
8500 ਕਰੋੜ ਦਾ ਕਰਜ਼ਾ ਦੇਣ ਦੀ ਆਰ. ਬੀ. ਆਈ. ਦਿੱਤੀ ਮਨਜ਼ੂਰੀ : ਵਿੱਤ ਮੰਤਰੀ ਚੀਮਾ
- by Jasbeer Singh
- July 1, 2025

8500 ਕਰੋੜ ਦਾ ਕਰਜ਼ਾ ਦੇਣ ਦੀ ਆਰ. ਬੀ. ਆਈ. ਦਿੱਤੀ ਮਨਜ਼ੂਰੀ : ਵਿੱਤ ਮੰਤਰੀ ਚੀਮਾ ਚੰਡੀਗੜ੍ਹ, 1 ਜੁਲਾਈ 2025 : ਪੰਜਾਬ ਸਰਕਾਰ ਦੀਆਂ ਯੋਜਨਾਾਂ ਤੇ ਗਾਈਡਲਾਈਨਜ਼ ਤੇ ਮੋਹਰ ਲਗਾਉਂਦਿਆਂ ਮਨਜ਼ੂਰ ਕੀਤੇ ਗਏ 8500 ਕਰੋੜ ਦੇ ਕਰਜ਼ੇ ਤੇ ਖੁਸ਼ੀ ਪ੍ਰਗਟ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਅ ਕਿ ਇਹ ਕਰਜ਼ਾ ਅਗਲੇ ਤਿੰਨ ਮਹੀਨਿਆਂ ਵਿਚ ਲਿਆ ਜਾਵੇਗਾ। ਕਿਹੜੇ ਕਿਹੜੇ ਤਿੰਨ ਮਹੀਨਿਆਂ ਵਿਚ ਲਿਆ ਜਾਵੇਗਾ ਕਰਜਾ਼ ਰਿਜਰਵ ਬੈਂਕ ਆਫ ਇੰਡੀਆ ਵਲੋ਼ 8500 ਕਰੋੜ ਦੇ ਮਨਜ਼ੂਰ ਕਰਜ਼ੇ ਨੂੰ ਕਿਹੜੇ ਕਿਹੜੇ ਮਹੀਨੇ ਵਿਚ ਪੰਜਾਬ ਸਰਕਾਰ ਵਲੋ਼ ਲਿਆ ਜਾਵੇਗਾ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਇਹ ਕਰਜ਼ਾ ਜੁਲਾਈ, ਅਗਸਤ ਤੇ ਸਤੰਬਰ ’ਚ ਲਿਆ ਜਾਵੇਗਾ ਤੇ ਪੰਜਾਬ ਸਰਕਾਰ ਵਲੋਂ ਇਸ ਸਾਲ 49000 ਕਰੋੜ ਰੁਪਏ ਦਾ ਕਰਜ਼ਾ ਵੀ ਲਿਆ ਜਾ ਰਿਹਾ ਹੈ। ਕਰਜ਼ਾ ਲੈਣ ਗਲਤ ਲਈ ਵੱਡੇ ਵੱਡੇ ਦੇਸ਼ ਲੈਂਦੇ ਹਨ ਕਰਜਾਖ਼ ਪੰਜਾਬ ਸਰਕਾਰ ਵਲੋਂ ਆਰ. ਬੀ. ਆਈ. ਤੋਂ ਲਏ ਜਾ ਰਹੇ 8500 ਕਰੋੜ ਦੇ ਅਤੇ 49000 ਕਰੋੜ ਦੇ ਕਰਜ਼ੇ ਸਬੰਧੀ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਗਿਆ ਕਿ ਕਰਜ਼ਾ ਲੈਣਾ ਕੋਈ ਗਲਤ ਨਹੀਂ ਹੈ ਕਿਉਂਕਿ ਵੱਡੇ ਤੋਂ ਵੱਡਾ ਦੇਸ਼ ਵੀ ਕਰਜ਼ਾ ਲੈਂਦਾ ਹੈ ਪਰ ਮਹਿੰਗੀਆਂ ਵਿਆਜ਼ ਦਰਾਂ `ਤੇ ਕਰਜ਼ਾ ਲੈਣਾ ਪੂਰੀ ਤਰ੍ਹਾਂ ਗਲਤ ਹੈ।ਚੀਮਾ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ 11 ਤੋਂ 14 ਫ਼ੀਸਦੀ ਮਹਿੰਗੀਆਂ ਵਿਆਜ ਦਰਾਂ ’ਤੇ ਕਰਜ਼ੇ ਲਏ ਜਦਕਿ ਪੰਜਾਬ ਸਰਕਾਰ ਨੇ ਸਿਰਫ਼ 7 ਫ਼ੀਸਦੀ ’ਤੇ ਕਰਜ਼ਾ ਲਿਆ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.