Latest update
0
ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਕਰਵਾਇਆ ਗਿਆ ਐਮਰਜੈਂਸੀ ਲੈਂਡ
- by Jasbeer Singh
- January 16, 2026
ਜਹਾਜ਼ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਕਰਵਾਇਆ ਗਿਆ ਐਮਰਜੈਂਸੀ ਲੈਂਡ ਤੁਰਕੀ, 16 ਜਨਵਰੀ 2026 : ਵਿਦੇਸ਼ੀ ਧਰਤੀ ਦੀ ਏਅਰਲਾਈਨ ਤੁਰਕੀ ਏਅਰਲਾਈਨ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਬਾਰਸੀਲੋਨਾ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ । ਜਿਸ ਕਾਰਨ ਯਾਤਰੀ ਘਬਰਾ ਗਏ । ਜਹਾਜ ਦੇ ਪਾਇਲਟ ਨੇ ਫੌਰੀ ਕਾਰਵਾਈ ਕਰਦਿਆਂ ਕੀਤੀ ਲੈਂਡਿੰਗ ਪਾਇਲਟ ਨੇ ਕੋਈ ਵੀ ਮੌਕਾ ਨਾ ਲੈਂਦੇ ਹੋਏ ਨਜ਼ਦੀਕੀ ਹਵਾਈ ਅੱਡੇ `ਤੇ ਉਤਰਨ ਦੀ ਇਜਾਜ਼ਤ ਮੰਗੀ ਅਤੇ ਜਹਾਜ਼ ਨੂੰ ਬਾਰਸੀਲੋਨਾ ਹਵਾਈ ਅੱਡੇ `ਤੇ ਸੁਰੱਖਿਅਤ ਉਤਾਰਿਆ। ਹਵਾਈ ਅੱਡੇ ਦੇ ਕਰਮਚਾਰੀਆਂ ਨੇ ਯਾਤਰੀਆਂ ਨੂੰ ਬਚਾਇਆ ਅਤੇ ਤਲਾਸ਼ੀ ਮੁਹਿੰਮ ਚਲਾਈ, ਪਰ ਜਹਾਜ਼ ਦੇ ਅੰਦਰ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਨਹੀਂ ਮਿਲਿਆ ।
