
ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਈ. ਐਨ. ਟੀ. ਵਿਭਾਗ ਦੇ ਪੀ. ਜੀ. ਵਿਦਿਆਰਥੀ 43ਵੀਂ ਨਾਰਥਵੈਸਟ ਜ਼ੋਨ ਕਾਨਫਰੰਸ ਵਿੱਚ ਛ
- by Jasbeer Singh
- December 18, 2024

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਈ. ਐਨ. ਟੀ. ਵਿਭਾਗ ਦੇ ਪੀ. ਜੀ. ਵਿਦਿਆਰਥੀ 43ਵੀਂ ਨਾਰਥਵੈਸਟ ਜ਼ੋਨ ਕਾਨਫਰੰਸ ਵਿੱਚ ਛਾਏ -ਏਮਜ਼ ਬਠਿੰਡਾ ਵਿਖੇ ਸਰਵੋਤਮ ਥੀਸਿਸ ਪੇਪਰ, ਸਰਵੋਤਮ ਪੇਪਰ ਪੇਸਕਾਰੀ ਤੇ ਕੁਇਜ ਮੁਕਾਬਲੇ ਲਈ ਤਿੰਨ ਗੋਲਡ ਮੈਡਲ ਹਾਸਲ ਕੀਤੇ ਪਟਿਆਲਾ, 18 ਦਸੰਬਰ : ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਨੱਕ, ਕੰਨ ਤੇ ਗਲਾ ਰੋਗਾਂ ਦੇ ਵਿਭਾਗ (ਈ. ਐਨ. ਟੀ.) ਨੇ ਸੰਸਥਾ ਲਈ ਮਾਣ ਵਧਾਇਆ ਹੈ, ਇਸਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਏਮਜ਼ ਬਠਿੰਡਾ ਵਿਖੇ ਹੋਈ 43ਵੀਂ ਨਾਰਥਵੈਸਟ ਜ਼ੋਨ ਕਾਨਫਰੰਸ ਵਿੱਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ । ਡਾਇਰੈਕਟਰ-ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਨੇ ਦੱਸਿਆ ਕਿ ਡਾ. ਈਸ਼ੀਤ ਭਾਟੀਆ ਨੇ ਸਰਵੋਤਮ ਥੀਸਿਸ ਪੇਪਰ ਲਈ ਸੋਨ ਤਗਮਾ ਪ੍ਰਾਪਤ ਕੀਤਾ । ਡਾ. ਸਾਕਸ਼ੀ ਸ਼ਰਮਾ ਨੂੰ ਸਰਵੋਤਮ ਪੇਪਰ ਪੇਸ਼ਕਾਰੀ ਲਈ ਸੋਨ ਤਗਮਾ ਦਿੱਤਾ ਗਿਆ ਅਤੇ ਕੁਇਜ਼ ਮੁਕਾਬਲੇ ਵਿੱਚ ਡਾ. ਈਸ਼ੀਤ ਭਾਟੀਆ ਅਤੇ ਡਾ. ਪ੍ਰਿਅੰਕਾ ਜੇਤੂ ਰਹੇ । ਇਸ ਬਾਰੇ ਜਾਣਕਾਰੀ ਦਿੰਦਿਆਂ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਸਿੰਗਲਾ ਨੇ ਦੱਸਿਆ ਕਿ ਇਸ ਕਾਨਫਰੰਸ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਮੈਡੀਕਲ ਕਾਲਜਾਂ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਭਾਗ ਲਿਆ, ਜਿਸ ਨਾਲ ਇਹ ਪ੍ਰਾਪਤੀ ਹੋਰ ਵੀ ਮਹੱਤਵਪੂਰਨ ਬਣ ਗਈ ਹੈ । ਵਿਭਾਗ ਨੂੰ ਵਧਾਈ ਦਿੰਦੇ ਹੋਏ, ਡਾ. ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੂੰ 43ਵੀਂ ਨਾਰਥਵੈਸਟ ਜ਼ੋਨ ਕਾਨਫਰੰਸ ਵਿੱਚ ਆਪਣੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਬਹੁਤ ਮਾਣ ਹੈ । ਤਿੰਨ ਗੋਲਡ ਮੈਡਲ ਹਾਸਲ ਕਰਨਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਅਕਾਦਮਿਕ ਉੱਤਮਤਾ ਦਾ ਪ੍ਰਮਾਣ ਹੈ । ਉਨ੍ਹਾਂ ਨੇ ਈ. ਐਨ. ਟੀ. ਵਿਭਾਗ ਦੇ ਫੈਕਲਟੀ ਮੈਂਬਰਾਂ ਵਲੋਂ ਵਿਦਿਆਰਥੀਆਂ ਦੇ ਅਣਮੁੱਲੇ ਮਾਰਗਦਰਸ਼ਨ ਅਤੇ ਸਲਾਹਕਾਰੀ ਲਈ ਦਿਲੋਂ ਧੰਨਵਾਦ ਕੀਤਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.