post

Jasbeer Singh

(Chief Editor)

Patiala News

ਪਿੰਡ ਖੁਸਰੋਪੁਰ ਦੀ ਪੰਚਾਇਤ ਨੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨਾਲ ਕੀਤੀ ਮੁਲਾਕਾਤ

post-img

ਪਿੰਡ ਖੁਸਰੋਪੁਰ ਦੀ ਪੰਚਾਇਤ ਨੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨਾਲ ਕੀਤੀ ਮੁਲਾਕਾਤ ਪਿੰਡਾ ’ਚ ਦਵਾਂਗੇ ਸ਼ਹਿਰਾਂ ਵਰਗੀਆਂ ਸਹੂਲਤਾਂ : ਜੋੜੇਮਾਜਰਾ ਪਟਿਆਲਾ : ਸਮਾਣਾ ਹਲਕੇ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਨਾਲ ਪਿੰਡ ਖੁਸਰੋਪੁਰ ਦੀ ਪੰਚਾਇਤ ਨੇ ਮੁਲਾਕਾਤ ਕੀਤੀ । ਮੁਲਾਕਾਤ ਦੌਰਾ ਆਪਣੇ ਪਿੰਡਾ ਦੇ ਵਿਕਾਸ ਕਾਰਜ ਜਲਦ ਪੱਧਰ ਤੇ ਕਰਵਾਉਣ ਲਈ ਕਿਹਾ । ਇਸ ਮੌਕੇ ਤੇ ਨਵੇਂ ਬਣੇ ਸਰਪੰਚ ਜਰਨੈਲ ਸਿੰਘ, ਪੰਚਾਇਤ ਮੈਂਬਰ ਅਮਰੀਕ ਸਿੰਘ, ਪੰਚਾਇਤ ਮੈਂਬਰ ਸਲਮਾ ਦਾ ਅਤੇ ਹੋਰ ਵੀ ਮੈਂਬਰਾਂ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ । ਇਸ ਮੌਕੇ ਜੋੜਾਮਾਜਰਾ ਨੇ ਸਮੂਹ ਪੰਚਾਇਤ ਨੂੰ ਸਨਮਾਨਿਤ ਕੀਤਾ ਅਤੇ ਪੰਚਾਇਤ ਵੱਲੋਂ ਵੀ ਚੇਤਨ ਸਿੰਘ ਜੋੜੇਮਾਜਰਾ ਦਾ ਾਨਮਾਨ ਕੀਤਾ ਗਿਆ । ਉਨ੍ਹਾਂ ਕਿਹਾ ਕਿ ਪਿੰਡਾ ਚ ਨਵੀਆ ਪੰਚਾਇਤਾਂ ਆਪਣੇ ਪਿੰਡਾ ਦੇ ਅੰਦਰ ਜਲਦੀ ਪੱਧਰ ਤੇ ਵਿਕਾਸ ਕਰਨ ਤਾ ਜੋ ਕਿ ਪਿੰਡਾਂ ਨੂੰ ਸ਼ਹਿਰਾਂ ਵਰਗੀ ਸਹੂਲਤ ਦਿੱਤੀ ਜਾ ਸਕੇ । ਇਸ ਮੌਕੇ ਤੇ ਪੰਚਾਇਤ ਮੈਂਬਰ ਅਮਰੀਕ ਸਿੰਘ ਨੇ ਕਿਹਾ ਕਿ ਪਿੰਡ ਦੀ ਚੁਣੀ ਹੋਈ ਪੰਚਾਇਤ ਪੂਰੇ ਪਿੰਡ ਦਾ ਵਿਕਾਸ ਕਰਵਾਏਗੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਵੀ ਕਰੇਗੀ ਅਤੇ ਨਾਲ ਹੀ ਓਨ੍ਹਾਂ ਨੂੰ ਖੇਡਾਂ ਵੱਲ ਪ੍ਰਰਿਤ ਕਰੇਗੀ । ਇਸ ਤੋਂ ਇਲਾਵਾਂ ਪਿੰਡਾਂ ਦੇ ਵਿਕਾਸ ਲਈ ਜਿੰਨੀਆ ਵੀ ਸਹੂਲਤਾਂ ਜਰੂਰੀ ਨੇ ਓਨ੍ਹਾ ਨੂੰ ਧਿਆਨ ਵਿੱਚ ਰੱਖਦੇ ਹੋਈ ਮਿਲਣ ਵਾਲੀ ਗ੍ਰਾਂਟ ਦਾ ਸਦਉਪਯੋਗ ਕਰੇਗੀ।ਇਸ ਮੌਕੇ ਤੇ ਸਾਬਕਾ ਮੰਤਰੀ ਜੋੜਾਮਾਜਰੇ ਨੇ ਕਿਹਾ ਕਿ ਜਿਆਦਾਤਰ ਪੰਚਾਇਤਾਂ ਆਮ ਆਦਮੀ ਪਾਰਟੀ ਦੀਆਂ ਹੋਣੀਆਂ ਹਨ ਜਿਨ੍ਹਾਂ ਦੇ ਵਿਕਾਸ ਲਈ ਖੁੱਲ੍ਹੇ ਗੱਫੇ ਦੇਣ ਲਈ ਸੂਚੀ ਤਿਆਰ ਕੀਤੀ ਜਾ ਰਹੀ ਤਾ ਜੋ ਕਿ ਸਮੁੱਚੇ ਪਿੰਡਾਂ ਅੰਦਰ ਗ੍ਰਾਂਟਾਂ ਨੂੰ ਤਕਸੀਮ ਕੀਤਾ ਜਾ ਸਕੇ । ਓਨ੍ਹਾ ਕਿਹਾ ਕਿ ਪੰਜਾਬ ਸਰਕਾਰ ਪਿੰਡਾ ਦੀਆ ਪੰਚਾਇਤਾ ਦਾ ਮਨੋਬਲ ਉਚਾ ਕਰਨ ਲਈ ਹਰੇਕ ਪਿੰਡ ਵਿੱਚ ਕੈਂਪ ਲਗਾਵੇਗੀ ਅਤੇ ਪਿੰਡਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਤੇ ਰੂਪ ਸਿੰਘ, ਹਰਦੇਵ ਸਿੰਘ, ਪਾਲੀ ਸਿੰਘ, ਤਾਰੂ ਤੋਂ ਇਲਾਵਾ ਨਵੀਂ ਚੁਣੀ ਹੋਈ ਪੰਚਾਇਤ ਹਾਜ਼ਰ ਸੀ ।

Related Post