post

Jasbeer Singh

(Chief Editor)

Punjab

ਪਾਠੀ ਸਿੰਘ ਨੇ ਕੀਤੀ ਕੁੱਟਮਾਰ ਤੋਂ ਦੁਖੀ ਹੋ ਕੇ ਜਹਿਰ ਨਿਗਲ ਕੇ ਖੁਦਕੁੁਸ਼ੀ

post-img

ਪਾਠੀ ਸਿੰਘ ਨੇ ਕੀਤੀ ਕੁੱਟਮਾਰ ਤੋਂ ਦੁਖੀ ਹੋ ਕੇ ਜਹਿਰ ਨਿਗਲ ਕੇ ਖੁਦਕੁੁਸ਼ੀ ਧੂਰੀ, 23 ਫਰਵਰੀ 2026 : ਪੰਜਾਬ ਦੇ ਜਿ਼ਲਾ ਸੰਗਰੂਰ ਅਧੀਨ ਪੈਂਦੇ ਸ਼ਹਿਰ ਧੂਰੀ ਦਦੇ ਪਿੰਡ ਕਾਤਰ ਦੇ ਵਸਨੀਕ ਇਕ ਪਾਠੀ ਵਿਅਕਤੀ ਵਲੋਂ ਜਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਗਈ ਹੈ। ਕੌਣ ਹੈ ਇਹ ਵਿਅਕਤੀ ਜਿਸਨੇ ਅਜਿਹਾ ਕੀਤਾ ਮਿਲੀ ਜਾਣਕਾਰੀ ਅਨੁਸਾਰ ਸੰਗਰੂਰ ਦੇ ਸ਼ਹਿਰ ਧੂਰੀ ਅਧੀਨ ਆਉਂਦੇ ਪਿੰਡ ਕਾਤਰ ਦੇ ਵਸਨੀਕ ਜਿਸ ਵਿਅਕਤੀ ਨੇ ਜਹਿਰ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ ਦਾ ਨਾਮ ਅਜੈ ਸਿੰਘ ਉਰਫ ਅਜੀਤ ਸਿੰਘ ਪੁੱਤਰ ਪ੍ਰੇਮ ਸਿੰਘ ਹੈ। ਜਾਣਕਾਰੀ ਮੁਤਾਬਕ ਅਜੈ ਸਿੰਘ ਰਾਏਕੋਟ ਨੇੜੇ ਪਿੰਡ ਬੱਸੀਆਂ ਵਿਖੇ ਬਾਬਾ ਸਿਮਰਨਦੀਪ ਸਿੰਘ ਕੋਲ ਆਪਣੀ ਡਿਊਟੀ ਕਰਦਾ ਸੀ ਪਰ ਬਾਬਾ ਬਲਵਿੰਦਰ ਸਿੰਘ ਚਾਂਗਲੀ ਉਸਨੂੰ ਬੱਸੀਆਂ ਤੋਂ ਹਟਾ ਕੇ ਆਪਣੇ ਕੋਲ ਨੌਕਰੀ ਕਰਨ ਲਈ ਕਥਿਤ ਤੌਰ ਤੇ ਮਜ਼ਬੂਰ ਕਰ ਰਿਹਾ ਸੀ । ਬਲਵਿੰਦਰ ਸਿੰਘ ਨੇ ਉਸਨੂੰ 21 ਫਰਵਰੀ ਵਾਲੇ ਦਿਨ ਆਪਣੇ ਕੋਲ ਬੁਲਾਇਆ ਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਮਗਰੋਂ ਅਜੈ ਸਿੰਘ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਕੀ ਦੱਸਿਆ ਕਿ ਪੁਲਸ ਅਧਿਕਾਰੀ ਨੇ ਪਾਠੀ ਅਜੈ ਸਿੰਘ ਵਲੋਂ ਜਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਧੂਰੀ ਦੀ ਪੁਲਸ ਕੋਲ ਮ੍ਰਿਤਕ ਦੇ ਭਰਾ ਰਵੀ ਸਿੰਘ ਨੇ ਦਰਜ ਕਰਵਾਏ ਬਿਆਨਾਂ ਅਨੁਸਾਰ ਅਜੈ ਸਿੰਘ ਪਾਠ ਅਤੇ ਕੀਰਤਨ ਦੀ ਸੇਵਾ ਕਰਦਾ ਸੀ ਪਰ ਉਸਨੇ ਬਾਬਾ ਬਲਵਿੰਦਰ ਸਿੰਘ ਚਾਂਗਲੀ ਵਲੋਂ ਅਜੈ ਸਿੰਘ ਦੀ ਕੁੱਟਮਾਰ ਕੀਤੇ ਜਾਣ ਕਾਰਨ ਉਸਨੇ ਜਹਿਰੀਲੀ ਵਸਤੂ ਨਿਗਲ ਲਈ । ਸਦਰ ਧੂਰੀ ਦੀ ਪੁਲਸ ਨੇ ਬਾਬਾ ਬਲਵਿੰਦਰ ਸਿੰਘ ਚਾਂਗਲੀ ਖਿ਼ਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀਆ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Post

Instagram