post

Admin

(Chief Editor)

Patiala News

ਐਲ. ਆਈ. ਸੀ. ਏਜੰਟ ਬਣਨ ਲਈ ਪਲੇਸਮੈਂਟ ਕੈਂਪ 3 ਜੁਲਾਈ ਨੂੰ

post-img

ਐਲ. ਆਈ. ਸੀ. ਏਜੰਟ ਬਣਨ ਲਈ ਪਲੇਸਮੈਂਟ ਕੈਂਪ 3 ਜੁਲਾਈ ਨੂੰ ਪਟਿਆਲਾ, 1 ਜੁਲਾਈ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਮਿਤੀ 3 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਐਲ.ਆਈ.ਸੀ. ਏਜੰਟ ਦੀ ਅਸਾਮੀ ਲਈ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਮੇਜਰ ਹਰਪ੍ਰੀਤ ਸਿੰਘ ਨੇ ਦੱਸਿਆ ਐਲ.ਆਈ.ਸੀ. ਆਫ਼ ਇੰਡੀਆ ਵੱਲੋਂ ਐਲ.ਆਈ.ਸੀ. ਏਜੰਟ ਦੀ ਅਸਾਮੀ ਲਈ ਉਮੀਦਵਾਰਾਂ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਮਹਿਲਾ ਤੇ ਪੁਰਸ਼ ਦੀ ਉਮਰ 18 ਤੋਂ 70 ਸਾਲ ਵਿਚਕਾਰ ਹੋਵੇ ਅਤੇ ਦਸਵੀਂ ਪਾਸ ਹੋਣ ਉਹ ਇਸ ਅਸਾਮੀ ਲਈ ਇੰਟਰਵਿਊ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਨੌਕਰੀ ਦੇ ਚਾਹਵਾਨ ਉਮੀਦਵਾਰ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਫੋਟੋਕਾਪੀਆਂ ਅਤੇ ਰਜ਼ਿਊਮੇ ਨਾਲ ਲੈ ਕੇ ਮਿਤੀ 3 ਜੁਲਾਈ ਦਿਨ ਵੀਰਵਾਰ, ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਬਲਾਕ ਡੀ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਸੇਵਾ ਕੇਂਦਰ, ਪਟਿਆਲਾ ਵਿਖੇ ਪਹੁੰਚ ਕੇ ਇਸ ਕੈਂਪ ਵਿੱਚ ਹਿੱਸਾ ਲੈ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Post

Instagram