
ਜਨਤਾ ਆਪਣੇ ਮੋਬਾਈਲ ਵਿੱਚ “ ਸਚੇਤ ਮੋਬਾਈਲ ਐਪ ” ਜ਼ਰੂਰ ਡਾਊਨਲੋਅਡ ਕਰੇ
- by Jasbeer Singh
- November 8, 2024

ਜਨਤਾ ਆਪਣੇ ਮੋਬਾਈਲ ਵਿੱਚ “ ਸਚੇਤ ਮੋਬਾਈਲ ਐਪ ” ਜ਼ਰੂਰ ਡਾਊਨਲੋਅਡ ਕਰੇ ਪਟਿਆਲਾ 8 ਨਵੰਬਰ : ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਇਸ਼ਾ ਸਿੰਗਲ ਨੇ ਦੱਸਿਆ ਕਿ ਪੰਜਾਬ ਸਰਕਾਰ ਮਾਲ ਪੁਨਰਵਾਸ ਤੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਵੱਲੋਂ ਰਾਜ ਪੱਧਰ ਤੇ ਇਕ ਬੈਠਕ ਕੀਤੀ ਗਈ । ਬੈਠਕ ਵਿੱਚ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਜਨਤਾ ਆਪਣੇ ਮੋਬਾਈਲ ਵਿੱਚ “ ਸਚੇਤ ਮੋਬਾਈਲ ਐਪ ” ਜਰੂਰ ਡਾਊਨਲੋਅਡ ਕਰੇ । ਉਹਨਾਂ ਦੱਸਿਆ ਕਿ ਸਚੇਤ ਮੋਬਾਈਲ ਐਪ ਰਾਹੀਂ ਕਿਸੇ ਵੀ ਆਉਣ ਵਾਲੀ ਪ੍ਰਾਕ੍ਰਿਤਕ ਆਫਤ ਬਾਰੇ ਪਤਾ ਲਗਾਇਆ ਜਾ ਸਕਦਾ ਹੈ । ਇਹ ਇਕ ਸਰਕਾਰੀ ਐਪ ਹੈ । ਇਹ ਐਪ ਫੋਨ ਦੀ ਜੀ. ਪੀ. ਐਸ. ਦੀ ਲੋਕੇਸ਼ਨ ਦੇ ਅਧਾਰ ’ਤੇ ਮੌਸਮ, ਤਾਪਮਾਨ, ਬਾਰਿਸ਼, ਹਵਾ ਅਤੇ ਭੂਚਾਲ ਬਾਰੇ ਵੀ ਜਾਣਕਾਰੀ ਦਿੰਦੀ ਹੈ । ਇਹ ਐਪ ਪ੍ਰਾਕ੍ਰਿਤਿਕ ਆਫਤਾਂ ਤੋ ਬਚਣ ਲਈ ਮਦਦ ਕਰਦੀ ਹੈ ਅਤੇ ਇਸ ਰਾਹੀਂ ਸਟੀਕ ਜਾਣਕਾਰੀ ਮਿਲਦੀ ਰਹਿੰਦੀ ਹੈ । ਬੈਠਕ ਵਿੱਚ ਇਸ ਐਪ ਸਬੰਧੀ ਪੈਟਰੋਲ ਪੰਪਾਂ ਦੀ ਅਪਡੇਟਿਡ ਲਿਸਟ ਸਬੰਧੀ ਵੀ ਵਿਚਾਰ ਕੀਤਾ ਗਿਆ ਅਤੇ ਇਹ ਵੀ ਵਿਚਾਰ ਕੀਤਾ ਗਿਆ ਕਿ ਸਮੇਂ-ਸਮੇਂ ’ਤੇ ਪੈਟਰੋਲ ਪੰਪਾਂ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ । ਜੇਕਰ ਕੋਈ ਪੈਟਰੋਲ ਪੰਪਾਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਪੈਟਰੋਲ ਪੰਪ ਮਾਲਕ ਤੁਰੰਤ ਇਸ ਦੀ ਸੂਚਨਾ ਦੀ ਕਾਪੀ ਡਿਪਾਰਟਮੈਂਟ ਆਫ ਟੈਲੀਕੰਮਿਊਨੀਕੇਸ਼ਨ ਨੂੰ ਭੇਜੇ ਤਾਂ ਜੋ ਕੁਦਰਤੀ ਆਫਤ ਦੀ ਸਥਿਤੀ ਵਿੱਚ ਪੈਟਰੋਲ ਪੰਪ ਦੀ ਉਪਲਬਧਤਾ ਬਾਰੇ “ ਸਚੇਤ ਮੋਬਾਈਲ ਐਪ ” ਰਾਹੀਂ ਆਮ ਜਨਤਾ ਨੂੰ ਜਾਣਕਾਰੀ ਮਿਲ ਸਕੇ ।