
ਪਲੇਵੇਜ ਸੀਨੀਅਰ ਸੈਕੰਡਰੀ ਸਕੂਲ ਨੇ ਮਨਾਈ 50ਵੀਂ ਵਰੇਗੰਢ : ਅਕਾਲ ਤਖਤ ਦੇ ਜਥੇਦਾਰ ਸਮੇਤ ਪੁਜੀਆਂ ਉੱਚ ਸਖਸ਼ੀਅਤਾਂ
- by Jasbeer Singh
- January 23, 2025

ਪਲੇਵੇਜ ਸੀਨੀਅਰ ਸੈਕੰਡਰੀ ਸਕੂਲ ਨੇ ਮਨਾਈ 50ਵੀਂ ਵਰੇਗੰਢ : ਅਕਾਲ ਤਖਤ ਦੇ ਜਥੇਦਾਰ ਸਮੇਤ ਪੁਜੀਆਂ ਉੱਚ ਸਖਸ਼ੀਅਤਾਂ - ਵਿਧਾਇਕ ਕੋਹਲੀ, ਵਿਧਾਇਕ ਜੋੜੇਮਾਜਰਾ, ਵਿਧਾਇਕ ਪਠਾਣਮਾਜਰਾ ਸਮੇਤ ਕਈ ਅਧਿਕਾਰੀ ਵੀ ਪੁੱਜੇ ਪਟਿਆਲਾ : ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ ਵਿੱਚ 50ਵੀਂ ਵਰੇਗੰਢ ਬਹੁਤ ਹੀ ਸ਼ਾਨਦਾਰ ਢੰਗ ਨਾਲ ਮਨਾਈ ਗਈ । ਇਸ ਦਿਨ ਸਕੂਲ ਦੇ ਚੇਅਰਪਰਸਨ ਸ੍ਰੀਮਤੀ ਤੇਜਿੰਦਰ ਕੌਰ ਦਾ ਜਨਮ ਦਿਨ ਫਾਊਂਡਰ ਡੇੋ ਵਜੋਂ ਮਨਾਇਆ ਜਾਂਦਾ ਹੈ । ਇਸ ਸਕੂਲ ਦੀ ਸ਼ੁਰੂਆਤ 1975 ਵਿੱਚ 5 ਬੱਚਿਆਂ ਨਾਲ ਕੀਤੀ ਗਈ। 1975 ਵਿੱਚ ਇਕ ਮਾਮੂਲੀ ਸ਼ੁਰੂਆਤ ਤੋਂ ਪਲੇ ਵੇਜ਼ ਸੀਨੀਅਰ ਸਕੈਂਡਰੀ ਸਕੂਲ ਅੱਜ ਬੁਲੰਦੀਆਂ ਤੇ ਹੈ । ਅੱਜ ਡਾਕਟਰ ਰਾਜਦੀਪ ਸਿੰਘ (ਚੇਅਰਮੈਨ )ਅਤੇ ਮੈਡਮ ਹਰਲੀਨ ਕੌਰ (ਡਾਇਰੈਕਟਰ) ਦੀ ਮਿਹਨਤ ਸਦਕਾ ਇਹ ਸਕੂਲ ਕਾਫ਼ੀ ਤਰੱਕੀ ਕਰ ਰਿਹਾ ਹੈ । 20 ਜਨਵਰੀ ਨੂੰ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ । 21 ਜਨਵਰੀ ਨੂੰ ਬੱਚਿਆਂ ਲਈ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਰਾਗੀ ਜੱਥਾ ਚੰਬੇ ਵਾਲਿਆਂ ਵੱਲੋਂ ਕੀਰਤਨ ਕੀਤਾ ਗਿਆ ਅਤੇ ਬੱਚਿਆਂ ਲਈ ਅਟੁੱਟ ਲੰਗਰ ਵੀ ਵਰਤਾਇਆ ਗਿਆ । 22 ਜਨਵਰੀ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਿਸ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ (ਜਥੇਦਾਰ ਅਕਾਲ ਤਖ਼ਤ ਸਾਹਿਬ ), ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ (ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ), ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ (ਹੈੱਡ ਗ੍ਰੰਥੀ ਸ੍ਰੀ ਬੰਗਲਾ ਸਾਹਿਬ) ਅਤੇ ਸਿੰਘ ਸਾਹਿਬ ਗਿਆਨੀ ਸੁਰਿੰਦਰ ਸਿੰਘ, ਨਛੱਤਰ ਸਿੰਘ (ਹਜੂਰੀ ਰਾਗੀ, ਦਰਬਾਰ ਸਾਹਿਬ) ਵੱਲੋਂ ਕੀਰਤਨ ਅਤੇ ਸਕੂਲ ਦੀ ਚੜਦੀ ਕਲਾ ਅਰਦਾਸ ਕੀਤੀ ਗਈ । ਇਸ ਖ਼ਾਸ ਮੌਕੇ 'ਤੇ ਸ਼ਹਿਰ ਦੇ ਮੁੱਖ ਅਧਿਕਾਰੀ ਸ੍ਰੀਮਾਨ ਕੇ. ਏ. ਪੀ. ਸਿਹਨਾ (ਆਈ. ਏ. ਐੱਸ.) ਸ੍ਰੀਮਾਨ ਅਰਪਿਤ ਸ਼ੁਕਲਾ (ਆਈ. ਪੀ. ਐੱਸ.), ਡੀ. ਜੀ. ਪੀ., ਸਰਦਾਰ ਅਮਰਦੀਪ ਸਿੰਘ ਰਾਏ, ਆਈ. ਪੀ. ਐੱਸ. (ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ) ਪਟਿਆਲਾ ਦੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਮਿਸ ਪ੍ਰੀਤੀ ਯਾਦਵ ਡੀ.ਸੀ ( ਡਿਪਟੀ ਕਮਿਸ਼ਨਰ ਆਫ਼ ਪਟਿਆਲਾ), ਮਿਸਟਰ ਮਨਦੀਪ ਸਿੰਘ ਸਿੱਧੂ (ਆਈ. ਪੀ. ਐੱਸ.) ਡੀ. ਆਈ. ਜੀ., ਪਟਿਆਲਾ, ਡਾਕਟਰ ਨਾਨਕ ਸਿੰਘ (ਆਈਪੀਐੱਸ) ਸੀਨੀਅਰ ਸੁਪਰੀਡੈਂਟ ਪੁਲਿਸ ਆਫ਼ ਪਟਿਆਲਾ, ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ, ਐੱਮ।ਐੱਲ।ਏ ਚੇਤਨ ਸਿੰਘ ਜੋੜੇ ਮਾਜਰਾ, ਅਤੇ ਸ਼੍ਰੀਮਾਨ ਕੁੰਦਨ ਗੋਗੀਆ, ਮੇਅਰ ਪਟਿਆਲਾ ਨੇ ਖ਼ਾਸ ਤੌਰ ਤੇ ਸ਼ਿਰਕਤ ਕੀਤੀ । -ਸਕੂਲ ਨੇ ਹਮੇਸ਼ਾ ਹੀ ਬਚਿਆਂ ਦੀ ਪੜਾਈ ਨੂੰ ਤਰਜੀਹ ਦਿੱਤੀ : ਡਾ. ਰਾਜਦੀਪ ਸਿੰਘ ਪਟਿਆਲਾ () : ਸਕੂਲ ਦੇ ਚੇਅਰਮੈਨ ਡਾ. ਰਾਜਦੀਪ ਸਿੰਘ ਨੇ ਇਸ ਮੌਕੇ ਆਖਿਆ ਕਿ 5 ਬਚਿਆਂ ਨਾਲ ਸ਼ੁਰੂ ਹੋਣ ਵਾਲਾ ਸਕੂਲ ਅੱਜ ਪਟਿਆਲਾ ਦੀ ਸ਼ਾਨ ਬਣਿਆ ਹੋਇਆ ਹੈ । ਉਨ੍ਹਾ ਆਖਿਆ ਿਕ ਅਸੀ ਕਦੇ ਵੀ ਪੈਸੇ ਨੂੰ ਤਰਜੀਹ ਨਹੀ ਦਿਤੀ ਅਤੇ ਲੋੜਵੰਦ ਬਚਿਆਂ ਦੀ ਮਦਦ ਵੀ ਕੀਤੀ ਹੈ । ਡਾ. ਰਾਜਦੀਪ ਨੇ ਆਖਿਆ ਕਿ ਅੱਜ ਸਾਡੇ ਸਕੂਲ ਵਿਚ ਪੜਦੇ ਹਜਾਰਾਂ ਬਚੇ ਉਨ੍ਹਾ ਦੇ ਮਾਪੇ ਸਾਡਾ ਭਰੋਸਾ ਹਨ। ਉਨ੍ਹਾਂ ਆਖਿਆ ਕਿ ਅਸੀ ਆਉਣ ਵਾਲੇ ਸਮੇ ਵਿਚ ਵੀ ਉਚ ਮਿਆਰੀ ਵਿਦਿਆ ਬਚਿਆਂ ਨੂੰ ਪ੍ਰਦਾਨ ਕਰਾਂਗੇ ।