post

Jasbeer Singh

(Chief Editor)

Patiala News

ਪਟਿਆਲਾ ਦੇ ਕੂਲੇਕਟਰ ਰੇਟਾ ਵਿੱਚ ਵਾਧਾ ਕਰਨ ਦੀ ਸਖਤ ਨਿਖੇਧੀ

post-img

ਪਟਿਆਲਾ ਦੇ ਕੂਲੇਕਟਰ ਰੇਟਾ ਵਿੱਚ ਵਾਧਾ ਕਰਨ ਦੀ ਸਖਤ ਨਿਖੇਧੀ ਵਾਧਾ ਵਾਪਸ ਲਿਆ ਜਾਵੇ: ਲੋ ਟ, ਚਾਹਲ ਪਟਿਆਲਾ:24 ਜੁਲਾਈ, ਪੰਜਾਬ ਸਰਕਾਰ ਨੇ ਪਟਿਆਲਾ ਵਿਖੇ ਰਿਹਾਇਸੀ,ਵਪਾਰਕ ਸਥਾਨਾ ਦੀ ਜਾਇਦਾਦ ਨੂੰ ਰਜਿਸ਼ਟਡ ਕਰਾਉਣ ਲਈ ਕੂਲੇਕਟਰ ਰੇਟਾਂ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ।ਸ੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਲਖਬੀਰ ਸਿੰਘ ਲੋਟ ਅਤੇ ਮੁਲਾਜ਼ਮ ਵਿੰਗ ਦੇ ਸਕੱਤਰ ਜਨਰਲ ਮਨਜੀਤ ਸਿੰਘ ਚਾਹਲ ਨੇ ਸਰਕਾਰ ਅਤੇ ਜਿਲਾ ਪ੍ਰਸਾਸ਼ਨ ਦੀ ਰੇਟਾਂ ਵਿੱਚ ਵਾਧਾ ਕਰਨ ਦੀ ਸਖਤ ਨਿਖੇਧੀ ਕੀਤੀ ਹੈ।ਬਿਆਨ ਜਾਰੀ ਕਰਦਿਆਂ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾ ਸਮੇਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਤੇ ਕਿਸੇ ਕਿਸ਼ਮ ਦੀ ਮਹਿੰਗਾਈ ਦਾ ਬੋਝ ਨਹੀ ਪਾਇਆ ਜਾਵੇਗਾ।ਲੇਕਿਨ ਸਰਕਾਰ ਨੇ ਕੂਲੇਕਟਰ ਰੇਟਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਨੂੰ ਘਰ ਬਣਾਉਣ ਤੋ ਦੂਰ ਕਰ ਦਿੱਤਾ ਹੈ।ਰਜਿਸ਼ਟਰੀ ਕਰਵਾਉਣ ਸਮੇ ਸਰਕਾਰੀ ਖਰਚਿਆਂ ਵਿੱਚ ਵਾਧਾ ਕਰਕੇ ਸਰਕਾਰ ਨੇ ਇਸ ਵਪਾਰ ਨਾਂਲ ਜੁੜੇ ਲੋਕਾਂ ਨੂੰ ਹੋਰ ਮੰਦੇ ਵਿੱਚ ਧੱਕ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਖਜਾਨਾਂ ਭਰਨ ਲਈ ਆਪਣੇ ਖਰਚਿਆਂ ਤੇ ਲਗਾਮ ਲਗਾਉਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਰਕਾਰੀ ਪੈਸਾ ਪਾਰਟੀ ਦੇ ਕੰਮਾਂ ਤੇ ਵਰਤਿਆਂ ਜਾ ਰਿਹਾ ਹੈ।ਸਰਕਾਰ ਨੇ ਆਪਣੇ ਖਜਾਨੇ ਦਾ ਮੂਹ ਦੇਸ਼ ਦੇ ਵੱਖ ਵੱਖ ਹਿਸਿਆਂ ਵਿੱਚ ਹੋਣ ਵਾਲੀਆਂ ਚੋਣਾਂ ਦੇ ਪ੍ਰਚਾਰ ਖਰਚ ਤੇ ਰੋੜ ਦਿੱਤਾ ਹੈ।ਹੁਣ ਸਰਕਾਰ ਵੱਲੋ ਪੰਜਾਬ ਦਾ ਪੈਸਾ ਹਰਿਆਣਾ ਦੀਆਂ ਚੋਣਾ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਵਰਤਿਆਂ ਜਾਵੇਗਾ।ਉਨ੍ਹਾਂ ਮੰਗ ਕੀਤੀ ਕਿ ਕੂਲੇਕਟਰ ਰੇਟ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਰੇਤਾ ਬਜਰੀ ਤੇ ਮਾਇਨਗ ਤੋ ਵੀਹ ਹਜਾਰ ਇੱਕਠਾ ਕਰਨ ਦੇ ਐਲਾਨ ਤੇ ਅਮਲ ਕਰਨਾਂ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਆਰਥਿਕ ਫਰੰਟ ਤੇ ਫੇਲ ਸਾਬਤ ਹੋ ਰਹੀ ਹੈ।

Related Post