
ਪੁਰਾਣਾ ਰਾਜਪੁਰਾ ਏਰੀਆ ਵਿੱਚ ਬਣਿਆਂ ਖੂਬਸੂਰਤ ਪਾਰਕ ਉਜਾੜਨ ਕਾਰਨ ਭੜਕੇ ਲੋਕ
- by Jasbeer Singh
- May 1, 2025

ਪੁਰਾਣਾ ਰਾਜਪੁਰਾ ਏਰੀਆ ਵਿੱਚ ਬਣਿਆਂ ਖੂਬਸੂਰਤ ਪਾਰਕ ਉਜਾੜਨ ਕਾਰਨ ਭੜਕੇ ਲੋਕ -ਕੰਬੋਜ ਦੀ ਅਗਵਾਈ ਵਿਚ ਦਿੱਤਾ ਏ. ਡੀ. ਸੀ. ਅਰਬਨ ਨੂੰ ਮੈਮੋਰੰਡਮ ਪਟਿਆਲਾ, 1 ਮਈ 2025 : ਰਾਜਪੁਰਾ ਸ਼ਹਿਰ ਦੇ ਪੁਰਾਣਾ ਰਾਜਪੁਰਾ ਏਰਿਆ ਵਿੱਚ ਨਗਰ ਕੌਂਸਲ ਵੱਲੋਂ ਬਣਾਏ ਗਏ ਬਹੁਤ ਵੱਡੇ ਅਤੇ ਖੂਬਸੂਰਤ ਪਾਰਕ ਨੂੰ ਉੋਜਾੜਨ ਤੋਂ ਰਾਜਪੁਰਾ ਦੇ ਵਸਨੀਕ ਭੜਕ ਉਠੇ ਹਨ। ਅੱਜ ਲੋਕਾਂ ਨੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਐਡੀਸ਼ਨਲ ਡਿਪਟੀ ਕਮਿਸ਼ਨਰ ਅਰਬਨ ਨੂੰ ਮੈਮੋਰੰਡਮ ਦੇ ਕੇ ਆਖਿਆ ਹੈ ਕਿ ਇਸ ਪਾਰਕ ਨੂੰ ਉਜਾੜਨ ਤੋਂ ਬਚਾਇਆ ਜਾਵੇ ਅਤੇ ਇਥੇ ਕਮਿਊਨਿਟੀ ਹਾਲ ਬਣਾਉਣ ਦੀ ਤਜਵੀਜ਼ ’ਤੇ ਤੁਰੰਤ ਰੋਕ ਲਗਾਈ ਜਾਵੇ। ਇਸ ਮੌਕੇ ਰਾਜਪੁਰਾ ਦੇ ਵਸਨੀਕ ਅਮਰਜੀਤ ਸਿੰਘ ਤੇਜੇ, ਪ੍ਰਿਤਪਾਲ ਸਿੰਘ ਬੈਣੀਪਾਲ, ਅਵਤਾਰ ਸਿੰਘ ਤੇਜੇ, ਰਵਿੰਦਰ ਸਿੰਘ, ਦਲਜੀਤ ਸਿੰਘ ਵਾਲੀਆ, ਜਸਵੀਰ ਸਿੰਘ ਜੱਸੀ ਅਤੇ ਹੋਰਨਾਂ ਨੇ ਦੱਸਿਆ ਕਿ ਜਿਥੇ ਪਾਰਕ ਸਥਿਤ ਹੈ ਉਸ ਏਰੀਆ ਦੀ ਅਬਾਦੀ ਲਗਭਗ 30 ਹਜਾਰ ਹੈ, ਪੂਰੇ ਪੁਰਾਣਾ ਰਾਜਪੁਰਾ ਏਰਿਆ ਵਿੱਚ ਇਹ ਇਥੇ ਅਜੇਹਾ ਵੱਡਾ ਅਤੇ ਸਾਫ-ਸੁਥਰਾ ਪਾਰਕ ਹੈ ਜਿਸ ਵਿੱਚ ਸਿਹਤ ਪੱਖੋਂ ਜਾਗਰੂਕ ਸੈਂਕੜੇ ਲੋਕ ਰੋਜਾਨਾ ਸੈਰ ਕਰਨ ਅਤੇ ਯੋਗਾ ਕਰਨ ਲਈ ਆਉਂਦੇ ਹਨ। 