
ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਦਿੱਤਾ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਅਤੇ ਗ੍ਰੀਨ ਦੀਵਾਲੀ ਮਨਾਉਣ
- by Jasbeer Singh
- November 1, 2024

ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਦਿੱਤਾ ਲੋਕਾਂ ਨੂੰ ਪ੍ਰਦੂਸ਼ਣ ਮੁਕਤ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਪਟਿਆਲਾ : ਦੀਵਾਲੀ ਦਾ ਤਿਉਹਾਰ ਸਾਰੇ ਭਾਰਤ ਵਿੱਚ ਧੁਮਧਾਮ ਨਾਲ ਮਨਾਇਆ ਜਾਦਾ ਹੈ। ਇਸ ਤਿਉਹਾਰ ਨੂੰ ਸਾਰੇ ਲੋਕ ਸ਼ਰਧਾ ਨਾਲ ਮਨਾਉਂਦੇ ਹਲ ਅਤੇ ਦੇਵੀ ਲਕਸ਼ਮੀ, ਗਨੇਸ਼ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਰਾਮ ਚੰਦਰ ਜੀ ਦੇ ਆਯੋਧਿਆ ਪਹੁੰਚਨ ਤੇ ਪਟਾਕੇ ਵਗੈਰਾ ਵੀ ਚਲਾਏ ਜਾਂਦੇ ਹਨ। ਪਟਿਆਲਾ ਸ਼ੋਸ਼ਲ ਵੈਲਫੇਅਰ ਸੋਸਾਇਟੀ ਅਤੇ ਅਗਰਵਾਲ ਚੇਤਨਾ ਸਭਾ ਵਲੋਂ ਲੋਕਾਂ ਨੂੰ ਪ੍ਰਦੂਸ਼ਨ ਰਹਿਤ ਅਤੇ ਗ੍ਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਦਿੱਤਾ ਅਤੇ ਸੋਸਾਇਟੀ ਵਲੋਂ ਬਾਰਾਦਰੀ ਗਾਰਡਨ ਅਤੇ ਅਗਰਵਾਲ ਚੇਤਨਾ ਸਭਾ ਪਾਰਕ ਸਾਈ ਮਾਰਕੀਟ ਵਿੱਚ ਪ੍ਰਦੂਸ਼ਨ ਰਹਿਤ ਗਰੀਨ ਦੀਵਾਲੀ ਮਨਾਈ ਗਈ। ਮਿਠਾਈਆਂ ਅਤੇ ਧੂਆ ਰਹਿਤ ਫੁਲਝੜੀਆਂ ਚਲਾਕੇ ਇਸ ਖੂਬਸੂਰਤ ਤਿਉਹਾਰ ਨੂੰ ਮਨਾਇਆ ਗਿਆ। ਸਾਰੇ ਲੋਕਾਂ ਵਲੋਂ ਗਰੀਨ ਦੀਵਾਲੀ ਅਤੇ ਪ੍ਰਦੂਸ਼ਨ ਰਹਿਤ ਦੀਵਾਲੀ ਨੂੰ ਮਹੱਤਵ ਦਿੱਤਾ ਗਿਆ। ਇਸ ਅਵਸਰ ਤੇ ਕਮਲ ਗੋਇਲ ਵਿੱਤ ਸਕੱਤਰ, ਵਿਜੇ ਕੁਮਾਰ ਗੋਇਲ ਪ੍ਰਧਾਨ ਸੋਸਾਇਟੀ, ਲਕਸ਼ਮੀ ਗੁਪਤਾ, ਡਾ. ਅਨਿਲ ਗੋਇਲ, ਸ਼ੰਕਰ ਲਾਲ, ਪਰਕਾਸ਼ ਚੰਦ, ਅਨਿਲ ਗਰਗ ਆਦਿ ਹਾਜਰ ਸਨ।