post

Jasbeer Singh

(Chief Editor)

Patiala News

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਇੱਕ ਬਹੁਤ ਜਰੂਰੀ ਮੀਟਿੰਗ ਆਯੋਜਿਤ

post-img

ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਇੱਕ ਬਹੁਤ ਜਰੂਰੀ ਮੀਟਿੰਗ ਆਯੋਜਿਤ ਪਟਿਆਲਾ : ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਇੱਕ ਬਹੁਤ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਅਮਰਜੀਤ ਸਿੰਘ ਬਾਬਾ ਜੀ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਈ। ਜਿਸ ਵਿੱਚ ਪੈਨਸ਼ਨਰਜ਼ ਦੀਆਂ ਬਹੁਤ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ। ਪੰਜਾਬ ਸਰਕਾਰ ਦੀ ਟਾਲ ਮਟੋਲ ਨੀਤੀ ਦਾ ਸਖਤ ਵਿਰੋਧ ਕੀਤਾ ਗਿਆ। ਕਿਉਂਕਿ ਪੰਜਾਬ ਸਰਕਾਰ ਪੈਨਸ਼ਨਰਜ਼ ਅਤੇ ਮੁਲਾਜਮਾ ਨੂੰ ਵਾਰਵਾਰ ਮੀਟਿੰਗਾਂ ਦੇ ਕੇ ਮੁਲਤਵੀ ਕਰ ਦਿੰਦੀ ਹੈ ਅਤੇ ਮੰਗਾਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਂਦਾ। ਜਿਸ ਕਾਰਨ ਮੁਲਾਜਮਾਂ ਅਤੇ ਪੈਨਸ਼ਨਰਜ਼ ਵਿੱਚ ਬਹੁਤ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਦੇ ਪੈਟਰਨ ਤੇ ਪੰਜਾਬ ਦੇ ਮੁਲਾਜਮਾਂ ਅਤੇ ਪੈਨਸ਼ਨਰਜ਼ ਨੂੰ 12# ਮਹਿੰਗਾਈ ਭੱਤੇ ਦੀਆਂ ਤਿੰਨ ਕਿਸ਼ਤਾਂ ਦਿਵਾਲੀ ਤੋਂ ਪਹਿਲਾਂ ਪਹਿਲਾਂ ਦਿੱਤੀਆਂ ਜਾਣ ਅਤੇ ਮਹਿੰਗਾਈ ਭੱਤੇ ਦਾ ਬਕਾਇਆ ਵੀ ਪਹਿਲ ਦੇ ਆਧਾਰ ਤੇ ਦਿਵਾਲੀ ਤੋਂ ਪਹਿਲਾਂ ਦਿੱਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਮੁਲਾਜਮਾਂ ਅਤੇ ਪੈਨਸ਼ਨਰਜ਼ ਤੇ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੇ ਨਾ ਤੇ ਲਾਇਆ ਜਾ ਰਿਹਾ ਜੱਜੀਆ ਟੈਕਸ ਤੁਰੰਤ ਬੰਦ ਕੀਤਾ ਜਾਵੇ। 