100 ਸਾਲ ਤੋਂ ਵੀ ਵੱਧ ਅਰਸੇ ਤੋਂ ਵਸੇ ਪੁਰਾਣਾ ਏਰੀਆ ਵਿੱਚ ਰਹਿੰਦੇ ਜਿਆਦਾਤਰ ਵਸਨੀਕ ਆਰਥਿਕ ਪੱਖੋਂ ਕਮਜੋਰ ਹਨ। ਗਲੀਆ ਛੋਟੀਆਂ ਅਤੇ ਤੰਗ ਹਨ ਮਕਾਨ ਵੀ ਛੋਟੇ ਹਨ. ਇਨ੍ਹਾਂ ਵਸਨੀਕਾਂ ਦੇ ਫੋਟੋ-2 ਬੱਚੇ ਇਸ ਪਾਰਕ ਵਿੱਚ ਆ ਕੇ ਖੁਲੀ ਹਵਾ ਵਿੱਚ ਖੇਡਦੇ ਹਨ। ਇਨ੍ਹਾਂ ਲੋਕਾਂ ਨੇ ਦੱਸਿਆ ਕਿ ਇਹ ਪਾਰਕ ਬਣਨ ਤੋਂ ਪਹਿਲਾਂ ਇਸ ਜਗ੍ਹਾ ’ਤੇ 20-20 ਫੁੱਟ ਡੂੰਘੇ ਟੋਏ ਸਨ ਅਤੇ ਗੰਦਗੀ ਦੇ ਢੇਰ ਲਗੇ ਹੁੰਦੇ ਸਨ, ਇਹ ਪਾਰਕ ਬਣਨ ਤੋਂ ਬਾਅਦ ਇਸ ਏਰੀਆ ਦੇ ਲੋਕਾਂ ਨੇ ਬਹੁਤ ਖੁਸ਼ੀ ਮਨਾਈ ਸੀ, ਪੂਰੇ ਏਰੀਆ ਦੇ ਲੋਕਾਂ ਨੂੰ ਇਸ ਪਾਰਕ ਦਾ ਲਾਭ ਮਿਲ ਰਿਹਾ ਹੈ, ਸਰਦੀ ਦੇ ਦਿਨਾਂ ਵਿੱਚ ਧੁੱਪ ਦਾ ਆਨੰਦ ਮਾਣਦੇ ਹਨ, ਚਾਰੇ ਪਾਸੇ ਹਰਿਆਲੀ ਹੋਣ ਕਰਕੇ ਇਹ ਪਾਰਕ ਇਸ ਏਰੀਆ ਦੀ ਲਾਈਫ ਲਾਈਨ ਬਣ ਚੁੱਕਾ ਹੈ ਤੇ ਅੱਜ ਇਸ ਪਾਰਕ ਦੀ ਬੇਹਦ ਲੋੜ ਹੈ। ਪਾਰਕ ਨੂੰ ਉਜਾੜ ਕੇ ਕਮਿਊਨਿਟੀ ਸੈਂਟਰ ਬਣਾਉਣਾ ਚਾਹੁੰਦੀ ਹੈ ਸੱਤਾਧਾਰੀ ਧਿਰ : ਇਨ੍ਹਾਂ ਲੋਕਾਂ ਨੇ ਦੱਸਿਆ ਕਿ ਹੁਣ ਸੱਤਾਧਾਰੀ ਧਿਰ ਵਲੋਂ ਨਗਰ ਕੌਂਸਲ ਤੋਂ ਇੱਕ ਤਜਵੀਜ ਤਿਆਰ ਕਰਵਾਈ ਗਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਇਸ ਖੂਬਸੂਰਤ ਹਰੇ-ਭਰੇ ਪਾਰਕ ਦੇ ਏਰਿਆ ਵਿੱਚੋਂ ਅੱਧੇ ਹਿੱਸੇ ਵਿੱਚ ਨਵਾਂ ਕਮਿਊਨਿਟੀ ਹਾਲ ਬਣਾਇਆ ਜਾਣਾ ਹੈ ਅਤੇ ਨਗਰ ਕੌਂਸਲਾ ਦੇ ਅਫਸਰਾ ਰਾਹੀ ਮੈਬਰਾਂ ਤੇ ਦਬਾਅ ਪਾ ਕੇ ਇਸ ਤਜਵੀਜ ਨੂੰ ਪ੍ਰਵਾਨ ਕਰਵਾਉਣਾ ਆਪਣੇ ਵਕਾਰ ਦਾ ਸਵਾਲ ਬਣਾਇਆ ਜਾ ਰਿਹਾ ਹੈ, ਜਦੋਂ ਕਿ ਨਗਰ ਕੌਂਸਲ ਰਾਜਪੁਰਾ ਦੇ ਕੁੱਲ 31 ਚੁਣੇ ਹੋਏ ਮੈਂਬਰਾਂ ਵਿੱਚ ਬਹੁ-ਗਿਣਤੀ ਮੈਬਰਾਂ ਵੱਲੋਂ ਇੱਕ ਪੱਤਰ ਲਿਖ ਕੇ ਨਗਰ ਕੌਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਕੁਮਾਰ ਸ਼ਾਸਤਰੀ ਨੂੰ ਦਿੱਤਾ ਹੈ ਅਤੇ ਪੁਰਾਣੇ ਰਾਜਪੁਰਾ ਦੇ ਲੋਕਾਂ ਦੇ ਹਿੱਤਾ ਵਿਰੁੱਧ ਤਿਆਰ ਕਰਵਾਈ ਗਈ ਇਸ ਤਜਵੀਜ ਨੂੰ ਪ੍ਰਵਾਨ ਨਾ ਕਰਨ ਦੀ ਬੇਨਤੀ ਕੀਤੀ ਹੈ । ਅਸੀਂ ਖੁੱਲ੍ਹੀਆਂ ਥਾਵਾਂ ਤੇ ਪਾਰਕ ਖਤਮ ਕਰਨਾ ਬੇਹਦ ਮੰਦਭਾਗਾ ਕਦਮ : ਹਰਦਿਆਲ ਕੰਬੋਜ ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਹਰਦਿਆਲ ਸਿੰਘ ਕੰਬੋਜ ਨੇ ਆਖਿਆ ਕਿ ਅਸੀਂ ਖੁੱਲ੍ਹੀਆਂ ਥਾਵਾਂ ਤੇ ਪਾਰਕ ਖਤਮ ਕਰਨਾ ਬੇਹਦ ਮੰਦਭਾਗਾ ਕਦਮ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਵਲੋਂ ਤਿਆਰ ਕਰਵਾਈ ਗਈ ਤਜਵੀਜ ਅਨੁਸਾਰ ਰਾਜਪੁਰਾ ਦੇ ਪੈਪਸੂ ਨਗਰ ਵਿਕਾਸ ਬੋਰਡ ਤੇ ਕਮਿਊਨਿਟੀ ਹਾਲ ਦੀ ਉਸਾਰੀ ਲਈ ਚਾਰ ਕਰੋੜ ਰੁਪਏ ਦੇ ਫੰਡ ਪ੍ਰਾਪਤ ਕੀਤੇ ਜਾਣੇ ਹਨ ਅਤੇ ਇਨ੍ਹਾਂ ਫੰਡਾ ਨਾਲ ਪਾਰਕ ਦੇ ਅੱਧੇ ਹਿੱਸੇ ਤੇ ਕਮਿਊਨਿਟੀ ਹਾਲ ਦੀ ਉਸਾਰੀ ਕਰਵਾਈ ਜਾਵੇਗੀ , ਜਿਸ ਨਾਲ ਪਾਰਕ ਖਤਮ ਹੋ ਜਾਵੇਗਾ, ਜਦੋਂਕਿ ਕਮਿਊਨਿਟੀ ਹਾਲ ਕਿਧਰੇ ਹੋਰ ਵੀ ਬਣਾਇਆ ਜਾ ਸਕਦਾ ਹੈ, ਇਸ ਲਈ ਪਾਰਕ ਨੂੰ ਉਜਾੜਨ ਦੀ ਲੋੜ ਨਹੀਂ ਹੈ। ਉਨ੍ਹਾਂ ਆਖਿਆ ਕਿ ਸੱਤਾਧਾਰੀ ਧਿਰ ਵਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ।