
ਲੋਕ ਆਪ ਪਾਰਟੀ ਦੀ ਜਿੱਤ ਨੂੰ ਦਿੱਲੀ 'ਚ ਬਣਾਉਣਗੇ ਯਕੀਨੀ : ਬਲਜਿੰਦਰ ਢਿਲੋ
- by Jasbeer Singh
- January 23, 2025

ਲੋਕ ਆਪ ਪਾਰਟੀ ਦੀ ਜਿੱਤ ਨੂੰ ਦਿੱਲੀ 'ਚ ਬਣਾਉਣਗੇ ਯਕੀਨੀ : ਬਲਜਿੰਦਰ ਢਿਲੋ -ਬਲਜਿੰਦਰ ਢਿਲੋ ਨੇ ਤਿਲਕ ਨਗਰ 'ਚ ਕੀਤਾ ਡੋਰ ਟੂ ਡੋਰ ਪ੍ਰਚਾਰ ਪਟਿਆਲਾ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਬਲਜਿੰਦਰ ਸਿੰਘ ਢਿੱਲੋ ਨੇ ਆਖਿਆ ਕਿ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੋਕਾਂ ਵੱਲੋ ਯਕੀਨੀ ਬਣਾਇਆ ਜਾਵੇਗਾ ਕਿਉਂਕਿ ਲੋਕਾਂ ਦਾ ਸਾਥ ਪੂਰੀ ਤਰ੍ਹਾਂ ਆਪ ਦੇ ਨਾਲ ਹੈ । ਉਨ੍ਹਾਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੰਦਰਜੀਤ ਸਿੰਘ ਸੰਧੂ ਪ੍ਰਭਾਰੀ ਦੇ ਨਾਲ ਤਿਲਕ ਨਗਰ ਵਿਖੇ ਡੋਰ ਟੂ ਡੋਰ ਚੋਣ ਦੌਰਾਨ ਦੌਰਾਨ ਕੀਤਾ । ਬਲਜਿੰਦਰ ਢਿੱਲੋ ਨੇ ਆਖਿਆ ਕਿ ਲੋਕ ਜਾਣ ਚੁਕੇ ਹਨ ਕਿ ਜੇਕਰ ਦਿੱਲੀ ਦਾ ਸਹੀ ਵਿਕਾਸ ਕੋਈ ਕਰਵਾ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਹੈ ਕਿਉਂਕਿ ਆਪ ਪਾਰਟੀ ਦੇ ਹੱਥਾਂ ਵਿਚ ਦਿੱਲੀ ਦਾ ਭਵਿਖ ਪੂਰੀ ਤਰ੍ਹਾ ਸੁਰਖਿਅਤ ਹੈ । ਉਨ੍ਹਾ ਕਿਹਾ ਕਿ ਪੰਜਾਬ ਅੰਦਰ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਲੋਕਾਂ ਲਈ ਚੰਗਾ ਵਿਕਾਸ ਕੀਤਾ ਜਾ ਰਿਹਾ ਹੈ ਤੇ ਚੰਗੀਆਂ ਸਹੂਲਤਾਂ ਮੁਹੱਇਆ ਕਰਵਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾ ਦਿੱਲੀ ਅੰਦਰ ਵੀ ਲੋਕਾਂ ਨੂੰੂ ਰੋਜਾਨਾ ਨਵੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਹਰ ਵਰਗ ਦਾ ਪੂਰਾ ਧਿਆਨ ਰਖਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕੇਂਦਰ ਵਿਚ ਬੈਠੀ ਮੋਦੀ ਸਰਕਾਰ ਨੇ ਦੇਸ਼ ਦਾ ਕਚੂੰਬਰ ਕਢਣ ਵਿਚ ਕੋਈ ਕਸਰ ਬਾਕੀ ਨਹੀ ਛੱਡੀ ਅਤੇ ਕਾਂਗਰਸ ਵੱਲੋ ਵੀ ਸਿਰਫ ਰਾਜਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਇਸ ਲਈ ਲੋਕ ਪੂਰੀ ਤਰ੍ਹਾ ਆਮ ਆਦਮੀ ਪਾਰਟੀ ਦੇ ਨਾਲ ਹਨ, ਇਸ ਲਈ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਦੇ ਹੋਏ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰੇਗੀ ਤੇ ਲੋਕਾਂ ਲਈ ਫਿਰ ਤੋਂ ਵਿਕਾਸ ਕਰੇਗੀ ।