112016 ਤੋਂ ਬਾਅਦ ਰਿਟਾਇਰ ਹੋਏ ਪੈਨਸ਼ਰਜ਼ ਦੀਆਂ ਪੈਨਸ਼ਨਾਂ 2.59 ਦੇ ਫੈਕਟਰ ਨਾਲ ਸੋਧੀਆ ਜਾਣ। ਇਸ ਦੇ ਨਾਲ ਹੀ ਇਹ ਵੀ ਮੰਗ ਕੀਤੀ ਗਈ ਕਿ ਮੁਲਾਜਮਾਂ ਅਤੇ ਪੈਨਸ਼ਨਰਜ਼ ਦੀਆਂ ਸਮੁੱਚੀਆਂ ਜਥੇਬੰਦੀਆਂ ਨੂੰ ਮੁੱਖ ਮੰਤਰੀ ਪੰਜਾਬ ਜਲਦੀ ਮੀਟਿੰਗ ਦੇ ਕੇ ਪੈਂਡਿੰਗ ਪਈਆਂ ਮੰਗਾਂ ਦਾ ਜਲਦੀ ਹੱਲ ਕੱਢਣ। ਮੁਲਾਜਮ ਹੁਣ ਹੋਰ ਜਿਆਦਾ ਲਾਅਰੇ ਲੱਪਿਆਂ ਵਿੱਚ ਨਹੀਂ ਆਉਣਗੇ ਅਤੇ ਜੇਕਰ ਦਿਵਾਲੀ ਤੋਂ ਪਹਿਲਾਂ ਪੈਨਸ਼ਨਰਜ਼ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੱਢਿਆ ਗਿਆ ਤਾਂ ਪੈਨਸ਼ਨਰਜ਼ ਨੂੰ ਮਜਬੂਰ ਹੋ ਕੇ ਕਾਲੀ ਦਿਵਾਲੀ ਮਨਾਉਣੀ ਪਵੇਗੀ ਅਤੇ ਪੰਜਾਬ ਵਿੱਚ ਹੋਣ ਜਾ ਰਹੀਆਂ 4 ਵਿਧਾਨ ਸਭਾ ਦੀਆਂ ਮੱਧਕਾਲੀ ਚੋਣਾਂ ਵਿੱਚ ਸਰਕਾਰ ਦਾ ਵੱਡੇ ਪੱਘਰ ਤੇ ਰੈਲੀਆਂ, ਮੁਜਾਹਰੇ ਕਰਕੇ ਵਿਰੋਧ ਕੀਤਾ ਜਾਵੇਗਾ। ਇਸ ਉਪਰੰਤ ਵੱਡੇ ਸੰਘਰਸ਼ ਵੀ ਕਰਨੇ ਪੈ ਸਕਦੇ ਹਨ। ਮੀਟਿੰਗ ਵਿੱਚ ਪੈਨਸ਼ਨਰਜ਼ ਵੈਲਫੇਅਰ ਫੈਡਰੇਸ਼ਨ ਵੱਲੋਂ ਮਿਤੀ 23102024 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਫੈਡਰੇਸ਼ਨ ਦਾ ਪਹਿਲਾ ਡੈਲੀਗੇਟ ਇਜਲਾਸ ਕੀਤਾ ਜਾ ਰਿਹਾ ਹੈ। ਜਿਸ ਵਿੱਚ ਅਗਲੇ ਦੋ ਸਾਲਾਂ ਲਈ ਨਵੀਂ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਜਿਸ ਦੀਆਂ ਤਿਆਰੀਆਂ ਵੱਡੇ ਪੱਧਰ ਤੇ ਜਾਰੀ ਹਨ ਅਤੇ ਇਸ ਸਮਾਗਮ ਲਈ ਵੱਖਵੱਖ ਵਰਕਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਡੈਲੀਗੇਟ ਇਜਲਾਸ ਵਿੱਚ ਪੰਜਾਬ ਦੇ ਸਾਰੇ ਜਿਲਿਆ ਤੋਂ ਤਕਰੀਬਨ 250 ਡੈਲੀਗੇਟ ਭਾਗ ਲੈਣਗੇ ਅਤੇ ਮੁਲਾਜਮ ਮਸਲਿਆਂ ਤੇ ਗੰਭੀਰਤਾ ਨਾਲ ਵਿਚਾਰ ਚਰਚਾ ਕਰਕੇ ਉਹਨਾਂ ਦੇ ਹੱਲ ਕੱਢਣ ਦੇ ਸੁਝਾਅ ਵੀ ਲਏ ਜਾਣਗੇ। ਮੀਟਿੰਗ ਵਿੱਚ ਬਾਬਾ ਅਮਰਜੀਤ ਸਿੰਘ ਸੂਬਾ ਪ੍ਰਧਾਨ, ਇੰਜੀ: ਵਿਨੋਦ ਸਲਵਾਨ, ਬੀ.ਐਸ.ਸੇਖੋ, ਪਰਮਜੀਤ ਸਿੰਘ ਦਸੂਹਾ, ਐਮ.ਐਲ. ਕਪਿਲਾ, ਸੁਖਦੇਵ ਸਿੰਘ, ਜਗਦੀਸ਼ ਰਾਏ, ਜਗਦੇਵ ਸਿੰਘ ਮਾਨ, ਰਾਮ ਸਰਨ, ਰਾਮ ਕਿਸ਼ਨ, ਰਜਿੰਦਰ ਸਿੰਘ, ਪਰਮਜੀਤ ਸਿੰਘ ਜਲੰਧਰ, ਅਸ਼ਵਨੀ ਜਲੰਧਰ, ਲਖਵੀਰ ਸਿੰਘ, ਕਵਰ ਜ਼ਸਵਿੰਦਰ ਸਿੰਘ, ਮਹਿੰਦਰ ਸਿੰਘ ਫਿਰੋਜਪੁਰ, ਹਰਜਸ ਸਿੰਘ, ਇੰਦਰ ਸੈਣ, ਰਵਿੰਦਰ ਸਿੰਘ, ਸੁਰਿੰਦਰ, ਆਦਿ ਹਾਜਰ ਸਨ।

Related Post