
ਭ੍ਰਿ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਤੇ ਐਨ ਆਰ ਆਈ ਨੂੰ ਮਿਲ ਰਹੀਆਂ ਨੇ ਧਮਕੀਆਂ
- by Jasbeer Singh
- July 10, 2024

ਪਟਿਆਲਾ ਦੇ ਰਹਿਣ ਵਾਲੇ ਐਨ ਆਰ ਆਈ ਸੁਰੇਸ਼ ਬਾਂਸਲ ਵੱਲੋਂ ਦੱਸਿਆ ਗਿਆ ਕਿ ਮੈਂ ਪਟਿਆਲਾ ਦੇ ਹੀਰਾ ਨਗਰ ਕੀਤੀ ਜਾ ਰਹੀ ਦੋ ਮਕਾਨਾਂ ਦੀ ਉਸਾਰੀ ਜਿਸ ਨੂੰ ਨਗਰ ਨਿਗਮ ਵੱਲੋਂ ਇੱਕ ਮਕਾਨ ਨੂੰ ਨਕਸ਼ੇ ਦੇ ਮੁਤਾਬਿਕ ਅਤੇ ਹੋਰ ਨਿਯਮਾਂ ਦੀ ਉਲੰਘਣਾ ਦਾ ਹਵਾਲਾ ਦੇ ਕੇ ਸੀਲ ਕੀਤਾ ਅਤੇ ਦੂਜੇ ਮਕਾਨ ਨੂੰ ਤੋੜਿਆ ਗਿਆ। ਜਿਸ ਤੋਂ ਬਾਅਦ ਮੈਂ ਲਗਾਤਾਰ ਇਸ ਕਾਰਵਾਈ ਨੂੰ ਲੈ ਕੇ ਨਗਰ ਨਿਗਮ ਅਧਿਕਾਰੀਆਂ ਨੂੰ ਮਿਲਿਆ ਅਤੇ ਚਿੱਠੀ ਪੱਤਰ ਵੀ ਬਰਾਬਰ ਕਰਦੇ ਰਿਹਾ। ਬਾਂਸਲ ਨੇ ਦੱਸਿਆ ਕਿ ਮੇਰੇ ਤੋਂ ਨਕਸ਼ਾ ਪਾਸ ਕਰਾਉਣ ਦੇ ਏਵਜ ਵਿੱਚ ਰਿਸ਼ਵਤ ਵੀ ਲਿੱਤੀ ਗਈ। ਅਤੇ ਮੇਰਾ ਇੱਕ ਨਕਸ਼ਾ ਪਾਸ ਕਰ ਦਿੱਤਾ ਗਿਆ ਤੇ ਜਦੋਂ ਮੈਂ ਦੂਜੇ ਮਕਾਨ ਦੇ ਨਕਸ਼ੇ ਬਾਰੇ ਪੁੱਛਿਆ ਤਾਂ ਦੂਜਾ ਨਕਸ਼ਾ ਪਾਸ ਕਰਾਉਣ ਲਈ ਫਿਰ ਰਿਸ਼ਵਤ ਮੰਗੀ ਗਈ। ਸੁਰੇਸ਼ ਬਾਸਲ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਨਗਰ ਨਿਗਮ ਅਧਿਕਾਰੀਆਂ ਤੋਂ ਇਲਾਵਾ ਹੋਰ ਲੋਕਾਂ ਵੱਲੋਂ ਵੀ ਮੈਨੂੰ ਲਗਾਤਾਰ ਪ੍ਰੇਸ਼ਾਨ ਅਤੇ ਬਲੈਕਮੇਲ ਕੀਤਾ ਗਿਆ। ਇਹਨਾਂ ਸਭ ਤੋਂ ਤੰਗ ਹੋ ਕੇ ਮੈਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਲਾਈਵ ਹੋਇਆ ਅਤੇ ਆਪਣੇ ਨਾਲ ਹੋ ਰਹੀਆਂ ਵਧੀਕੀਆਂ ਕਿ ਕਿਸ ਤਰ੍ਹਾਂ ਨਗਰ ਨਿਗਮ ਦੇ ਕੁਝ ਅਧਿਕਾਰੀਆਂ ਅਤੇ ਸਮਾਜ ਦੇ ਅਲੱਗ ਅਲੱਗ ਕਿੱਤਿਆਂ ਨਾਲ ਜੁੜੇ ਵਿਅਕਤੀਆਂ ਮੈਨੂੰ ਬਲੈਕ ਮੇਲ ਤੇ ਪਰੇਸ਼ਾਨ ਕਰ ਰਹੇ ਨੇ। ਐਨਆਰਆਈ ਸੁਰੇਸ਼ ਬਾਂਸਲ ਨੇ ਦੱਸਿਆ ਕਿ ਸੀਲ ਕੀਤੀ ਬਿਲਡਿੰਗ ਨੂੰ ਲੈ ਕੇ ਨਿਗਮ ਅਧਿਕਾਰੀਆਂ ਚਿੱਠੀ ਪੱਤਰ ਰਾਹੀਂ ਪੁੱਛਦਾ ਆ ਰਿਹਾ ਕਿ ਕਿੰਨਾ ਕਾਰਨਾਂ ਕਰਕੇ ਉਹਨਾਂ ਦੀ ਉਸਾਰੀ ਰੋਕੀ ਗਈ ਹੈ। ਤੇ ਦੂਜੀ ਉਸਾਰੀ ਨੂੰ ਤੋੜਿਆ ਗਿਆ। ਸੁਰੇਸ਼ ਬਾਂਸਲ ਨੇ ਦੱਸਿਆ ਕਿ ਅੱਜ ਤੱਕ ਕਈ ਪੱਤਰ ਲਿਖਣ ਅਤੇ ਕਈ ਵਾਰ ਨਿਗਮ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਵੀ ਕਿਸੀ ਤਰ੍ਹਾਂ ਦਾ ਵੀ ਕੋਈ ਜਵਾਬ ਉਹਨਾਂ ਨੂੰ ਨਹੀਂ ਦਿੱਤਾ ਗਿਆ। ਬਾਂਸਲ ਨੇ ਦੱਸਿਆ ਕਿ 27/5 /2024 ਤੋਂ ਲੈ ਕੇ ਲਗਾਤਾਰ ਉਹ ਪੱਤਰ ਮਾਧਿਅਮ ਰਾਹੀਂ ਨਗਰ ਨਿਗਮ ਅਧਿਕਾਰੀਆਂ ਤੋਂ ਸੀਲ ਕਰਨ ਦੀਆਂ ਰਿਪੋਰਟਾਂ ਅਤੇ ਅਤੇ ਬਿਲਡਿੰਗ ਢਾਉਣ ਦੀਆਂ ਰਿਪੋਰਟਾਂ ਮੰਗ ਰਹੇ ਨੇ ਪਰ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਬਾਂਸਲ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਣਕਾਰੀ ਅਤੇ ਬਲੈਕ ਮੇਲਿੰਗ ਦੇ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਬਣਾਏ ਗਏ ਭਰਿਸ਼ਟਾਚਾਰ ਪੋਰਟਲ ਦੇ ਉੱਤੇ ਆਪਣੀ ਸ਼ਿਕਾਇਤ ਦਰਜ ਕਰਵਾਈ , ਹੁਣ ਵਿਜੀਲੈਂਸ ਵਿਭਾਗ ਵੱਲੋਂ ਜਤਿੰਦਰ ਬਬਲੂ ਨਾਮਕ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕੀਤਾ ਅਤੇ ਨੋਟਿਸ ਵੀ ਕੱਢਿਆ ਗਿਆ। ਫਿਲਹਾਲ ਜਤਿੰਦਰ ਬਬਲੂ ਦੀ ਗ੍ਰਿਫਤਾਰੀ ਨਹੀਂ ਹੋਈ। ਬਾਂਸਲ ਦਾ ਕਹਿਣਾ ਕਿ ਜਿਸ ਦਿਨ ਤੋਂ ਉਹ ਆਪਣੇ ਸੋਸ਼ਲ ਮੀਡੀਆ ਪੇਜ ਤੇ ਲਾਈਵ ਹੋਏ ਨੇ ਅਤੇ ਇਹ ਖਬਰ ਮੀਡੀਆ ਵਿੱਚ ਆਈ ਹੈ ਤਾਂ ਉਸ ਦਿਨ ਤੋਂ ਬਾਅਦ ਮੈਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਨੇ , ਸੁਰੇਸ਼ ਬਾਂਸਲ ਨੇ ਦੱਸਿਆ ਕਿ ਧਮਕੀਆਂ ਨੂੰ ਲੈ ਕੇ ਮੈਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਐਸਐਸਪੀ ਪਟਿਆਲਾ ਨੂੰ ਆਪਣੇ ਜਾਨ ਮਾਲ ਦੀ ਰੱਖਿਆ ਵਾਸਤੇ ਲਿਖਤੀ ਰੂਪ ਦੇ ਵਿੱਚ ਫਰਿਆਦ ਕੀਤੀ ਹੈ। ਸੁਰੇਸ਼ ਬਾਂਸਲ ਨੇ ਦੱਸਿਆ ਕਿ ਮੈਨੂੰ ਪੰਜਾਬ ਸਰਕਾਰ ਤੇ ਪੰਜਾਬ ਦੇ ਅਫਸਰਾਂ ਦੇ ਉੱਤੇ ਪੂਰਨ ਵਿਸ਼ਵਾਸ ਹੈ ਕਿ ਉਹ ਮੈਨੂੰ ਇਨਸਾਫ ਦਵਾਉਣਗੇ ਤੇ ਮੇਰੀ ਜਾਨ ਮਾਲ ਦੀ ਰੱਖਿਆ ਕਰਨਗੇ। ਇੱਥੇ ਭਾਵੁਕ ਹੋਏ ਸੁਰੇਸ਼ ਬਾਂਸਲ ਨੇ ਦੱਸਿਆ ਕਿ ਵਿਦੇਸ਼ ਵਿੱਚ ਆਪਣਾ ਪਰਿਵਾਰ ਛੱਡ ਕੇ ਮੈਂ ਇੱਥੇ ਪੰਜਾਬ ਵਾਸਤੇ ਕੁਝ ਕਰਨ ਦੀ ਸੋਚ ਕੇ ਆਇਆ ਸੀ ਪਰ ਇੱਥੇ ਆ ਕੇ ਮੇਰੇ ਨਾਲ ਜੋ ਬੀਤ ਰਹੀ ਹੈ ਉਹ ਸੋਚ ਤੇ ਸਮਝ ਤੋਂ ਪਰੇ ਦੀ ਗੱਲ ਹੈ। ਸੁਰੇਸ਼ ਬਾਸਲ ਨੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕੀ ਅਗਰ ਪੰਜਾਬ ਦੇ ਵਿੱਚ ਕੁਝ ਆ ਕੇ ਕਰਨ ਦੀ ਸੋਚ ਰਹੇ ਨੇ ਤਾਂ ਸਾਰੀਆਂ ਚੀਜ਼ਾਂ ਸੋਚ ਸਮਝ ਕੇ ਆਉਣ ਕਿਉਂਕਿ ਪੰਜਾਬ ਹੁਣ ਪਹਿਲਾਂ ਵਰਗਾ ਪੰਜਾਬ ਨਹੀਂ ਰਿਹਾ।