
ਪਾਕਿਸਤਾਨ ਸਿਰਫ਼ 72 ਘੰਟਿਆਂ ਅੰਦਰ ਹੀ ਗੋਲੀਬੰਦੀ ਲਈ ਹੋ ਗਿਆ ਸੀ ਮਜ਼ਬੂਰ : ਭਾਜਪਾ
- by Jasbeer Singh
- May 12, 2025

ਪਾਕਿਸਤਾਨ ਸਿਰਫ਼ 72 ਘੰਟਿਆਂ ਅੰਦਰ ਹੀ ਗੋਲੀਬੰਦੀ ਲਈ ਹੋ ਗਿਆ ਸੀ ਮਜ਼ਬੂਰ : ਭਾਜਪਾ ਨਵੀਂ ਦਿੱਲੀ, 12 ਮਈ : ਭਾਰਤ ਪਾਕਿਸਤਾਨ ਵਿਚਾਲੇ ਪਹਿਲਗਾਮ ਹਮਲੇ ਤੋਂ ਬਾਅਦ ਵਧੇ ਤਣਾਅ ਦੇ ਚਲਦਿਆਂ ਪੈਦਾ ਹੋਏ ਜੰਗੀ ਹਾਲਾਤਾਂ ਦੇ ਚਲਦਿਆਂ ਹੋਈ ਗੋਲੀਬਾਰੀ ਦੌਰਾਨ ਭਾਰਤ ਨੇ ਪਾਕਿਸਤਾਨੀ ਨੂੰ ਇੰਨਾਂ ਮਜ਼ਬੂਰ ਕਰ ਦਿੱਤਾ ਸੀ ਕਿ ਉਹ ਸਿਰਫ਼ 72 ਘੰਟਿਆਂ ਅੰਦਰ ਹੀ ਗੋਲੀਬੰਦੀ ਕਰਨ ਲਈ ਮਜ਼ਬੂਰ ਹੋ ਗਿਆ ਸੀ। ਭਾਰਤੀ ਜਨਤਾ ਪਾਰਟੀ ਨੇ ਜਿਥੇ ਭਾਰਤ ਦੇਸ਼ ਅਤੇ ਭਾਰਤੀ ਫੌਜ ਵਲੋਂ ਪਾਕਿਸਤਾਨ ਵਿਚ ਫਲ ਫੂਲ ਰਹੇ ਅੱਤਵਾਦ ਨੂੰ ਖਤਮ ਕਰਨ ਲਈ ਤਿਆਰ ਕੀਤੇ ਸਿੰਧੂਰ ਅਪੇ੍ਰਸ਼ਨ ਦੀ ਸੰਪੂਰਨ ਕਾਮਯਾਬੀ ਲਈ ਭਾਰਤੀ ਫੌਜ ਤੇ ਪ੍ਰਧਾਨ ਮੰਤਰੀ ਮੋਦੀ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨ੍ਹਾਂ ਕਾਂਗਰਸ ’ਤੇ ਇਹ ਵੀ ਦੋਸ਼ ਲਗਾਇਆ ਕਿ ਭਾਰਤ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਹੇਠਲੀ ਸਰਕਾਰ ਨੇ 1971 ਦੀ ਜੰਗ ਤੋਂ ਬਾਅਦ ਬਿਨਾਂ ਕੋਈ ਰਣਨੀਤਕ ਫਾਇਦਾ ਹਾਸਲ ਕੀਤੇ 90 ਹਜ਼ਾਰ ਤੋਂ ਵੱਧ ਜੰਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਸੀ । ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਲਈ ਸਮਝੌਤਾ ਕਰਵਾਏ ਜਾਣ ਦੀਆਂ ਰਿਪੋਰਟਾਂ ਦਰਮਿਆਨ ਕਾਂਗਰਸ ਨੇ ਸਰਕਾਰ ਤੋਂ ਜਵਾਬ ਮੰਗਿਆ ਕਿ ਕੀ ਉਸ ਨੇ ਕਸ਼ਮੀਰ ਮਸਲੇ ’ਤੇ ਤੀਜੀ ਧਿਰ ਦੀ ਵਿਚੋਲਗੀ ਨੂੰ ਸਵੀਕਾਰ ਕਰ ਲਿਆ ਹੈ। ਭਾਜਪਾ ਦੇ ਕੌਮੀ ਤਰਜਮਾਨ ਪ੍ਰਦੀਪ ਭੰਡਾਰੀ ਨੇ ‘ਐਕਸ’ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਪਾਕਿਸਤਾਨ ਨੇ ਨੁਕਸਾਨ ਝੱਲਣ ਤੋਂ ਬਾਅਦ ਸਮਝੌਤੇ ਦੀ ਅਪੀਲ ਕੀਤੀ ਸੀ।