
ਕਤਲ ਦੀਆਂ ਧਾਰਾਵਾਂ ਤਹਿਤ ਦਰਜ ਐਫ. ਆਈ. ਆਰਜ. ਦੇ ਚਲਦਿਆਂ ਪਟਿਆਲਾ ਪੁਲਿਸ ਨੇ ਅਮਰੀਕਾ ਤੋਂ ਕੱਢੇ ਦੋ ਨੌਜਵਾਨਾਂ ਨੂੰ ਕੀਤ
- by Jasbeer Singh
- February 17, 2025

ਕਤਲ ਦੀਆਂ ਧਾਰਾਵਾਂ ਤਹਿਤ ਦਰਜ ਐਫ. ਆਈ. ਆਰਜ. ਦੇ ਚਲਦਿਆਂ ਪਟਿਆਲਾ ਪੁਲਿਸ ਨੇ ਅਮਰੀਕਾ ਤੋਂ ਕੱਢੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ ਪਟਿਆਲਾ : ਪਟਿਆਲਾ ਪੁਲਸ ਨੇ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਦੋ ਨੌਜਵਾਨਾਂ ਨੂੰ 2023 ਵਿਚ ਰਾਜਪੁਰਾ ਚਿ ਸਰਵਣ ਸਿੰਘ ਦੇ ਕਤਲ ਦੀਆਂ ਧਾਰਾਵਾਂ ਤਹਿਤ ਦਰਜ ਐਫ. ਆਈ. ਆਰਜ. ਦੇ ਚਲਦਿਆ ਗ੍ਰਿਫ਼ਤਾਰ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਪਕੜੇ ਗਏ ਦੋਵੇਂ ਹੀ ਨੌਜਾਨ ਉਸ ਦਿਨ ਤੋਂ ਹੀ ਫਰਾਰ ਸਨ ਜਿਸ ਦਿਨ ਐਫ. ਆਈ. ਆਰ. ਦਰਜ ਕੀਤੀ ਗਈ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਦੇ ਨਾਮ ਸੰਦੀਪ ਅਤੇ ਪ੍ਰਦੀਪ ਹਨ ਤੇ ਇਹ ਦੋਵੇਂ ਚਚੇਰੇ ਭਰਾ ਵੀ ਹਨ। ਪਟਿਆਲਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ । ਉਕਤ ਦੋਵੇਂ ਨੌਜਵਾਨ ਸੰਦੀਪ ਤੇ ਪ੍ਰਦੀਪ ਦੇ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਨ੍ਹਾਂ ਵਲੋ਼ ਉਕਤ ਦੋਵੇਂ ਨੌਜਵਾਨਾਂ ਨੂੰ ਬਾਹਰ ਭੇਜਣ ਲਈ ਤਿੰਨ ਕਿੱਲੇ ਜ਼ਮੀਨ ਵੇਚ ਕੇ ਏਜੰਟ ਨੂੰ 1.20 ਕਰੋੜ ਰੁਪਏ ਦਿਤੇ ਸਨ । ਇਥੇ ਹੀ ਬਸ ਨਹੀਂ ਫ਼ਰੀਦਕੋਟ ਵਿਚ ਦਰਜ ਤਿੰਨ ਡਕੈਤੀ ਮਾਮਲਿਆਂ ਵਿਚ ਮੁਲਜ਼ਮ ਲੁਧਿਆਣਾ ਨਿਵਾਸੀ ਗੁਰਵਿੰਦਰ ਸਿੰਘ ਨੂੰ ਪੁਲਸ ਵਲੋਂ ਹਵਾਈ ਅੱਡੇ `ਤੇ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ ।