ਪੀ. ਯੂ. ਦੇ ਈ. ਐਮ ਆਰ. ਸੀ. ਵਿਭਾਗ ਦੇ ਸਟਾਫ ਮੈਂਬਰਾਂ ਦਾ ਦਲਜੀਤ ਅਮੀ ਦੀ ਤਾਨਾਸ਼ਾਹੀ ਵਿਰੁੱਧ 20ਵੇਂ ਦਿਨ ਵੀ ਰਿਹਾ ਜ
- by Admin
- October 9, 2024
ਪੀ. ਯੂ. ਦੇ ਈ. ਐਮ ਆਰ. ਸੀ. ਵਿਭਾਗ ਦੇ ਸਟਾਫ ਮੈਂਬਰਾਂ ਦਾ ਦਲਜੀਤ ਅਮੀ ਦੀ ਤਾਨਾਸ਼ਾਹੀ ਵਿਰੁੱਧ 20ਵੇਂ ਦਿਨ ਵੀ ਰਿਹਾ ਜਾਰੀ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਖੇ ਬਣੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਈ. ਐਮ. ਆਰ. ਸੀ. ਵਿਭਾਗ ਦੇ ਪੀੜਤ ਸਟਾਫ ਵੱਲੋਂ ਦਿੱਤੀਆਂ ਜਾ ਰਹੀਆਂ ਲਗਾਤਾਰ ਸਿ਼ਕਾਇਤਾਂ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਚੁੱਪ ਧਾਰੀ ਬੈਠਾ ਹੈ। ਦਲਜੀਤ ਅਮੀਂ ਦੇ ਆਪਣੇ ਹੀ ਸਟਾਫ ਮੈਂਬਰਾਂ ਨਾਲ ਮਾੜੇ ਅਤੇ ਤਾਨਾਸ਼ਾਹੀ ਰਵਈਏ ਦੇ ਵਿਰੋਧ ਵਿੱਚ ਪੀੜਤਾਂ ਵੱਲੋਂ ਲਗਾਤਾਰ 19 ਸਤੰਬਰ 2024 ਤੋਂ ਲ ੈਕੇ ਅੱਜ 9 ਅਕਤੂਬਰ 2024 ਵੀਹਵੇਂ ਦਿਨ ਵੀ ਧਰਨਾ ਜਾਰੀ ਰਿਹਾ। ਇਹ ਧਰਨਾ ਡਾਇਰੈਕਟਰ ਦੇ ਖਿਲਾਫ ਸਮੂਹ ਸਟਾਫ ਦੀਆਂ 2021 ਤੋਂ (ਇਹਨਾਂ ਦੇ ਜੁਆਇੰਨ ਕਰਨ ਤੋਂ ਪਹਿਲਾਂ ਦੇ ਸਮੇਂ ਦਿਆਂ) ਜਾਣਬੁੱਝ ਕੇ ਰੋਕੀਆਂ ਗਈਆਂ ਤਰੱਕੀਆਂ ਅਤੇ ਸਟਾਫ ਪ੍ਰਤੀ ਮਾੜੇ ਰਵਈਏ ਵਿਰੁੱਧ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਦਲਜੀਤ ਅਮੀਂ ਨੇ ਖੁੱਦ ਕੁਝ ਸਮਾਂ ਪਹਿਲਾਂ ਅਖਬਾਰਾਂ ਵਿੱਚ ਲਵਾਇਆ ਸੀ ਕਿ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਵਿਭਾਗ ਪੂਰੇ ਭਾਰਤ ਵਿੱਚ ਦੂਸਰੇ ਨੰਬਰ ਉੱਤੇ ਹੈ। ਸਟਾਫ ਵੱਲੋਂ ਇਹ ਵੀ ਕਿਹਾ ਗਿਆ ਕਿ ਦਲਜੀਤ ਅਮੀ ਵੱਲੋਂ ਆਪਣੇ ਬਦਲਾਖੋਰੀ ਦੇ ਰਵਈਏ ਤਹਿਤ ਇੱਕ ਕਰਮਚਾਰੀ ‘ਤੇ ਝੂਠੇ ਆਰੋਪ ਲਾਕੇ ਝੂਠੀ ਕਮੇਟੀ ਬਣਾਈ ਗਈ। ਮਹਿਲਾ ਕਰਮਾਰੀ ਦੇ ਸਿਰ ਉੱਪਰ ਜਾਣਬੁੱਝ ਕੇ ਕੈਮਰਾ ਲਾਉਣ ਅਤੇ ਆਪਣੀ ਕਾਰ ਵਿੱਚ ਮਹਿਲਾ ਕਰਮਚਾਰੀ ਦਾ ਪਿੱਛਾ ਕਰਕੇ ਡਰ ਦੀ ਸਥਿਤੀ ਪੈਦਾ ਕਰਨ ਦੇ ਦੋਸ਼ ਵੀ ਲਾਏ ਗਏ। ਜੱਦਕਿ ਕਰਮਚਾਰੀਆਂ ਵੱਲੋਂ ਡਾਇਰੈਕਟਰ ਦੇ ਇਸ ਕੋਝੇ ਰਵੱਈਏ ਦੇ ਖਿਲਾਫ ਸਾਰੇ ਪੁਖ਼ਤਾ ਸਬੂਤ ਅਥਾਰਟੀ ਨੂੰ ਦੇ ਦਿੱਤੇ ਗਏ ਹਨ ਪਰ ਅਥਾਰਟੀ ਫਿਰ ਵੀ ਚੁੱਪ ਹੈ। ਈ.ਐਮ.ਆਰ.ਸੀ ਸਟਾਫ ਨੇ ਕੁਝ ਮੰਗਾਂ ਰੱਖੀਆਂ ਸਨ ਜਿਸ ਤੇ ਅੱਜ ਤੱਕ ਅਥੋਰਿਟੀ ਨੇ ਕੋਈ ਫੈਸਲਾ ਨਹੀਂ ਲਿਆ, ਹਾਲਾਂਕਿ ਬੀਤੇ ਸ਼ੁਕਰਵਾਰ ਨੂੰ ਡੀਨ ਅਕਾਦਮਿਕ ਸਾਹਿਬਾਂ ਨੇ ਵੀ.ਸੀ ਸਾਹਿਬ ਦੇ ਕੁਝ ਹੁਕਮ ਸੁਣਾਉਂਦੇ ਹੋਏ ਈ.ਐਮ.ਆਰ.ਸੀ ਦੇ ਪੀੜਤ ਸਟਾਫ ਨੂੰ ਦੱਸਿਆ ਕਿ ਵਿਦਿਆਰਥੀਆਂ ਦੀ ਪੜਾਈ ਦੇ ਨੁਕਸਾਨ ਨੂੰ ਦੇਖਦੇ ਹੋਏ, ਉਹਨਾਂ ਨੂੰ ਆਪਣਾ ਧਰਨਾ ਡਿਪਾਰਟਮੈਂਟ ਦੇ ਅੱਗੇ ਤੋਂ ਚੁੱਕਣਾ ਪਵੇਗਾ। ਜਿਸਦਾ ਮਾਨ ਰੱਖਦੇ ਹੋਏ ਏ.ਐਮ.ਆਰ.ਸੀ ਕਰਮਚਾਰੀਆਂ ਨੇ ਇਹ ਧਰਨਾ ਰਜਿਸਟਰਾਰ ਆਫਿਸ ਸ਼ਿਫਟ ਕਰ ਦਿੱਤਾ। ਇਹਨਾਂ ਹਾਲਾਤਾਂ ਦੇ ਮੱਦੇਨਜ਼ਰ ਸਟਾਫ ਨੇ ਅਪਣਾ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਸਟਾਫ ਦੀਆਂ ਔਰਤਾਂ ਨੇ ਕਿਹਾ ਕਿ ਉਹ ਆਪਣੀ ਸੁਰੱਖਿਆ ਅਤੇ ਸਹਿਜਤਾ ਨੂੰ ਧਿਆਨ ਚ ਰੱਖਦੇ ਹੋਏ ਦਲਜੀਤ ਅਮੀਂ ਦੇ ਨਾਲ ਕੰਮ ਨਹੀਂ ਕਰ ਸਕਦੀਆਂ। ਪੀੜਤ ਸਟਾਫ ਨੇ ਅਥਾਰਟੀ ਤੋਂ ਮੰਗ ਕੀਤੀ ਹੈ ਕਿ ਜੇਕਰ ਅਥਾਰਟੀ ਬੇਨਿਯਮੀਆਂ ਅਤੇ ਹੋਰ ਮੁੱਦਿਆਂ ਦੇ ਸਬੂਤਾਂ ਦੇ ਬਾਵਜੂਦ ਡਾਇਰੈਕਟਰ ਖ਼ਿਲਾਫ਼ ਕੁਝ ਨਹੀਂ ਕਰ ਸਕਦੀ ਤਾਂ ਕਿਰਪਾ ਕਰਕੇ ਸਾਡੀ ਸਮੂਹ ਪੀੜਤ ਸਟਾਫ ਦੀ ਯੂਨੀਵਰਸਿਟੀ ਦੇ ਕਿਸੇ ਵੀ ਹੋਰ ਵਿਭਾਗ ਵਿੱਚ ਬਦਲੀ ਕਰ ਦਿੱਤੀ ਜਾਵੇ ਅਤੇ ਉਨਾਂ ਦੀਆਂ ਪ੍ਰਮੋਸ਼ਨਾ ਤੁਰੰਤ ਲਾਗੂ ਕੀਤੀਆਂ ਜਾਣ ਤੇ ਹੁਣ ਤੱਕ ਕੱਡੇ ਗਏ ਬੇਵਜਾਹ ਦੇ ਤਾੜਣਾ ਪੱਤਰ ਅਤੇ ਫ਼ਰਜੀ ਜਾਂਚ ਕਮੇਟੀ ਰੱਦ ਕੀਤੀ ਜਾਵੇ।
