
ਪੰਜਾਬੀ ਯੂਨੀਵਰਸਿਟੀ ਕੈਂਪਸ `ਚ ਕੁੜੀਆਂ ਨੂੰ ਦੇਖ ਕੇ ਅਸ਼ਲੀਲ ਹਰਕਤਾਂ ਕਰਨ ਵਾਲੇ ਦੀ ਪੀ. ਯੂ. ਪ੍ਰਸ਼ਾਸਨ ਕਰ ਰਿਹੈ ਭਾਲ
- by Jasbeer Singh
- September 25, 2024

ਪੰਜਾਬੀ ਯੂਨੀਵਰਸਿਟੀ ਕੈਂਪਸ `ਚ ਕੁੜੀਆਂ ਨੂੰ ਦੇਖ ਕੇ ਅਸ਼ਲੀਲ ਹਰਕਤਾਂ ਕਰਨ ਵਾਲੇ ਦੀ ਪੀ. ਯੂ. ਪ੍ਰਸ਼ਾਸਨ ਕਰ ਰਿਹੈ ਭਾਲ ਪਟਿਆਲਾ : ਸ਼ਾਹੀ ਸ਼ਹਿਰ ਪਟਿਆਲਾ ਵਿਚ ਬਣੀ ਪੰਜਾਬੀ ਯੂਨੀਵਰਸਿਟੀ ਦੇ ਹੋਸਟਲ `ਚ ਰਹਿਣ ਵਾਲੀਆਂ ਵਿਦਿਆਰਥਣਾਂ ਨੇ ਇੱਕ ਵਿਅਕਤੀ `ਤੇ ਉਨ੍ਹਾਂ ਨੂੰ ਦੇਖ ਕੇ ਅਸ਼ਲੀਲ ਹਰਕਤਾਂ ਕਰਨ ਦਾ ਦੋਸ਼ ਲਗਾਇਆ ਹੈ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਜਦੋਂ ਉਹ ਰਾਤ ਨੂੰ ਬਾਹਰ ਨਿਕਲਦੀਆਂ ਹਨ ਤਾਂ ਇੱਕ ਵਿਅਕਤੀ ਉਨ੍ਹਾਂ ਨੂੰ ਦੇਖ ਕੇ ਕੱਪੜੇ ਉਤਾਰ ਕੇ ਅਸ਼ਲੀਲ ਹਰਕਤਾਂ ਕਰਦਾ ਹੈ। ਜਾਣਕਾਰੀ ਮੁਤਾਬਕ ਉਕਤ ਵਿਅਕਤੀ ਕਰੀਬ 20 ਦਿਨਾਂ ਤੋਂ ਵਿਦਿਆਰਥਣਾਂ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਵਿਅਕਤੀ ਯੂਨੀਵਰਸਿਟੀ ਦੇ ਅਰਬਨ ਅਸਟੇਟ ਦੇ ਪਿਛਲੇ ਗੇਟ ਰਾਹੀਂ ਕੈਂਪਸ ਵਿੱਚ ਦਾਖਲ ਹੁੰਦਾ ਹੈ। ਇਲਜ਼ਾਮ ਲਾਇਆ ਗਿਆ ਹੈ ਕਿ ਜਿਵੇਂ ਹੀ ਉਹ ਕੈਂਪਸ ਵਿੱਚ ਦਾਖਲ ਹੁੰਦਾ ਹੈ, ਤਾਂ ਲੜਕੀਆਂ ਨੂੰ ਦੇਖਦਿਆਂ ਹੀ ਆਪਣੇ ਸਾਰੇ ਕੱਪੜੇ ਲਾਹ ਲੈਂਦਾ ਹੈ ਅਤੇ ਜਦੋਂ ਦੋਸ਼ੀ ਵਿਅਕਤੀ ਸੁਰੱਖਿਆ ਦੇ ਆਲੇ-ਦੁਆਲੇ ਘੁੰਮਦਾ ਹੈ, ਤਾਂ ਉਹ ਕੱਪੜੇ ਪਾ ਕੇ ਆਪਣੇ ਆਪ ਨੂੰ ਇੱਕ ਚੰਗਾ ਆਦਮੀ ਦਰਸਾਉਂਦਾ ਹੈ।ਜਾਣਕਾਰੀ ਅਨੁਸਾਰ ਵਿਦਿਆਰਥਣਾਂ ਵੱਲੋਂ ਪਿਛਲੇ ਹਫ਼ਤੇ ਇਸ ਮਾਮਲੇ ਸਬੰਧੀ ਸ਼ਿਕਾਇਤ ਡੀਨ ਵਿਦਿਆਰਥੀ ਭਲਾਈ ਨੂੰ ਦਿੱਤੀ ਗਈ ਸੀ। ਸ਼ਿਕਾਇਤ ਦੇ ਆਧਾਰ `ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਹਾਲਾਂਕਿ ਫਿਲਹਾਲ ਦੋਸ਼ੀ ਦੀ ਪਛਾਣ ਨਹੀਂ ਹੋ ਸਕੀ ਹੈ। ਉਸ ਦੀ ਭਾਲ ਜਾਰੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਕੈਂਪਸ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵਿੱਚ ਵੀ ਉਸ ਦੀ ਭਾਲ ਕਰ ਰਿਹਾ ਹੈ ।