post

Jasbeer Singh

(Chief Editor)

Patiala News

ਪਟਵਾਰੀ ਸਵੇਰੇ 9 ਤੋਂ 11 ਵਜੇ ਤੱਕ ਆਪਣੇ ਦਫ਼ਤਰਾਂ 'ਚ ਲੋਕਾਂ ਨੂੰ ਮਿਲਣਗੇ : ਡਾ. ਪ੍ਰੀਤੀ ਯਾਦਵ

post-img

ਪਟਵਾਰੀ ਸਵੇਰੇ 9 ਤੋਂ 11 ਵਜੇ ਤੱਕ ਆਪਣੇ ਦਫ਼ਤਰਾਂ 'ਚ ਲੋਕਾਂ ਨੂੰ ਮਿਲਣਗੇ : ਡਾ. ਪ੍ਰੀਤੀ ਯਾਦਵ -ਡਿਪਟੀ ਕਮਿਸ਼ਨ ਵੱਲੋਂ ਪਟਿਆਲਾ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਤੇ ਸਬ-ਤਹਿਸੀਲਾਂ ਦੇ ਪਟਵਾਰੀਆਂ ਨੂੰ ਆਦੇਸ਼ ਜਾਰੀ ਪਟਿਆਲਾ, 4 ਫਰਵਰੀ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਮੂਹ ਪਟਵਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਆਮ ਲੋਕਾਂ ਦੇ ਕੰਮਾਂ-ਕਾਰਾਂ ਲਈ ਸਵੇਰੇ 9 ਵਜੇ ਤੋਂ 11 ਵਜੇ ਤੱਕ ਆਪਣੇ ਦਫ਼ਤਰਾਂ 'ਚ ਲੋਕਾਂ ਨੂੰ ਮਿਲਣਾ ਯਕੀਨੀ ਬਣਾਉਣਗੇ । ਪਟਿਆਲਾ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਤੇ ਸਬ ਤਹਿਸੀਲਾਂ 'ਚ ਤਾਇਨਾਤ ਪਟਵਾਰੀਆਂ ਨੂੰ ਲਿਖਤੀ ਹੁਕਮ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਉਹ ਆਪਣੇ ਵਰਕ ਸਟੇਸ਼ਨਾਂ 'ਤੇ ਰੋਜ਼ਾਨਾ ਸਵੇਰੇ 9 ਤੋਂ 11 ਵਜੇ ਤੱਕ (ਸਿਵਾਏ ਕਿਸੇ ਕੋਰਟ ਕੇਸ ਜਾਂ ਕਿਸੇ ਹੋਰ ਜਰੂਰੀ ਦਫ਼ਤਰੀ ਕੰਮ ਦੇ) ਆਮ ਲੋਕਾਂ ਦੇ ਕੰਮਾਂ-ਕਾਰਾਂ ਲਈ ਲੋਕਾਂ ਨੂੰ ਮਿਲਣਗੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕਿਸੇ ਪਟਵਾਰੀ ਨੇ ਆਪਣੇ ਖੇਤਰ 'ਚ ਕਿਸੇ ਦੌਰੇ 'ਤੇ ਜਾਣਾ ਹੈ ਤਾਂ ਉਹ ਸਵੇਰੇ 11 ਵਜੇ ਤੋਂ ਬਾਅਦ ਜਾਣਗੇ ਅਤੇ ਪਹਿਲਾਂ ਲੋਕਾਂ ਨੂੰ ਮਿਲਕੇ ਤੇ ਉਨ੍ਹਾਂ ਦੇ ਕੰਮਾਂ ਨੂੰ ਨਿਪਟਾਉਣਾ ਯਕੀਨੀ ਬਣਾਉਣਗੇ ਤਾਂ ਕਿ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਉਡੀਕ ਨਾ ਕਰਨੀ ਪਵੇ ਤੇ ਉਹ ਖੱਜਲ ਖੁਆਰ ਨਾ ਹੋਣ । ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਟਵਾਰੀ ਦੀ ਕੋਈ ਫੀਲਡ ਜਾਂ ਉਚ ਦਫ਼ਤਰਾਂ ਵਿਖੇ ਕੋਈ ਡਿਊਟੀ ਨਹੀਂ ਹੈ ਤਾਂ ਉਹ 11 ਵਜੇ ਤੋਂ ਬਾਅਦ ਵੀ ਆਮ ਲੋਕਾਂ ਦੇ ਕੰਮਾਂ ਲਈ ਦਫ਼ਤਰ ਵਿੱਚ ਹਾਜ਼ਰ ਰਹਿਣਗੇ ।

Related Post