਸ ਰੈਲੀ ਦੇ ਪ੍ਰਚਾਰ ਲਈ ਹੈਂਡ-ਬਿੱਲ ਛਾਪਣ ਦਾ ਵੀ ਫੈਸਲਾ ਕੀਤਾ ਗਿਆ ਤਾਂ ਜੋ ਸੂਬੇ ਦੇ ਹਰ ਮੁਲਾਜ਼ਮ ਤੱਕ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੁੱਧ ਕੀਤੀ ਜਾ ਰਹੀ ਇਸ ਰੈਲੀ ਨੂੰ ਪ੍ਰਚਰਿਆ ਜਾ ਸਕੇ । ਜ਼ਿਲਿਆਂ ਦੀਆਂ ਮੀਟਿੰਗਾਂ ਕਰਕੇ ਰੈਲੀ ਦੀ ਤਿਆਰੀ ਦਾ ਫੈਸਲਾ ਕੀਤਾ ਗਿਆ । ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਵਲੋਂ ਵਿੱਤ ਦੀ ਰਪੋਰਟ ਪੇਸ਼ ਕੀਤੀ ਗਈ ਅਤੇ ਜ਼ਿਲ੍ਹਾ ਆਗੂਆਂ ਨੂੰ ਰਹਿੰਦਾ ਫੰਡ ਜਲਦ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ । ਇਸ ਉਪ੍ਰੰਤ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਬਲਾਕ ਪੱਧਰ ਤੇ ਮਨਾਉਣ ਦਾ ਫੈਸਲਾ, ਜੰਗਲਾਤ ਵਰਕਰਜ਼ ਯੂਨੀਅਨ ਦਾ ਸੂਬਾ ਪੱਧਰੀ ਜੱਥੇਬੰਦਕ ਇਜਲਾਸ ਮਿਤੀ 16 ਮਾਰਚ ਨੂੰ ਪਟਿਆਲਾ ਵਿਖੇ ਕਰਵਾਉਣ, ਜੀ. ਟੀ. ਯੂ. ਵਲੋਂ ਸਾਂਝਾ ਅਧਿਆਪਕ ਮੋਰਚਾ ਵਲੋਂ 8 ਮਾਰਚ ਨੂੰ ਵਿੱਦਿਆ ਮੰਤਰੀ ਦੇ ਹਲਕੇ ਵਿਖੇ ਕੀਤੇ ਜਾ ਰਹੇ ਝੰਡਾ ਮਾਰਚ ਵਿੱਚ ਸ਼ਮੂਲੀਅਤ, ਪੈਰਾ-ਮੈਡੀਕਲ ਯੂਨੀਅਨ ਵਲੋਂ 9 ਮਾਰਚ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤੀ ਜਾ ਰਹੀ ਇਕੱਤਰਤਾ ਸਹਿਤ ਬਾਕੀ ਜੱਥੇਬੰਦੀਆਂ ਵਲੋਂ ਵੀ ਚਲ ਰਹੇ ਸੰਘਰਸ਼ਾਂ ਦੀ ਜਾਣਕਾਰੀ ਦਿੱਤੀ । ਮੀਟਿੰਗ ਦੇ ਅੰਤ ਵਿੱਚ ਸੂਬਾ ਪ੍ਰਧਾਨ ਵਲੋਂ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਸਾਰੇ ਹੀ ਸੰਘਰਸ਼ਾਂ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ । ਮੀਟਿੰਗ ਵਿਚ ਉਪਰੋਕਤ ਆਗੂਆਂ ਤੋਂ ਇਲਾਵਾ ਬਲਵਿੰਦਰ ਭੁੱਟੋ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਗੁਰਦੇਵ ਸਿੰਘ ਸਿੱਧੂ, ਗੁਰਬਿੰਦਰ ਸਿੰਘ ਸਸਕੌਰ, ਕੁਲਦੀਪ ਦੌੜਕਾ, ਜਸਵਿੰਦਰ ਸਿੰਘ ਸੋਜਾ, ਮਨੋਹਰ ਲਾਲ ਸ਼ਰਮ, ਸੁੱਚਾ ਸਿੰਘ ਟਰਪਈ, ਮਾਲਵਿੰਦਰ ਸਿੰਘ, ਜਗਪ੍ਰੀਤ ਸਿੰਘ ਭਾਟੀਆ, ਰਜੇਸ਼ ਕੁਮਾਰ ਅਮਰੋਹ, ਅਮਨਦੀਪ ਸਿੰਘ ਫਾਜ਼ਿਲਕਾ, ਜਗਜੀਤ ਸਿੰਘ ਮਾਨ, ਹਰਿੰਦਰ ਮੱਲੀਆਂ, ਸਰਬਜੀਤ ਸਿੰਘ ਸੰਧੂ, ਨਿਰਮੋਲਕ ਸਿੰਘ, ਸੁਭਾਸ਼ ਚੰਦਰ, ਰਛਪਾਲ ਸਿੰਘ, ਭਵੀਸ਼ਣ ਸਿੰਘ ਕਪੂਰਥਲਾ, ਨਰਿੰਦਰ ਸਿੰਘ ਮਾਖਾ, ਜਜਪਾਲ ਸਿੰਘ ਬਾਜੇ, ਗੁਰਪ੍ਰੀਤ ਅੰਮੀਵਾਲ, ਹਰਨਿੰਦਰ ਕੌਰ, ਪ੍ਰਸ਼ੋਤਮ ਲਾਲ, ਸੁਨੀਲ ਸ਼ਰਮਾ, ਮਨਪ੍ਰੀਤ ਸਿੰਘ ਮੁਹਾਲੀ, ਲਖਵਿੰਦਰ ਸਿੰਘ, ਅਮਰ ਸਿੰਘ, ਜਸਵੀਰ ਸਿੰਘ ਜ਼ੀਰਾ, ਨੇਜਰ ਰਾਮ, ਗੁਰਮੇਲ ਕੌਰ ਆਦਿ ਆਗੂ ਵੀ ਹਾਜਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.