

ਸਰਕਾਰੀ ਆਈਟੀਆਈ ਰਾਜਪੁਰਾ ਵਿੱਚ ਪ੍ਰਿੰਸੀਪਲ ਦੀਪਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਲੇਸਮੈਂਟ ਕੈਂਪ ਲਗਾਇਆ ਗਿਆ। ਕੈਂਪ ਵਿੱਚ ਓਪਨਰ ਕੰਵਲਜੀਤ ਕੰਸਟਰਕਟਿਵ ਸਲਿਊਸ਼ਨ ਲਿਮਟਿਡ (ਸੈਣੀ ਕਰੇਨ), ਜ਼ੀਰਕਪੁਰ, ਆਟੋ ਫਿਕਸ ਟੈਕਨਾਲੋਜੀ ਚੰਡੀਗੜ੍ਹ , ਬਜਾਜ ਬਾਈਕਸ (ਮੇਹਰ ਆਟੋ) ਰਾਜਪੁਰਾ, ਗਲੋਬ ਸੀਬੀ ਪ੍ਰਾਈਵੇਟ ਲਿਮਟਿਡ ਖੰਨਾ ਤੇ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਰਾਜਪੁਰਾ ਵੱਲੋਂ ਹਿੱਸਾ ਲਿਆ ਗਿਆ। ਇਸ ਵਿੱਚ ਵੱਖ-ਵੱਖ ਟਰੇਡਾਂ ਦੇ 353 ਸਿੱਖਿਆਰਥੀਆਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚੋਂ 173 ਸਿੱਖਿਆਰਥੀਆਂ ਦੀ ਚੋਣ ਮੌਕੇ ’ਤੇ ਹੀ ਕੀਤੀ ਗਈ। ਕੈਂਪ ਦਾ ਪ੍ਰਬੰਧ ਟ੍ਰੇਨਿੰਗ ਅਫ਼ਸਰ-ਕਮ-ਪਲੇਸਮੈਂਟ ਇੰਚਾਰਜ ਹਰਭਜਨ ਸਿੰਘ, ਟ੍ਰੇਨਿੰਗ ਅਫ਼ਸਰ ਦਾਤਾ ਰਾਮ, ਕਮਲਜੀਤ ਸਿੰਘ, ਜਸਪ੍ਰੀਤ ਸਿੰਘ, ਰਣਧੀਰ ਸਿੰਘ, ਤਰਲੋਕ ਸਿੰਘ ਤੇ ਰਵੀ ਕੁਮਾਰ ਦੀ ਦੇਖ-ਰੇਖ ਵਿੱਚ ਕੀਤਾ ਗਿਆ। ਇਸ ਦੌਰਾਨ ਜਸਪ੍ਰੀਤ ਸਿੰਘ ਇੰਸਾ ਅਤੇ ਡਿੰਪਲ ਸਹਾਇਕ ਵੱਲੋਂ ਕੰਪਨੀਆਂ ਅਤੇ ਉਮੀਦਵਾਰਾਂ ਨਾਲ ਤਾਲਮੇਲ ਕੀਤਾ ਗਿਆ ਤੇ ਆਉਣ ਵਾਲੀਆਂ ਕੰਪਨੀਆਂ ਦਾ ਧੰਨਵਾਦ ਕੀਤਾ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.