ਪਟਿਆਲਾ ਪੁਲਸ ਨੇ ਕੀਤਾ ਮਨਪ੍ਰੀਤ ਮਨਾ ਨਾਮੀ ਗੈਂਗਸਟਰ ਦਾ ਐਨਕਾਊਂਟਰ
- by Jasbeer Singh
- December 25, 2025
ਪਟਿਆਲਾ ਪੁਲਸ ਨੇ ਕੀਤਾ ਮਨਪ੍ਰੀਤ ਮਨਾ ਨਾਮੀ ਗੈਂਗਸਟਰ ਦਾ ਐਨਕਾਊਂਟਰ ਪਟਿਆਲਾ, 25 ਦਸੰਬਰ 2025 : ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਅੱਜ ਪਟਿਆਲਾ ਪੁਲਸ ਨੇ ਅੱਜ ਡਕਾਲਾ ਨੇੜੇ ਗੈਂਗਸਟਰ ਮਨਪ੍ਰੀਤ ਮਨਾ ਦਾ ਐਨਕਾਊਂਟਰ ਕਰ ਦਿੱਤਾ। ਐਨਕਾਊਂਟਰ ਦੌਰਾਨ ਗੋਲੀ ਲੱਗੀ ਮਨਪ੍ਰੀਤ ਦੀ ਲੱਤ ਵਿਚ ਐਨਕਾਊਂਟਰ ਦੌਰਾਨ ਮਨਪ੍ਰੀਤ ਮਨਾ ਦੀ ਲੱਤੀ ਵਿਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮਨਪ੍ਰੀਤ ਮਨਾ ਨੂੰ ਗੈਂਗਸਟਰ ਲੱਕੀ ਪਟਿਆਲ ਦਾ ਗੁਰਗਾ ਦੱਸਿਆ ਜਾ ਰਿਹਾ ਹੈ ਜਦਕਿ ਦੂਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਕੀ ਦੋਸ਼ ਸੀ ਮਨਪ੍ਰੀਤ ਮਨਾਂ ਤੇ ਗੈਂਗਸਟਰ ਮਨਾ ਪੰਜਾਬ ਪੁਲਸ ਨੂੰ ਫਿਰੌਤੀ ਮੰਗਣ ਦੇ ਆਰੋਪ ਵਿਚ ਲੋੜੀਂਦਾ ਸੀ । ਮੰਨਾ ’ਤੇ ਰਾਜਪੁਰਾ ਸਥਿਤ ਭਰਾਵਾਂ ਦੇ ਢਾਬੇ ਦੇ ਮਾਲਕ ਕੋਲੋਂ ਅਤੇ ਪਾਤੜਾਂ ਦੇ ਇਕ ਐਨ. ਆਰ. ਆਈ. ਤੋਂ ਫਿਰੌਤੀ ਮੰਗਣ ਦਾ ਆਰੋਪ ਹੈ, ਜਿਸ ਦੇ ਚਲਦਿਆਂ ਪਟਿਆਲਾ ਪੁਲਿਸ ਵੱਲੋਂ ਮੁਲਜ਼ਮ ਦੀ ਲਗਾਤਾਰ ਪੈੜ ਦੱਬੀ ਜਾ ਰਹੀ ਸੀ ਅਤੇ ਪਟਿਆਲਾ ਪੁਲਿਸ ਨੂੰ ਮੁਲਜ਼ਮ ਨੂੰ ਕਾਬੂ ਕਰਨ ’ਚ ਕਾਮਯਾਬੀ ਹਾਸਲ ਹੋ ਗਈ।
