
ਪਟਿਆਲਾ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਦੀ ਮੀਟਿੰਗ ਹੋਈ
- by Jasbeer Singh
- August 14, 2024

ਪਟਿਆਲਾ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਦੀ ਮੀਟਿੰਗ ਹੋਈ ਪਟਿਆਲਾ : ਪਟਿਆਲਾ ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਪਟਿਆਲਾ ਦੀ ਮੀਟਿੰਗ ਰਾਮ ਸਰੂਪ ਅਗਰਵਾਲ, ਉੱਤਮ ਸਿੰਘ ਬਾਗੜੀ, ਕੁਲਦੀਪ ਸਿੰਘ ਗਰੇਵਾਲ ਦੇ ਅਧਾਰਤ ਪ੍ਰਧਾਨਗੀ ਮੰਡਲ ਹੇਠ ਹੋਈ । ਸਭ ਤੋਂ ਪਹਿਲਾ ਹਰੀ ਕਰਨ ਕੁਠਾਲਾ ਦੀ ਧਰਮ ਪਤਨੀ, ਬਹਾਦੁਰ ਸਿੰਘ ਐਸ—324, ਨਥਾ ਸਿੰਘ ਕਲੀਨਰ, ਗੁਰਚਰਨ ਸਿੰਘ ਐਚ.ਬੀ.ਐਸ. ਦੇ ਬੇਟੇ, ਪਰਮਜੀਤ ਸਿੰਘ ਮਕੈਨਿਕ ਦੇ ਪਿਤਾ ਸ੍ਰ. ਤ੍ਰਿਲੋਕ ਸਿੰਘ ਦੇ ਸਦੀਵੀ ਵਿਛੋੜੇ ਅਤੇ ਪਹਾੜਾਂ ਅੰਦਰ ਬੱਦਲ ਫੱਟਣ ਕਾਰਨ ਤੇ ਕੇਰਲਾ ਵਿੱਚ ਪਾਣੀ ਦੇ ਕਹਿਰ ਨਾਲ ਹੋਈਆਂ ਮੌਤਾਂ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਢਾਈ ਸਾਲ ਤੋਂ ਪੀ.ਆਰ.ਟੀ.ਸੀ. ਅੰਦਰ ਕੋਈ ਨਵੀਂ ਬਸ ਨਹੀਂ ਪੈਣ ਦਿੱਤੀ ਜਾ ਰਹੀ 400 ਕਰੋੜ ਰੁਪਏ ਸਫਰ ਸਹੂਲਤਾਂ ਦੇ ਪੈਸੇ ਪੀ.ਆਰ.ਟੀ.ਸੀ. ਨੂੰ ਨਹੀਂ ਦਿੱਤੇ ਜਾ ਰਹੇ, ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਕੋਈ ਨੀਤੀ ਨਹੀਂ ਬਣਾਈ ਜਾ ਰਹੀ, ਪੇ ਕਮਿਸ਼ਨ, ਡੀ.ਏ ਦੀਆਂ ਕਿਸ਼ਤਾਂ ਬਾਰੇ ਟਾਲ ਮਟੋਲ ਦੀ ਨੀਤੀ ਕਰ ਰਹੀ ਹੈ। ਸਾਥੀ ਧਾਲੀਵਾਲ ਨੇ ਪੀ.ਆਰ.ਟੀ.ਸੀ. ਮੈਨੇਜਮੈਂਟ ਦੀ ਨੁਕਤਾ ਚੀਨੀ ਕਰਦੇ ਹੋਏ ਕਿਹਾ ਕਿ ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਨੇ ਸੁਝਾਅ ਦਿੱਤਾ ਸੀ ਕਿ ਪੀ.ਆਰ.ਟੀ.ਸੀ. ਰੂਲ 1981 ਮੁਤਾਬਿਕ ਕੱਚੇ ਕਾਮੇ ਪੱਕੇ ਕਰਨ ਦਾ ਫੈਸਲਾ ਕਰੇ ਤਾਂ ਕਿ ਅੱਧਾ ਸਟਾਫ ਪੱਕਾ ਹੋ ਸਕੇ, ਪੈਨਸ਼ਨ 1992 ਤੋਂ ਵਾਂਝੇ ਰਹਿ ਗਏ 400 ਬਜੁਰਗਾਂ ਨੂੰ ਬਿਨਾਂ ਦੇਰੀ ਤੋਂ ਪੈਨਸ਼ਨ ਲਾਈ ਜਾਵੇ ਅਤੇ ਮੰਗ ਪੱਤਰ ਵਿੱਚ ਦਰਜ ਹੋਰ ਜਾਇਜ ਤੇ ਹੱਕੀ ਮੰਗਾਂ ਮੰਨ ਕੇ ਲਾਗੂ ਕੀਤੀਆਂ ਜਾਣ। ਸਾਥੀ ਧਾਲੀਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਟਰਾਂਸਪੋਰਟ ਦਾ ਨਵੀਆਂ ਬੱਸਾਂ ਪਾ ਕੇ ਫਲੀਟ ਪੂਰਾ ਕੀਤਾ ਜਾਵੇ, ਪੀ.ਆਰ.ਟੀ.ਸੀ. ਅੰਦਰ ਪੀ.ਆਰ.ਟੀ.ਸੀ. ਮਾਲਕੀ ਦੀਆਂ 500 ਬੱਸਾਂ ਪਾਈਆਂ ਜਾਣ, ਸਫਰ ਸਹੂਲਤਾਂ ਦੇ ਪੈਸੇ ਬਿਨਾਂ ਦੇਰੀ ਤੋਂ ਦਿੱਤੇ ਜਾਣ। ਕੇਂਦਰ ਸਰਕਾਰ ਦੀਆਂ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਅੱਜ ਦੀ ਮੀਟਿੰਗ ਨੂੰ ਮੁਹੰਮਦ ਖਲੀਲ, ਉਤਮ ਸਿੰਘ ਬਾਗੜੀ ਨੇ ਸੰਬੋਧਨ ਕੀਤਾ। ਸਟੇਜ਼ ਦਾ ਸੰਚਾਲਨ ਸੁਖਦੇਵ ਰਾਮ ਸੁੱਖੀ ਨੇ ਕੀਤਾ। ਅੱਜ ਦੀ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਗੁਰਵਿੰਦਰ ਸਿੰਘ ਗੋਲਡੀ, ਸੁਰਮੁੱਖ ਸਿੰਘ ਲੁਧਿਆਣਾ, ਰੇਸ਼ਮ ਸਿੰਘ ਕਪੂਰਥਲਾ, ਗੁਰਮੀਤ ਸਿੰਘ ਫਰੀਦਕੋਟ, ਗੁਲਾਬ ਸਿੰਘ ਬਠਿੰਡਾ, ਰਜੇਸ਼ ਕੁਮਾਰੀ ਪਟਿਆਲਾ, ਅਮਰਜੀਤ ਸਿੰਘ ਹੈਡ ਆਫਿਸ, ਮਨਜੀਤ ਸਿੰਘ ਚੰਡੀਗੜ੍ਹ ਸਮੇਤ ਬਹੁਤ ਸਾਰੇ ਆਗੂ ਸ਼ਾਮਲ ਸਨ।