
ਜਿ਼ਲੇ ਵਿਚ ਕਿਤੇ ਵੀ ਪਲਾਟ ਖਰੀਦ ਕੇ ਰਜਿਸਟ੍ਰੀ ਕਿਤੋਂ ਵੀ ਕਰਵਾਈ ਜਾ ਸਕੇਗੀ : ਰਮੇਸ਼ ਸਿੰਗਲਾ
- by Jasbeer Singh
- May 20, 2025

ਜਿ਼ਲਾ ਪਟਿਆਲਾ ਵਿਚ ਛੇਤੀ ਸ਼ੁਰੂ ਹੋਣ ਜਾ ਰਿਹੈ ਐਨੀ ਵੇਅਰ ਰਜਿਸਟਰੀ ਸਕੀਮ ਸਿਸਟਮ ਜਿ਼ਲੇ ਵਿਚ ਕਿਤੇ ਵੀ ਪਲਾਟ ਖਰੀਦ ਕੇ ਰਜਿਸਟ੍ਰੀ ਕਿਤੋਂ ਵੀ ਕਰਵਾਈ ਜਾ ਸਕੇਗੀ : ਰਮੇਸ਼ ਸਿੰਗਲਾ ਪਟਿਆਲਾ, 20 ਮਈ () : ਆਮ ਆਦਮੀ ਪਾਰਟੀ ਸਰਕਾਰ ਦੀ ਪੰਜਾਬ ਵਿਚ ਅਗਵਾਈ ਕਰ ਰਹੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਿਚ ਸ਼ੁਰੂ ਕੀਤੇ ਗਏ ਪਾਇਲਟ ਪ੍ਰਾਜੈਕਟ ਦੇ ਆਧਾਰ ਤੇ ਛੇਤੀ ਹੀ ਪਟਿਆਲਾ ਜਿ਼ਲੇ ਵਿਚ ਐਨੀ ਵੇਅਰ ਰਜਿਸਟਰੀ ਸਕੀਮ ਸ਼ੁਰੂ ਕੀਤੀ ਜਾ ਰਹੀ ਹੈ।ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਪਾਰ ਮੰਡਲ ਦੇ ਜੁਆਇੰਟ ਸੈਕਟਰੀ ਰਮੇਸ਼ ਸਿੰਗਲਾ ਨੇ ਦਿੱਤੀ। ਉਨ੍ਹਾ ਦੱਸਿਆ ਕਿ ਇਸ ਸਕੀਮ ਨੂੰ ਪਟਿਆਲਵੀਆਂ ਦੇ ਲਈ ਸ਼ੁਰੂ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕਾ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵਲੋਂ ਵਿਸ਼ੇਸ਼ ਯਤਨ ਜਾਰੀ ਹਨ। ਰਮੇਸ਼ ਸਿੰਗਲਾ ਨੇ ਦੱਸਿਆ ਕਿ ਉਪਰੋਕਤ ਸਕੀਮ ਤਹਿਤ ਪੰਜਾਬ ਵਿਚ ਕਿਸੇ ਵੀ ਵਿਅਕਤੀ ਵਲੋਂ ਖਰੀਦੇ ਗਏ ਪਲਾਟ ਦੀ ਰਜਿਸਟਰੀ ਸਿਰਫ਼ ਜਿਸ ਸ਼ਹਿਰ ਵਿਚ ਪਲਾਟ ਖਰੀਦਿਆ ਗਿਆ ਹੈਉਸੇਸ਼ਹਿਰ ਦੇ ਸਬ ਰਜਿਸਟਰਾਰ ਦਫ਼ਤਰ ਵਿਚ ਹੀ ਨਹੀਂ ਕਰਵਾਈ ਜਾ ਸਕੇਗੀ ਬਲਕਿ ਪਲਾਟ ਦੀ ਰਜਿਸਟਰੀ ਉਹ ਪੰਜਾਬ ਦੇ ਕਿਸੇ ਵੀ ਜਿ਼ਲੇ ਵਿਚ ਜਾ ਕੇ ਕਰਵਾ ਸਕੇਗਾ। ਜਿਸ ਨਾਲ ਲੋਕਾਂ ਨੂੰ ਜ਼ਮੀਨ ਦੀ ਰਜਿਸਟ੍ਰੀ ਕਰਵਾਉਣ ਵਿਚ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਦੱਸਣਯੋਗ ਹੈ ਕਿ ਸਰਕਾਰ ਵਲੋਂ ਐਨੀ ਵੇਅਰ ਰਜਿਸਟਰੀ ਸਕੀਮ ਦੀ ਸ਼ੁਰੂਆਤ ਹਾਲ ਦੀ ਘੜੀ ਮੋਹਾਲੀ, ਖਰੜ, ਡੇਰਾਬਸੀ , ਜੀਰਕਪੁਰ , ਬਨੂੜ ਅਤੇ ਮਾਜਰੀ ਦੀਆਂ ਸਬ ਤਹਿਸੀਲਾਂ ਵਿਖੇ ਪਾਇਲਨ ਪ੍ਰਾਜੈਕਟ ਦੇ ਆਧਾਰ ਤੇ ਕਰ ਦਿੱਤੀ ਗਈ ਹੈ, ਜਿਸਦਾ ਲੋਕਾਂ ਵਲੋਂ ਭਰਪੂਰ ਲਾਭ ਵੀ ਲਿਆ ਜਾ ਰਿਹਾ ਹੈ ਤੇ ਵਿਭਾਗ ਨੂੰ ਵੱਡੀ ਪੱਧਰ ਤੇ ਮਾਲੀਆ ਇਕੱਠਾ ਹੋ ਰਿਹਾ ਹੈ । ਰਮੇਸ ਸਿੰਗਲਾ ਨੇ ਦੱਸਿਆ ਕਿ ਉਪਰੋਕਤ ਪ੍ਰਾਜੈਕਟ ਤਹਿਤ ਜਿਥੇ ਹੁਣ ਰਜਿਸਟ੍ਰੀਆਂ ਕਿਸੇ ਵੀ ਤਹਿਸੀਲ ਤੋਂ ਕਰਵਾਈਆਂ ਜਾ ਸਕਣਗੀਆਂ, ਉਥੇ ਪਹਿਲਾਂ ਇਹ ਸਬੰਧਤ ਤਹਿਸੀਲਾਂ ਵਿਚ ਹੀ ਹੁੰਦੀਆਂ ਸਨ। ਇਥੇ ਹੀ ਬਸ ਨਹੀਂ ਉਕਤ ਸਕੀਮ ਤਹਿਤ ਰਜਿਸਟਰੀ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਜਾਰੀ ਵੈਬਸਾਈਟ ਆਈ. ਜੀ. ਆਰ. ਪੰਜਾਬ ਵਿਚ ਐਨੀ ਵੇਅਰ ਰਜਿਸਟਰੀ ਦੇ ਨਾਮ ਨਾਲ ਇਕ ਲਿੰਕ ਅਪਲੋਡ ਕੀਤਾ ਗਿਆ ਹੈ, ਜਿਸ ਤੇ ਲੋਕਾਂ ਨੂੰ ਜ਼ਮੀਨ ਜਾਂ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਲਈ ਇਸ ਲਿੰਕ ਤੇਕਲਿਕ ਕਰਨਾ ਹੋਵੇਗਾ, ਜਿਸ ਨਾਲ ਲਿੰਕ ਦੇ ਵਿਚ ਹੀ ਐਨੀ ਵੇਅਰ ਰਜਿਸਟਰੀ ਦੇ ਲਈ ਤਹਿਸੀਲ ਦੀ ਆਪਸ਼ਨ ਖੁੱਲ੍ਹ ਜਾਵੇਗੀ, ਜਿਸ ਨੂੰ ਸਿਲੈਕਟ ਕਰਨ ਤੇ ਲੋਕ ਜਿ਼ਲੇ ਦੀ ਕਿਸੇ ਵਹੀ ਤਹਿਸੀਲ ਵਿਚ ਰਜਿਸਟ੍ਰੀ ਕਰਵਾ ਸਕਣਗੇ। ਰਮੇਸ਼ ਸਿੰਗਲਾ ਨੇ ਦਸਿਆ ਕਿ ਉਪਰੋਕਤ ਸਕੀਮ ਤਹਿਤ ਰਜਿਸਟ੍ਰੀ ਲਿਖਣ ਦੇ 500 ਅਤੇ ਅਪੁਆਇੰਟਮੈਂਟ ਦੇ 500 ਰੁਪਏ ਲੱਗਣਗੇ, ਜਿਸ ਨਾਲ ਕੋਈ ਵੀ ਵਿਅਕਤੀ ਸਿਰਫ਼ 1 ਹਜ਼ਾਰ ਰੁਪਏ ਵਿਚ ਆਪਣੀ ਰਜਿਸਟ੍ਰੀ ਕਰਵਾ ਸਕੇਗਾ। ਉਨ੍ਹਾਂ ਦੱਸਿਆ ਕਿ ਰਜਿਸਟ੍ਰੀ ਦੀ ਡੀਡ ਜੋ ਪਹਿਲਾਂ ਕਿਸੇ ਪ੍ਰੋਫੈਸ਼ਨਲ ਵਕੀਲ ਵਲੋਂ ਲਿਖੀ ਜਾਂਦੀ ਸੀ ਹੁਣ ਐਨੀ ਵੇਅਰ ਸਕੀਮ ਤਹਿਤ ਤਹਿਸੀਲ ਦਾ ਸਰਕਾਰੀ ਕਰਮਚਾਰੀ ਹੀ ਲਿਖੇਗਾ, ਜਿਸ ਨਾਲ ਪੈਸਿਆਂ ਦੀ ਬਚਤ ਹੋਵੇਗੀ।
Related Post
Popular News
Hot Categories
Subscribe To Our Newsletter
No spam, notifications only about new products, updates.