
ਯੁੱਧ ਨਸ਼ਿਆਂ ਦੇ ਵਿਰੁੱਧ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
- by Jasbeer Singh
- March 1, 2025

ਯੁੱਧ ਨਸ਼ਿਆਂ ਦੇ ਵਿਰੁੱਧ ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਸਰਚ ਆਪਰੇਸ਼ਨ ਜਾਰੀ 3 ਲੱਖ ਕੈਸ਼ 8 ਵਹੀਕਲ 1 ਨੋਵਾ ਗੱਡੀ ਤੇ ਨਸ਼ੇ ਦਾ ਸਮਾਨ ਬਰਾਮਦ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਤੇ ਐਸ. ਐਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਦੀ ਅਗਵਾਈ ਵਿੱਚ ਸਨੌਰੀ ਅੱਡਾ ਵਿੱਚ ਵੀ ਕੀਤੀ ਗਈ ਕਾਰਵਾਈ ਪਟਿਆਲਾ ()- ਸੂਬੇ ਵਿੱਚ ਨਸ਼ੇ ਦੇ ਫੈਲੇ ਨੈਟਵਰਕ ਤੇ ਇਸ ਨੈਟਵਰਕ ਨਾਲ ਜੁੜੇ ਕਈ ਨਸ਼ਾ ਤਸਕਰਾ ਵਿਰੁੱਧ ਸਰਕਾਰ ਵੱਡੇ ਐਕਸ਼ਨ ਵਿੱਚ ਦਿਖਾਈ ਦੇ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਵੱਖ-ਵੱਖ ਜਿਲਿਆਂ ਦੇ ਉੱਚ ਪੁਲਿਸ ਅਧਿਕਾਰੀਆਂ ਨਾਲ ਬੈਠਕਾਂ ਕਰਕੇ ਸਖਤੀ ਨਾਲ ਨਜਿੱਠਣ ਦੀਆਂ ਜਿੱਥੇ ਹਦਾਇਤਾਂ ਕੀਤੀਆਂ ਹਨ ਜੇਕਰ ਕੋਈ ਵੀ ਵਿਅਕਤੀ ਸਮਾਜ ਵਿਰੋਧੀ ਬਣ ਕੇ ਨਸ਼ਾ ਵੇਚ ਰਿਹਾ ਹੈ ਜਾਂ ਨਸ਼ੇ ਦੀ ਸਪਲਾਈ ਦੇ ਰਿਹਾ ਹੈ ਉਸ ਵਿਰੁੱਧ ਤੁਰੰਤ ਐਕਸ਼ਨ ਲੈਣ ਦੀ ਗੱਲ ਕਹੀ ਗਈ ਹੈ ਪਟਿਆਲਾ ਪੁਲਿਸ ਵੱਲੋਂ ਵੀ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐਸ. ਐਸ. ਪੀ. ਡਾਕਟਰ ਨਾਨਕ ਸਿੰਘ ਦੀ ਅਗਵਾਈ ਹੇਠ ਜਿਲ੍ੇ ਵਿੱਚ ਅੱਠ ਜਗ੍ਹਾ ਤੇ ਇਹ ਸਰਚ ਬਿਆਨ ਚਲਾਇਆ ਗਿਆ ਹੈ ਅਤੇ ਇਸ ਸਰਚ ਅਭਿਆਨ ਵਿੱਚ ਨਸ਼ੇ ਵਾਲੇ ਖੇਤਰਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜੋ ਇਸ ਧੰਦੇ ਵਿੱਚ ਲਿਪਤ ਹਨ ਅਤੇ ਆਪਣੇ ਏਰੀਏ ਵਿੱਚ ਇਸ ਗੋਰਖ ਧੰਦੇ ਨੂੰ ਚਲਾ ਰਹੇ ਹਨ । ਇਸ ਮੁਹਿੰਮ ਵਿੱਚ ਪੁਲਿਸ ਨੂੰ ਸਫਲਤਾ ਵੀ ਹੱਥ ਲੱਗੀ ਹੈ । ਪਟਿਆਲਾ ਜ਼ਿਲ੍ੇ ਦੀਆਂ ਵੱਖ-ਵੱਖ ਪੁਲਿਸ ਜਿਹੜੀਆਂ ਟੀਮਾਂ ਬਣਾ ਕੇ ਚੁੱਪ ਚੁਪੀਤੇ ਇਸ ਆਪਰੇਸ਼ਨ ਤੇ ਕਾਰਵਾਈ ਪਾਈ ਗਈ ਹੈ । ਡੀ. ਆਈ. ਜੀ. ਪਟਿਆਲਾ ਮਨਦੀਪ ਸਿੰਘ ਸਿੱਧੂ ਅਤੇ ਐਸ. ਐਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਘਰ ਢਾਉਣ ਵਾਲੀਆਂ ਕਾਰਵਾਈਆਂ ਤੇ ਲੋਕਾਂ ਵਿੱਚ ਵੱਡੀ ਚੇਤਨਾ ਆਈ ਹੈ ਤੇ ਲੋਕਾਂ ਵੱਲੋਂ ਪੁਲਿਸ ਨੂੰ ਸਹਿਯੋਗ ਮਿਲ ਰਿਹਾ ਹੈ, ਜਿਸ ਦੇ ਚਲਦਿਆਂ ਲੋਕ ਸਾਨੂੰ ਉਹਨਾਂ ਨਸ਼ਾ ਸਪਲਾਇਰਾਂ ਦੀ ਜਾਣਕਾਰੀ ਦੇ ਰਹੇ ਹਨ ਤੇ ਸਾਡੇ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਦਾ ਸਹਿਯੋਗ ਸਾਡੇ ਲਈ ਬਹੁਤ ਜਰੂਰੀ ਸੀ ਉਨਾਂ ਪਟਿਆਲਾ ਜ਼ਿਲ੍ਹੇ ਦੇ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਨਸ਼ੇ ਨਾਲ ਜੁੜੇ ਵਿਅਕਤੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਬਾਜ ਆ ਜਾਣ ਅਤੇ ਲੋਕਾਂ ਤੇ ਨੌਜਵਾਨਾਂ ਦੀਆਂ ਜਿੰਦਗੀਆਂ ਨਾ ਬਰਬਾਦ ਕਰਨ ਅਤੇ ਨਸ਼ੇ ਦੀਆਂ ਮਾੜੀਆਂ ਕਮਾਈਆਂ ਤੋਂ ਆਪਣੇ ਘਰ ਨਾ ਬਣਾਉਣ ਐਸ. ਐਸ. ਪੀ. ਪਟਿਆਲਾ ਡਾਕਟਰ ਨਾਨਕ ਸਿੰਘ ਨੇ ਦੱਸਿਆ ਕਿ ਸਰਚ ਆਪਰੇਸ਼ਨ ਜਾਰੀ ਹੈ ਸਮਾਣਾ ਵਿੱਚ ਵੀ ਅਸੀਂ 1200 ਨਸ਼ੇ ਦੀਆਂ ਗੋਲੀਆਂ ਦਾ ਪਰਚਾ ਵੀ ਦਰਜ ਕਰ ਰਹੇ ਹਾਂ ਅਤੇ ਪਾਤੜਾਂ ਦੇ ਵਿੱਚ ਵੀ ਅਸੀਂ ਰਿਕਵਰੀ ਕੀਤੀ ਹੈ, ਇਸ ਦੇ ਨਾਲ ਹੀ 3 ਲੱਖ ਕੈਸ਼ ਦਸ ਵਹੀਕਲ ਇੱਕ ਨੋਵਾ ਗੱਡੀ ਅਤੇ ਹੋਰ ਨਸ਼ੇ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ । ਇਸ ਅਭਿਆਨ ਵਿੱਚ ਐਸ. ਪੀ. ਡੀ. ਐਸ. ਪੀ. ਇੰਸਪੈਕਟਰ ਸਬ ਇੰਸਪੈਕਟਰ ਅਤੇ ਹੋਰ ਪੁਲਿਸ ਦੇ ਹੇਠਲੇ ਮੁਲਾਜ਼ਮ ਤੇ ਲੇਡੀਜ਼ ਪੁਲਿਸ ਵੀ ਹਾਜ਼ਰ ਸੀ ।