post

Jasbeer Singh

(Chief Editor)

Patiala News

ਸ਼ਹਿਰ ਵਿਚ ਲਗਦੇ ਲੰਬੇ ਜਾਮਾਂ ਨੂੰ ਨੱਥ ਪਾਉਣ ਦੀ ਤਿਆਰੀ ਵਿਚ ਹੈ ਪਟਿਆਲਾ ਪੁਲਸ

post-img

ਸ਼ਹਿਰ ਵਿਚ ਲਗਦੇ ਲੰਬੇ ਜਾਮਾਂ ਨੂੰ ਨੱਥ ਪਾਉਣ ਦੀ ਤਿਆਰੀ ਵਿਚ ਹੈ ਪਟਿਆਲਾ ਪੁਲਸ -ਹੈਵੀ ਵਾਹਨਾਂ ਦੀ ਸ਼ਹਿਰ ਅੰਦਰ ਐਂਟਰੀ ’ਤੇ ਬੈਨ ਕਰਨ ਦੀ ਪਲਾਨਿੰਗ ਤਿਆਰ -ਟ੍ਰੈਫਿਕ ਕਾਰਨ ਲਗਦੇ ਜਾਮਾਂ ਵਿਚ ਹੋਵੇਗਾ ਕੰਟਰੋਲ ਪਟਿਆਲਾ : ਪਟਿਆਲਾ ਸ਼ਹਿਰ ਅੰਦਰ ਉਲਝ ਰਹੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨ ਲਈ ਟ੍ਰੈਫਿਕ ਪੁਲਸ ਪਟਿਆਲਾ ਨੇ ਕਮਰ ਕਸ ਲਈ ਹੈ । ਪਟਿਆਲਾ ਵਿਚ ਟ੍ਰੈਫਿਕ ਪੁਲਸ ਦੇ ਡਿਪਟੀ ਸੁਪਰਡੈਂਟ ਆਫ ਪੁਲਸ ਅਛਰੂ ਰਾਮ ਸ਼ਰਮਾ ਨੇ ਦੀ ਅਗਵਾਈ ਵਿਚ ਹੋਈ ਇੱਕ ਅਹਿਮ ਮੀਟਿੰਗ ਅੰਦਰ ਟ੍ਰੈਫਿਕ ਵਿਵਸਥਾ ਨੂੰ ਕੱਟਰੋਲ ਕਰਨ ਲਈ ਕਈ ਤਰ੍ਹਾਂ ਦੇ ਪਲਾਨ ਬਣਾਏ ਗਏ ਹਨ, ਜਿਸਦੀ ਪਹਿਲੀ ਸ਼ਿਫਟ ਵਿਚ ਪਟਿਆਲਾ ਸ਼ਹਿਰ ਅੰਦਰ ਹੈਵੀ ਵਾਹਨਾਂ ਦੀ ਐਂਟਰੀ ’ਤੇ ਬੈਨ ਕਰਨ ਦੀ ਤਿਆਰੀ ਹੋ ਚੁਕੀ ਹੈ । ਡੀ. ਐਸ. ਪੀ. ਅੱਛਰੂ ਰਾਮ ਨੇ ਦਸਿਆ ਕਿ ਅਸੀ ਕੁੱਝ ਸਮਾਂ ਪਹਿਲਾਂ ਤੋਂ ਹੀ ਪਟਿਆਲਾ ਤੋਂ ਰਾਜਪੁਰਾ ਚੂੰਗੀ, ਰਾਜਪੁਰਾ ਚੂੰਗੀ ਤੋਂ ਪੁਰਾਣਾ ਬੱਸ ਸਟੈਂਡ ਦੇ ਅੰਦਰ ਵਾਲਾ ਏਰੀਆ। ਪੁਰਾਣਾ ਬੱਸ ਸਟੈਂਡ ਤੋਂ ਫੁਹਾਰਾ ਚੌਂਕ, ਫੁਹਾਰਾ ਚੌਂਕ ਲੋਅਰ ਮਾਲ ਤੋਂ ਮਹਿੰਦਰਾ ਕਾਲਜ ਸਨੌਰ ਅੱਡੇ ਦੇ ਅੰਦਰ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਭਾਰੀ ਵਾਹਨਾਂ ਦੇ ਅੰਦਰ ਆਉਣ ’ਤੇ ਰੋਕ ਲਗਾ ਦਿੱਤੀ ਗਈ ਹੈ । ਹੁਣ ਹੋਰ ਪ੍ਰਪੋਜਲਾਂ ਤਿਆਰ ਕੀਤੀਆਂ ਗਈਆਂ ਹਨ ਤਾਂ ਜੋ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ । ਡੀ. ਐਸ. ਪੀ. ਅੱਛਰੂ ਰਾਮ ਨੇ ਦਸਿਆ ਕਿ ਹੁਣ ਸੰਗਰੂਰ- ਸਮਾਣਾ ਬਾਈਪਾਸ ਅਤੇ ਸਰਹਿੰਦ ਬਾਈਪਾਸ ਤੋਂ ਸ਼ਹਿਰ ਪਟਿਆਲਾ ਦੇ ਅੰਦਰ ਭਾਰੀ ਵਾਹਨਾਂ ਦੀ ਐਂਟਰੀ ਸਵੇਰੇ 8 ਵਜੇ ਤੋਂ ਰਾਤ ਦੇ 8 ਵਜੇ ਤੱਕ ਪਾਬੰਦੀ ਲਗਾਉਣ ਲਈ ਐਸ. ਐਸ. ਪੀ. ਪਟਿਆਲਾ ਸਾਹਿਬ ਨੂੰ ਪ੍ਰਪੋਜਲ ਭੇਜੀ ਹੈ, ਜਿਹੜੇ ਕਿ ਮਾਣਯੋਗ ਡਿਪਟੀ ਕਮਿਸ਼ਨਰ ਨਾਲ ਗੱਲ ਕਰਕੇ ਇਹ ਹੁਕਮ ਲਾਗੂ ਕਰਵਾਉਣਗੇ । ਇਸ ਨਾਲ ਹੋਰ ਵਧੀਆ ਢੰਗ ਨਾਲ ਟ੍ਰੈਫਿਕ ਵਿਵਸਥਾ ਸੁਚਾਰੂ ਰੂਪ ਨਾਲ ਚਲ ਪਵੇਗੀ । ਭਾਰੀ ਵਾਹਨਾਂ ਦੀ ਐਂਟਰੀ ਕਾਰਨ ਲਗਦੇ ਹਨ ਵੱਡੇ ਜਾਮ ਪਟਿਆਲਾ ਸਿਟੀ ਅੰਦਰ ਭਾਰੀ ਵਾਹਨਾਂ ਦੀ ਐਂਟਰੀ ਕਾਰਨ ਵੱਡੇ ਜਾਮ ਲਗਦੇ ਹਨ। ਲੋਕ ਇਨਾ ਲੰਬੇ ਲੰਬੇ ਜਾਮਾਂ ਵਿਚ ਫਸ ਜਾਂਦੇ ਹਨ । ਇਨਾ ਟ੍ਰੈਫਿਕ ਜਾਮਾਂ ਕਾਰਨ ਆਮ ਜਨਤਾ ਦੇ ਕੰਮਕਾਜ ਪ੍ਰਭਾਵਿਤ ਹੁੰਦੇ ਹਨ। ਇਸਦੇ ਨਾਲ ਬਿਮਾਰ, ਬਜੁਰਗ, ਮਰੀਜ, ਐਂਬੂਲੈਂਸਾਂ ਤੇ ਸਕੂਲੀ ਬਚਿਆਂ ਨੂੰ ਵੀ ਇਕ ਥਾਂ ਤੋਂ ਦੂਸਰੀ ਥਾਂ ਸਮੇ ਅੰਦਰ ਵਿਘਨ ਪੈਂਦਾ ਹੈ, ਇਸ ਲਈ ਚੰਡੀਗੜ੍ਹ ਦੇ ਪੈਟਰਲ’ਤੇ ਸੁਮਚੇ ਪਟਿਆਲਾ ਅੰਦਰ ਭਾਰੀ ਵਾਹਨਾਂ ਦੀ ਐਂਟਰੀ ਬੈਨ ਹੋਣੀ ਬੇਹਦ ਜਰੂਰੀ ਹੈ । ਪਟਿਆਲਾ ਸ਼ਹਿਰ ਇਸ ਸਮੇ ਬਹੁਤ ਹੀ ਟ੍ਰੈਫਿਕ ਨਾਲ ਹੈਵੀ ਹੋਇਆ ਸ਼ਹਿਰ ਹੈ । ਅੱਜ ਹਰ ਆਦਮੀ ਕੋਲ ਕਾਰ ਹੈ ਤੇ ਇਕ ਪਰਿਵਾਰ ਤੋਂ ਦੋ ਦੋ ਤਿੰਨ ਤਿੰਨ ਕਾਰਾਂ ਵੀ ਹਨ, ਜਿਸ ਨਾਲ ਟੈ੍ਰੈਫਿਕ ਵਿਵਸਥਾ ਵਿਗੜਦੀ ਜਾ ਰਹੀ ਹੈ, ਇਸ ਲਈ ਅੱਜ ਠੋਸ ਫੈਸਲੇ ਲੈਣੇ ਬੇਹਦ ਜਰੂਰੀ ਹਨ । ਸ਼ਹਿਰ ਵਿਚ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਇਲੈਕਟ੍ਰੋਨਿਕ ਮਸ਼ੀਨਾਂ ਰਾਹੀਂ ਚਲਾਨ ਸ਼ੁਰੂ ਪਟਿਆਲਾ : ਪਟਿਆਲਾ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਰੂਪ ਵਿਚ ਲਿਆਉਣ ਲਈ ਹੁਣ ਈ ਚਲਾਨ ਇਲੈਕਟ੍ਰੋਨਿਕ ਮਸੀਨਾਂ ਰਾਹੀ ਚਲਾਨ ਦੀ ਪ੍ਰੀਕਿ੍ਰਆ ਸੁਰੂ ਹੋ ਚੁਕੀ ਹੈ । ਲੋਕ ਅਕਸਰ ਲਾਲ ਬਤੀਆਂ ਜੰਪ ਕਰਦੇ ਹਨ, ਗੱਡੀਆਂ ਨੂੰ ਰਾਂਗ ਸਾਈਡ ਚਲਾਉਂਦੇ ਹਨ ਜਾਂ ਖੜੀਆਂ ਕਰਦੇ ਹਨ । ਹੁਣ ਟ੍ਰੈਫਿਕ ਪੁਲਸ ਨੂੰ ਕਿਸੇ ਨੂੰ ਰੋਕਣ ਦੀ ਲੋੜ ਨਹੀ, ਜੇਕਰ ਕੋੲਂ ਵਿਅਕਤੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਤਾਂ ਟ੍ਰੈਫਿਕ ਪੁਲਸ ਕਰਮਚਾਰੀ ਝਟ ਆਪਣੇ ਮੋਬਾਈਲ ਨਾਲ ਉਸਦੀ ਫੋਟੋ ਖਿਚ ਕੇ ਉਸਦਾ ਈ ਚਲਾਨ ਕਰ ਦੇਣਗੇ । ਜੁਰਮਾਨਾ ਤੇ ਚਲਾਨ ਮੈਸਜ ਰਾਹੀ ਉਸਦੇ ਮੋਬਾਇਲ ’ਤੇ ਜਾਵੇਗਾ। ਲੋਕਾਂ ਨੂੰ ਹੁਣ ਬਹੁਤ ਜਿਆਦਾ ਜਾਗਰੂਕ ਹੋਣ ਦੀ ਲੋੜ ਹੈ, ਜੇਕਰ ਉਹ ਟ੍ਰੈਫਿਕ ਨਿਯਮਾਂ ਨੂੰ ਤੋੜਨਗੇ ਤਾਂ ਆਟੋਮੈਟਿਕ ਉਨ੍ਹਾਂ ਦਾ ਚਲਾਨ ਹੋ ਜਾਵੇਗਾ । 1 ਅਪੈ੍ਰਲ 2024 ਤੋਂ 15 ਫਰਵਰੀ 2025 ਤੱਕ ਟ੍ਰੈਫਿਕ ਪੁਲਸ ਨੇ ਉਲੰਘਣਾ ਕਰਨ ਵਾਲਿਆਂ ਦੇ ਕਟੇ 23 ਹਜਾਰ 170 ਚਲਾਨ 75 ਲੱਖ 89 ਹਜਾਰ 200 ਰੁਪਏ ਜੁਰਮਾਨਾ ਪਟਿਆਲਾ : ਟ੍ਰੈਫਿਕ ਪੁਲਸ ਦੇ ਡੀਐਸਪੀ ਅੱਛਰੂ ਰਾਮਨੇ ਦਸਿਆ ਕਿ ਅਸੀ ਜਿਹੜੇ ਵੀ ਲੋਕ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਲ। ਲਗਾਤਾਰ ਉਨਾਂ ਦੇ ਚਲਾਨ ਵੀ ਟ੍ਰੈਫਿਕ ਪੁਲਸ ਨੇ ਕੀਤੇ ਹਨ, ਜਿਸ ਕਾਰਨ 1 ਅਪ੍ਰੈਲ 2024 ਤੋਂ ਲੈ ਕੇ 15 ਫਰਵਰੀ 2025 ਤੱਕ ਟ੍ਰੈਫਿਕ ਪਟਿਆਲਾ ਪੁਲਸ 23 ਹਜਾਰ 170 ਚਲਾਨ ਕਰ ਚੁਕੀ ਹੈ, ਜਿਸਦੇ 75 ਲੱਖ 89 ਹਜਾਰ 200 ਰੁਪਏ ਜੁਰਮਾਨੇ ਵੀ ਕੀਤੇ ਗਏ ਹਨ। ਉਨ੍ਹਾਂ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਰੂਲਾਂ ਦੀ ਪਾਲਣਾ ਕਰਨ । ਹੈਲਮਟ ਪਾਕੇ ਮੋਟਰਸਾਈਕਲ ਚਲਾਊਣ, ਕਾਗਜ ਸਾਰੇ ਪੂਰੇ ਰੱਖਣ, ਕਾਰ ਨੂੰ ਹਮੇਸ਼ਾ ਬੈਲਟ ਲਾਕੇ ਚਲਾਇਆ ਜਾਵੇ। ਕਾਰ ਅਤੇ ਆਪਣੇ ਵਹੀਕਲ ਦਾ ਸਾਰਾ ਰਿਕਾਰਡ ਪੂਰਾ ਹੋਣਾ ਚਾਹੀਦਾ ਹੈ । ਵਾਹਨਾਂ ’ਤੇ 3950 ਰਿਫਲੈਕਟਰ ਸਟੀਕਰ ਲਗਾਏ - 366 ਸੈਮੀਨਾਰ ਵੱਖ-ਵੱਖ ਕਰਵਾਏ ਪਟਿਆਲਾ : ਇਸ ਮੌਕੇ ਡੀ. ਐਸ. ਪੀ. ਅਛਰੂ ਰਾਮ ਨੇ ਦੱਸਿਆ ਕਿ ਟ੍ਰੈਫਿਕ ਪੁਲਸ ਨੇ ਪਟਿਆਲਾ ਅੰਦਰ ਬਹੁਤ ਹੀ ਘੱਟ ਸਮੇਂ ਦੇ ਅੰਦਰ ਵਾਹਨਾਂ ਉਪਰ 3950 ਰਿਫਲੈਕਟਰ ਸਟੀਕਰ ਲਗਾਏ ਹਨ ਤਾਂ ਜੋ ਧੁੰਦ ਅਤੇ ਸਰਦੀਆਂ ਦੇ ਮੌਸਮ ਅੰਦਰ ਵਾਹਨ ਨਜਰ ਆ ਸਕਣ ਤੇ ਹਾਦਸਿਆਂ ਨੂੰ ਰੋਕਿਆ ਜਾ ਸਕੇ । ਇਸ ਤੋ ਇਲਾਵਾ ਪੁਲਸ ਨੇ ਵੱਖ-ਵੱਖ ਥਾਈ 366 ਦੇ ਕਰੀਬ ਜਾਗਰੂਕਤਾ ਸੈਮੀਨਾਰ ਵੀ ਕਰਵਾਏ ਹਨ। ਇਨਾ ਸੈਮੀਨਾਰਾਂ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਪਟਿਆਲਾ ਪੁਲਸ ਵਲੋ ਜਾਗਰੂਕ ਕੀਤਾ ਗਿਆ ਹੈ ਅਤੇ ਨਿਯਮਾਂ ਦੀ ਪਾਲਣਾ ਕਰਨ ਲਈ ਪੇ੍ਰਰਿਆ ਗਿਆ ਹੈ ਤਾਂ ਜੋ ਹਾਦਸਿਆਂ ਨੂੰ ਘਟਾਇਆ ਜਾ ਸਕੇ ਅਤੇ ਲੋਕਾਂ ਦੀ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ।

Related Post