
ਥਾਣਾ ਪਾਤੜਾਂ ਕੀਤਾ 7 ਵਿਰੁੱਧ ਕੀਤਾ ਜ਼ਮੀਨੀ ਵਿਵਾਦ ਤੇ ਚਲਦਿਆਂ ਕਬਜਾ ਕਰਨ ਤਹਿਤ ਕੇਸ ਦਰਜ
- by Jasbeer Singh
- June 9, 2025

ਥਾਣਾ ਪਾਤੜਾਂ ਕੀਤਾ 7 ਵਿਰੁੱਧ ਕੀਤਾ ਜ਼ਮੀਨੀ ਵਿਵਾਦ ਤੇ ਚਲਦਿਆਂ ਕਬਜਾ ਕਰਨ ਤਹਿਤ ਕੇਸ ਦਰਜ ਪਾਤੜਾਂ, 9 ਜੂਨ : ਥਾਣਾ ਪਾਤੜਾਂ ਪੁਲਸ ਨੇ 7 ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 109, 3 (5) ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਜਸਵੀਰ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਕਰਤਾਰਪੁਰਾ, ਗੁਰਪ੍ਰੀਤ ਸਿੰਘ ਪੁੱਤਰ ਨਾ-ਮਾਲੂਮ, ਜਸਵੀਰ ਸਿੰਘ ਦਾ ਨਾ-ਮਾਲੂਮ ਲੜਕਾ ਵਾਸੀ ਕਰਤਾਰਪੁਰਾ, ਅਮਨਦੀਪ ਸਿੰਘ ਪੁੱਤਰ ਜੰਗੀਰ ਸਿੰਘ, ਕੁਲਵਿੰਦਰ ਸਿੰਘ ਪੁੱਤਰ ਸੁੰਦਰ ਸਿੰਘ ਵਾਸੀਆਨ ਭੂੰਡਥੇਹ, ਸਾਹਿਬ ਸਿੰਘ ਪੁੱਤਰ ਨਾ-ਮਾਲੂਮ ਵਾਸੀ ਖੇੜੀ ਗੁਲਾਮ ਕੈਂਥਲ ਹਰਿਆਣਾ, ਰਾਜੂ ਪੁੱਤਰ ਬਲਵੰਤ ਸਿੰਘ ਵਾਸੀ ਕਰਤਾਰਪੁਰਾ ਥਾਣਾ ਪਾਤੜਾਂ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਸੁਖਦੇਵ ਸਿੰਘ ਪੁੱਤਰ ਸੁੰਦਰ ਸਿੰਘ ਵਾਸੀ ਪਿੰਡ ਭੂੰਡਥੇਹ ਥਾਣਾ ਪਾਤੜਾਂ ਨੇ ਦੱਸਿਆ ਕਿ ਉਸਦਾ ਆਪਣੇ ਭਰਾ ਕੁਲਵਿੰਦਰ ਸਿੰਘ ਨਾਲ ਜਮੀਨ ਸਬੰਧੀ ਕੋਰਟ ਕੇਸ ਚੱਲ ਰਿਹਾ ਹੈ ਤੇ ਕੁਲਵਿੰਦਰ ਸਿੰਘ ਨੇ ਆਪਣੇ ਆਪ ਨੂੰ ਸੁਖਦੇਵ ਸਿੰਘ ਦੱਸ ਕੇ ਅਧਾਰ ਕਾਰਡ ਬਣਾ ਕੇ ਉਸਦੇ ਹਿੱਸੇ ਦੀ ਜਮੀਨ ਵੀ ਨਿਰਮਲ ਕੌਰ ਨੂੰ ਵੇਚ ਕੇ ਰਜਿਸਟਰੀ ਕਰਵਾ ਦਿੱਤੀ ਸੀ, ਜਿਸ ਸਬੰਧੀ ਉਸ (ਸਿ਼ਕਾਇਤਕਰਤਾ) ਨੇ ਖ੍ਰੀਦ ਕਰਨ ਵਾਲੀ ਪਾਰਟੀ ਖਿਲਾਫ ਵੀ ਕੇਸ ਪਾਇਆ ਹੋਇਆ ਹੈ। ਸਿ਼ਕਾਇਤਕਰਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਜਿਸਦੇ ਚਲਦਿਆਂ ਉਪਰੋਕਤ ਵਿਅਕਤੀ 6 ਜੂਨ 2025 ਨੂੰ ਆਪਣੇ ਟਰੈਕਟਰਾ ਅਤੇ ਕਾਰਾ ਤੇ ਸਵਾਰ ਹੋ ਕੇ ਕਬਜਾ ਕਰਨ ਦੀ ਨੀਅਤ ਨਾਲ ਆਏ ਅਤੇ ਉਕਤ ਵਿਅਕਤੀਆਂ ਵਿਚੋਂ ਜਸਵੀਰ ਸਿੰਘ, ਅਮਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ ਨੇ ਉਸ (ਸਿ਼ਕਾਇਤਕਰਤਾ) ਨੂੰ ਫੜ੍ਹ ਲਿਆ ਤੇ ਸਾਹਿਬ ਸਿੰਘ ਨੂੰ ਰਾਜੂ ਨੇ ਕਿਹਾ ਕਿ ਇਸ ਨੂੰ ਅੱਗ ਲਗਾ ਦਿਓ ਤਾਂ ਜਸਵੀਰ ਸਿੰਘ ਦੇ ਬੇਟੇ ਅਤੇ ਭਾਣਜੇ ਨੇ ਉਸ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਉਸ ਦਾ ਕਾਫੀ ਸਰੀਰ ਝੁਲਸ ਗਿਆ, ਜਿਸ ਦੇ ਚਲਦਿਆਂ ਉਹ ਪੀ. ਜੀ. ਆਈ. ਚੰਡੀਗੜ੍ਹਵਿਖੇ ਇਲਾਜ ਲਈ ਦਾਖਲ ਹੈ। ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.