
Haryana News
0
ਪੇਟੀਐੱਮ ਤੇ ਅਡਾਨੀ ਸਮੂਹ ਨੇ ਹਿੱਸੇਦਾਰੀ ਵਿਕਰੀ ਸਬੰਧੀ ਗੱਲਬਾਤ ਤੋਂ ਇਨਕਾਰ ਕੀਤਾ
- by Aaksh News
- May 29, 2024

ਵਨ97 ਕਮਿਊਨੀਕੇਸ਼ਨ ਲਿਮਟਿਡ ਨੇ ਅੱਜ ਕਿਹਾ ਹੈ ਕਿ ਉਹ ਅਡਾਨੀ ਸਮੂਹ ਨੂੰ ਹਿੱਸੇਦਾਰੀ ਵੇਚਣ ਲਈ ਕਿਸੇ ਗੱਲਬਾਤ ਵਿੱਚ ਨਹੀਂ ਹੈ। ਅਡਾਨੀ ਗਰੁੱਪ ਨੇ ਵੀ ਅਜਿਹੀਆਂ ਰਿਪੋਰਟਾਂ ਨੂੰ ‘ਗਲਤ ਅਤੇ ਝੂਠ’ ਕਰਾਰ ਦਿੱਤਾ ਹੈ। ਵਨ97 ਕਮਿਊਨੀਕੇਸ਼ਨਸ ਲਿਮਟਿਡ ਪੇਟੀਐੱਮ ਦੀ ਮਾਲਕ ਹੈ। ਉਦਯੋਗਪਤੀ ਗੌਤਮ ਅਡਾਨੀ ਵੱਲੋਂ ਪੇਟੀਐੱਮ ਵਿੱਚ ਸੰਭਾਵਿਤ ਹਿੱਸੇਦਾਰੀ ਖਰੀਦਣ ਲਈ ਮੁੱਖ ਕਾਰਜਕਾਰੀ ਅਧਿਕਾਰੀ ਵਿਜੇ ਸ਼ੇਖਰ ਸ਼ਰਮਾ ਨਾਲ ਗੱਲਬਾਤ ਕਰਨ ਦੀਆਂ ਰਿਪੋਰਟਾਂ ‘ਤੇ ਵਨ97 ਕਮਿਊਨੀਕੇਸ਼ਨਸ਼ ਨੇ ਕਿਹਾ, ‘ਇਹ ਸਿਰਫ ਕਿਆਸ ਹਨ। ਕੰਪਨੀ ਇਸ ਸਬੰਧੀ ਕੋਈ ਗੱਲਬਾਤ ਨਹੀਂ ਕਰ ਰਹੀ ਹੈ।’ ਦੂਜੇ ਪਾਸੇ ਅਡਾਨੀ ਸਮੂਹ ਦੇ ਬੁਲਾਰੇ ਨੇ ਕਿਹਾ, ‘ਅਸੀਂ ਇਨ੍ਹਾਂ ਬੇਬੁਨਿਆਦ ਕਿਆਸ ਨੂੰ ਰੱਦ ਕਰਦੇ ਹਾਂ। ਇਹ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਹੈ।’