post

Jasbeer Singh

(Chief Editor)

Patiala News

ਪਟਿਆਲਾ ਚੈਂਬਰ ਆਫ ਇੰਡਸਟ੍ਰੀਜ਼ ਵੱਲੋਂ ਜੀਐਸਟੀ ਤੇ ਵਪਾਰਕ ਮੁੱਦਿਆਂ ’ਤੇ ਵਿਸ਼ੇਸ਼ ਮੀਟਿੰਗ

post-img

ਪਟਿਆਲਾ ਚੈਂਬਰ ਆਫ ਇੰਡਸਟ੍ਰੀਜ਼ ਵੱਲੋਂ ਜੀਐਸਟੀ ਤੇ ਵਪਾਰਕ ਮੁੱਦਿਆਂ ’ਤੇ ਵਿਸ਼ੇਸ਼ ਮੀਟਿੰਗ ਪਟਿਆਲਾ, 25 ਜੁਲਾਈ 2025 : ਪਟਿਆਲਾ ਚੈਂਬਰ ਆਫ ਇੰਡਸਟ੍ਰੀਜ਼ ਦੇ ਪ੍ਰਧਾਨ ਜੇ. ਐਸ. ਸੰਧੂ ਅਤੇ ਸਕੱਤਰ ਹਰਮਿੰਦਰ ਸਿੰਘ ਦੀ ਅਗਵਾਈ ਹੇਠ ਚੈਂਬਰ ਹਾਲ ਪਟਿਆਲਾ ਵਿੱਚ ਇੱਕ ਮਹੱਤਵਪੂਰਨ ਮੀਟਿੰਗ ਹੋਈ ਜਿਸ ਵਿੱਚ ਜੀਐਸਟੀ ਅਤੇ ਵਪਾਰਕ ਚੁਣੌਤੀਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ । ਇਸ ਮੌਕੇ ਦੇ ਮੁੱਖ ਮਹਿਮਾਨ ਅਨਿਲ ਠਾਕੁਰ, ਚੇਅਰਮੈਨ, ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ (ਆਬਕਾਰੀ ਅਤੇ ਕਰ ਵਿਭਾਗ) ਨੇ ਉਦਯੋਗਕਾਰਾਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਅਤੇ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿਵਾਇਆ । ਇਸ ਮੌਕੇ ਉਤੇ ਵਿਕੀ ਘਨੌਰ, ਵਾਈਸ ਚੇਅਰਮੈਨ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਤੇ ਇਸਲਾਮ ਅਲੀ, ਮੈਂਬਰ, ਘੱਟ ਗਿਣਤੀਆਂ ਕਮਿਸ਼ਨ ਪੰਜਾਬ ਸਰਕਾਰ ਵੀ ਮੌਜੂਦ ਰਹੇ । ਜੀ. ਐਸ. ਟੀ. ਵਿਭਾਗ ਤੋਂ ਕਵਨਵੀਰ ਸਿੰਘ, ਸਟੇਟ ਟੈਕਸ ਅਫਸਰ ਨੇ ਵੀ ਮੀਟਿੰਗ ਵਿੱਚ ਹਾਜ਼ਰੀ ਲਾਈ ਅਤੇ ਅਹੁਦੇਕਾਰੀ ਨਜ਼ਰੀਏ ਤੋਂ ਜਾਣਕਾਰੀ ਸਾਂਝੀ ਕੀਤੀ । ਚੈਂਬਰ ਦੇ ਕਈ ਮੈਂਬਰਾਂ ਸਮੇਤ ਬਹੁਤ ਸਾਰੇ ਉਦਯੋਗਪਤੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਰਾਹੁਲ ਤਾਇਲ, ਭਾਨੂ ਪ੍ਰਤਾਪ ਸਿੰਗਲਾ, ਅਸ਼ਵਨੀ ਗਰਗ, ਐੱਸ.ਡੀ. ਭਰਤ,ਨਵਦੀਪ ਗੁਪਤਾ, ਸੁਭਾਸ਼ ਗੁਪਤਾ, ਮਨਦੀਪ ਰਾਮਪਾਲ, ਅਰੁਣ ਕੁਮਾਰ, ਜਗਦੀਪ ਸਿੰਘ, ਬਾਵਾ ਸਿੰਘ, ਰੋਹਿਤ ਬਾਂਸਲ, ਪ੍ਰਦੀਪ ਗੁਪਤਾ ਸ਼ਾਮਿਲ ਸਨ । ਹਰਿੰਦਰ ਲਾਂਬਾ, ਸੀਨੀਅਰ ਮੈਂਬਰ ਨੇ ਸਭ ਮਹਿਮਾਨਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਅਗਲੇ ਸਮੇਂ ਵਿੱਚ ਵੀ ਉਦਯੋਗਕਾਰੀ ਭਾਈਚਾਰੇ ਲਈ ਐਸੇ ਮਿਲਣ-ਜੁਲਣ ਦੇ ਮੌਕੇ ਬਣਾਈ ਰੱਖਣ ਦੀ ਗੱਲ ਕਹੀ।

Related Post