
ਸੂਬੇ ਦੇ ਲੋਕ 'ਯੁੱਧ ਨਸ਼ਿਆਂ ਵਿਰੁੱਧ' ਨੂੰ ਦੇਣ ਲੱਗੇ ਭਰਵਾਂ ਸਹਿਯੋਗ-ਕੁਲਵੰਤ ਸਿੰਘ ਬਾਜੀਗਰ
- by Jasbeer Singh
- May 17, 2025

ਸੂਬੇ ਦੇ ਲੋਕ 'ਯੁੱਧ ਨਸ਼ਿਆਂ ਵਿਰੁੱਧ' ਨੂੰ ਦੇਣ ਲੱਗੇ ਭਰਵਾਂ ਸਹਿਯੋਗ-ਕੁਲਵੰਤ ਸਿੰਘ ਬਾਜੀਗਰ -ਸ਼ੁਤਰਾਣਾ ਹਲਕੇ ਦੇ ਪਿੰਡਾਂ 'ਚ ਨਸ਼ਾ ਮੁਕਤੀ ਯਾਤਰਾ ਨੂੰ ਮਿਲਿਆ ਭਰਵਾਂ ਹੁੰਗਾਰਾ -ਕਾਹਨਗੜ੍ਹ ਘਰਾਚੋਂ, ਖਾਸਪੁਰ, ਦੁਤਾਲ, ਹਮਝੇੜੀ, ਮੌਲਵੀਵਾਲਾ ਤੇ ਖ਼ਾਂਗ ਵਿਖੇ ਨਸ਼ਾ ਮੁਕਤੀ ਯਾਤਰਾ ਪਾਤੜਾਂ/ਸ਼ੁਤਰਾਣਾ, 17 ਮਈ : ਸ਼ੁਤਰਾਣਾ ਹਲਕੇ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਹੈ ਕਿ ਸੂਬੇ ਦੇ ਲੋਕ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਦੇ ਖਾਤਮੇ ਲਈ ਵਿੱਢੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਨੂੰ ਭਰਵਾਂ ਸਹਿਯੋਗ ਦੇ ਰਹੇ ਹਨ। ਕੁਲਵੰਤ ਸਿੰਘ ਬਾਜੀਗਰ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਦੇ ਪਿੰਡਾਂ ਦੇ ਵਸਨੀਕਾਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਿਆਂ ਨੂੰ ਖ਼ਤਮ ਕਰਨ ਲਈ ਉਲੀਕੀ ਬਹੁ ਪਰਤੀ ਯੋਜਨਾ ਦੇ ਮੱਦੇਨਜ਼ਰ ਹਲਕੇ ਦੇ ਪਿੰਡਾਂ ਕਾਹਨਗੜ੍ਹ ਘਰਾਚੋਂ, ਖਾਸਪੁਰ, ਦੁਤਾਲ, ਹਮਝੇੜੀ, ਮੌਲਵੀਵਾਲਾ ਤੇ ਖ਼ਾਂਗ ਵਿਖੇ ਨਸ਼ਾ ਮੁਕਤੀ ਯਾਤਰਾ ਕੀਤੀ ਗਈ ਹੈ। ਵਿਧਾਇਕ ਨੇ ਦੱਸਿਆ ਕਿ ਲੋਕਾਂ ਤੋਂ ਫੀਡਬੈਕ ਹਾਸਲ ਕਰਕੇ ਇਲਾਕੇ ਦੇ ਨਸ਼ਾ ਤਸਕਰਾਂ ਦੀ ਸੂਹ ਲੈ ਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ ਤੇ ਜਿਹੜੇ ਵਿਅਕਤੀ ਨਸ਼ਿਆਂ ਦੀ ਲਤ ਦਾ ਸ਼ਿਕਾਰ ਹਨ, ਉਨ੍ਹਾਂ ਦੇ ਇਲਾਜ ਤੇ ਪੁਨਰਵਾਸ ਲਈ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇਗਾ। ਇਸ ਦੌਰਾਨ ਐਸ.ਡੀ.ਐਮ. ਅਸ਼ੋਕ ਕੁਮਾਰ, ਯੂਥ ਆਗੂ ਗੁਰਮੀਤ ਸਿੰਘ ਵਿੱਕੀ, ਬੀ.ਡੀ.ਪੀ.ਓ ਬਘੇਲ ਸਿੰਘ, ਐਸ.ਐਮ.ਓ, ਥਾਣਾ ਮੁਖੀ ਹਰਮਿੰਦਰ ਸਿੰਘ ਸਮੇਤ ਇਨ੍ਹਾਂ ਪਿੰਡਾਂ ਦੇ ਪੰਚ ਸਰਪੰਚ ਤੇ ਵੱਡੀ ਸਥਾਨਕ ਵਾਸੀ ਵੀ ਸ਼ਿਰਕਤ ਕਰ ਰਹੇ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.