
ਪਟਿਆਲਾ ਪੇਂਟ, ਪਲਾਈ ਅਤੇ ਹਾਰਡਵੇਅਰ ਡੀਲਰਜ਼ ਐਸੋਸੀਏਸ਼ਨ ਵੱਲੋਂ ਮੀਟਿੰਗ ਕੀਤੀ ਗਈ
- by Jasbeer Singh
- June 27, 2025

ਪਟਿਆਲਾ ਪੇਂਟ, ਪਲਾਈ ਅਤੇ ਹਾਰਡਵੇਅਰ ਡੀਲਰਜ਼ ਐਸੋਸੀਏਸ਼ਨ ਵੱਲੋਂ ਮੀਟਿੰਗ ਕੀਤੀ ਗਈ ਪਟਿਆਲਾ, 27 ਜੂਨ : ਪਟਿਆਲਾ ਪੇਂਟ, ਪਲਾਈ ਅਤੇ ਹਾਰਡਵੇਅਰ ਡੀਲਰਜ਼ ਐਸੋਸੀਏਸ਼ਨ ਦੀ ਇੱਕ ਮੀਟਿੰਗ ਪ੍ਰਧਾਨ ਰਾਕੇਸ਼ ਗੁਪਤਾ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 27, 28 ਅਤੇ 29 ਜੂਨ 2025 ਨੂੰ ਸਾਰੇ ਦੁਕਾਨਦਾਰ ਗਰਮੀਆਂ ਦੀਆਂ ਛੁੱਟੀਆਂ ਕਰਕੇ ਆਪਣੀਆਂ ਦੁਕਾਨਾਂ ਬੰਦ ਰੱਖਣਗੇ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਪ੍ਰਧਾਨ ਰਾਕੇਸ਼ ਗੁਪਤਾ ਨੂੰ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਹ ਇਸੇ ਤਰ੍ਹਾਂ ਆਪਣਾ ਕੰਮ ਜਾਰੀ ਰੱਖਣਗੇ। ਇਸ ਮੀਟਿੰਗ ਵਿੱਚ ਰਾਜਨ ਸਿੰਗਲਾ, ਗਿਰੀਸ਼ ਬਾਂਸਲ, ਸਤ ਪ੍ਰਕਾਸ਼ ਭਾਰਦਵਾਜ, ਰਾਜਾ ਵਿਵੇਕ ਗੋਇਲ, ਆਸ਼ੂ ਬਾਂਸਲ, ਆਰ.ਆਰ. ਗਰਗ, ਰਿਸ਼ੂ ਸੂਦ, ਅਮਨਦੀਪ ਸਿੰਗਲਾ, ਅਮਨਦੀਪ ਸਿੰਘ, ਰਜਿੰਦਰ ਸਿੰਘ (ਹੈਪੀ), ਪ੍ਰਤੀਕ ਜੈਨ, ਨਰਿੰਦਰ ਗੋਇਲ ਆਦਿ ਹਾਜ਼ਰ ਸਨ ।