

ਪਟਿਆਲਾ (੧੬ ਅਗਸਤ ੨੦੨੪ ) : ਖ਼ਬਰ ਹੈ ਪਟਿਆਲਾ ਤੋਂ ਪਟਿਆਲਾ ਚ ਦੀਨੋ ਦਿਨ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ | ਪਟਿਆਲਾ ਸ਼ਹਿਰ ਚ ਵੀ ਹੁਣ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ | ਇੱਕ ਤਾਂ ਮਹਿੰਗਾਈ ਦੀ ਮਾਰ ਦੁੱਜਾ ਚੋਰਾਂ ਨੇ ਲੋਕਾਂ ਦਾ ਕਿੱਤਾ ਜਿਨਾਂ ਦੁਸ਼ਵਾਰ | ਥਾਣਾ ਕੋਤਵਾਲੀ ਦੇ ਐਸ.ਐਚ.ਓ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਕਾਰਵਾਈ ਤਹਿਤ ਦੋ ਵਿਅਕਤੀਆਂ ਨੂੰ 9 ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਹੈ। ਥਾਣਾ ਕੋਤਵਾਲੀ ਦੇ ਐਸਐਚਓ ਹਰਜਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਇਹ ਗਰੋਹ ਪਟਿਆਲਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਸ੍ਰੀ ਕਾਲੀ ਮਾਤਾ ਮੰਦਰ ਦੀ ਪਾਰਕਿੰਗ ਦੇ ਬਾਹਰ ਖੜ੍ਹੇ ਮੋਟਰਸਾਈਕਲਾਂ ’ਤੇ ਆ ਰਿਹਾ ਸੀ। ਅਤੇ ਏ.ਸੀ.ਬਾਜ਼ਾਰ ਦੇ ਬਾਹਰ ਖੜ੍ਹੇ ਮੋਟਰਸਾਈਕਲਾਂ ਨੂੰ ਨਿਸ਼ਾਨਾ ਬਣਾਇਆ ਅਤੇ ਜਦੋਂ ਕੋਤਵਾਲੀ ਪੁਲਸ ਇਨ੍ਹਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ 9 ਮੋਟਰਸਾਈਕਲ ਬਰਾਮਦ ਹੋਏ।