post

Jasbeer Singh

(Chief Editor)

National

ਸੰਸਦ ਦੇਸ਼ ਲਈ ਹੈ ਨਾ ਕਿ ਪਾਰਟੀਆਂ ਲਈ : ਪ੍ਰਧਾਨ ਮੰਤਰੀ

post-img

ਸੰਸਦ ਦੇਸ਼ ਲਈ ਹੈ ਨਾ ਕਿ ਪਾਰਟੀਆਂ ਲਈ : ਪ੍ਰਧਾਨ ਮੰਤਰੀ ਨਵੀਂ ਦਿੱਲੀ, 22 ਜੁਲਾਈ : ਵਿਰੋਧੀ ਪਾਰਟੀਆਂ ਨੂੰ 2029 ਦੀਆਂ ਅਗਲੀਆਂ ਚੋਣਾਂ ਤੱਕ ਸਿਆਸੀ ਇਕਜੁੱਟਤਾ ਦੀਆਂ ਆਪਣੀਆਂ ਖੇਡਾਂ ਨੂੰ ਰੋਕਣ ਅਤੇ ਉਦੋਂ ਤੱਕ ਦੇਸ਼ ਲਈ ਕੰਮ ਕਰਨ ਲਈ ਆਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੰਸਦ ਦੇਸ਼ ਲਈ ਹੈ ਨਾ ਕਿ ਪਾਰਟੀਆਂ ਲਈ ਤੇ ਜੋ ਵੀ ਲੜਾਈਆਂ ਲੜਨੀਆਂ ਸਨ ਉਹ ਹਾਲ ਹੀ ਵਿੱਚ ਹੋਈਆਂ ਚੋਣਾਂ ਦੌਰਾਨ ਲੜੀਆਂ ਗਈਆਂ ਅਤੇ ਇਸ ਸਬੰਧੀ ਲੋਕਾਂ ਨੇ ਆਪਣਾ ਫਤਵਾ ਵੀ ਦੇ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ ਕਿ ਅਗਲੇ ਪੰਜ ਸਾਲ ਅਸੀਂ ਰਾਜਨੀਤੀ ਤੋਂ ਉਪਰ ਉੱਠ ਕੇ ਦੇਸ਼ ਲਈ ਲੜੀਏ। ਜਦੋਂ ਜਨਵਰੀ 2029 ਵਿੱਚ ਚੋਣਾਂ ਹੋਣਗੀਆਂ ਤਾਂ ਤੁਸੀਂ ਜੋ ਖੇਡਾਂ ਚਾਹੋ ਖੇਡ ਸਕਦੇ ਹੋ, ਪਰ ਉਦੋਂ ਤੱਕ ਆਓ ਗਰੀਬਾਂ, ਔਰਤਾਂ, ਕਿਸਾਨਾਂ ਅਤੇ ਨੌਜਵਾਨਾਂ ਦੇ ਸਸ਼ਕਤੀਕਰਨ ਲਈ ਕੰਮ ਕਰੀਏ, ਇੱਕ ਲੋਕ ਮੁਹਿੰਮ ਚਲਾਈਏ ਅਤੇ 2047 ਤੱਕ ਵਿਕਾਸ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰੀਏ।ਪ੍ਰਧਾਨ ਮੰਤਰੀ ਨੇ ਬਜਟ ਸਬੰਧੀ ਬੋਲਦਿਆਂ ਕਿਹਾ ਕਿ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ 2047 ਤੱਕ ‘ਵਿਕਸਤ ਭਾਰਤ’ ਦੇ ਟੀਚੇ ਦੀ ਪ੍ਰਾਪਤੀ ਦੀ ਨੀਂਹ ਰੱਖੇਗਾ ਅਤੇ ਸਰਕਾਰ ਦੇ ਅਗਲੇ ਪੰਜ ਸਾਲਾਂ ਲਈ ਦਿਸ਼ਾ ਪ੍ਰਦਾਨ ਕਰੇਗਾ।

Related Post