
ਪੀ. ਐਮ. ਮੋਦੀ ਨੇ ਨਿਗੁਣੀ ਰਾਹਤ ਦੇ ਕੇ ਹੜ੍ਹ ਪੀੜਤਾ ਨਾਲ ਕੀਤਾ ਕੌਝਾ ਮਜ਼ਾਕ : ਧਾਲੀਵਾਲ
- by Jasbeer Singh
- September 11, 2025

ਪੀ. ਐਮ. ਮੋਦੀ ਨੇ ਨਿਗੁਣੀ ਰਾਹਤ ਦੇ ਕੇ ਹੜ੍ਹ ਪੀੜਤਾ ਨਾਲ ਕੀਤਾ ਕੌਝਾ ਮਜ਼ਾਕ : ਧਾਲੀਵਾਲ ਨਾਭਾ, 10 ਸਤੰਬਰ 2025 : ਪੰਜਾਬ ਵਿੱਚ ਆਏ ਹੜ੍ਹਾਂ ਨੇ ਤਬਾਹੀ ਮਚਾ ਕੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਵੱਖ-ਵੱਖ ਵਰਗਾਂ ਦਾ ਪੰਜਾਹ ਲੱਖ ਕਰੋੜ ਦਾ ਭਾਰੀ ਨੁਕਸਾਨ ਕਰ ਦਿੱਤਾ ਹੈ । ਮੋਦੀ ਨੇ ਮਿੱਤਰ ਕਾਰਪੋਰੇਟ ਘਰਾਣਿਆਂ ਦਾ ਪੰਦਰਾਂ ਲੱਖ ਕਰੋੜ ਤੋਂ ਵਧ ਦਾ ਕਰਜ਼ਾ ਕੀਤਾ ਮੁਆਫ : ਧਾਲੀਵਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕ ਦਲ ਪੰਜਾਬ ਦੇ ਮੁੱਖ ਸਲਾਹਕਾਰ ਪਿਸ਼ੌਰਾ ਸਿੰਘ ਧਾਲੀਵਾਲ ਨੇ ਕਿਹਾ ਕਿ ਪੀ. ਐਮ. ਮੋਦੀ ਕੁੰਭਕਰਨੀ ਨੀਂਦ ਖੁਲਣ ਤੋ ਬਾਅਦ ਪੰਜਾਬ ਦੇ ਹੜ੍ਹ ਪੀੜਤਾ ਇਲਾਕਿਆਂ ਦਾ ਦੌਰਾ ਕਰਨ ਲਈ 20 ਦਿਨਾਂ ਬਾਅਦ ਪੰਜਾਬ ਆਏ ਪੀ. ਐਮ. ਮੋਦੀ ਨੇ ਹੜ੍ਹ ਪੀੜਤਾ ਨੂੰ ਮਹਿਜ 1600 ਕਰੋੜ ਦੇ ਕੇ ਪੰਜਾਬ ਵਾਸੀਆਂ ਨਾਲ ਕੌਝਾ ਮਜ਼ਾਕ ਕੀਤਾ ਹੈ ਜਦੋ ਕਿ ਮੋਦੀ ਆਪਣੇ ਮਿੱਤਰ ਕਾਰਪੋਰੇਟ ਘਰਾਣਿਆਂ ਦਾ ਪੰਦਰਾ ਲੱਖ ਕਰੋੜ ਤੋ ਵੀ ਵੱਧ ਦਾ ਕਰਜ਼ਾ ਮੁਆਫ਼ ਕਰ ਚੁੱਕੇ ਹਨ। ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ ਫੋਟੋਆਂ ਖਿਚਵਾ ਕੇ ਡਰਾਮੇਬਾਜ਼ੀ ਵਾਲੀ ਸਿਆਸਤ ਨਹੀ ਕਰਨੀ ਚਾਹੀਦੀ ਇਸ ਔਖੀ ਘੜੀ ਵਿੱਚ ਪੰਜਾਬ ਦੇ ਵਾਸੀਆ ਨੋਜਵਾਨਾ, ਕਲਾਕਾਰ ,ਐਨ ਆਈ, ਸੁਰਜੀਤ ਸਿੰਘ ਰੱਖੜਾ ਤੇ ਮੁਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਕਰੌੜਾ ਰੁਪੈ ਦੀ ਮਦਦ ਦੇਣ ਦਾ ਐਲਾਨ ਕਰਕੇ ਬਹੁਤ ਹੀ ਸ਼ਲਾਘਾ ਯੋਗ ਕਦਮ ਚੁੱਕੇ ਹਨ। ਧਾਲੀਵਾਲ ਨੇ ਇਹ ਵੀ ਕਿਹਾ ਕਿ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਕੇਵਲ ਫੋਟੋਆਂ ਖਿੱਚਾਂ ਕੇ ਡਰਾਮੇ ਬਾਜ਼ੀ ਵਾਲੀ ਸਿਆਸਤ ਨਹੀ ਕਰਨੀ ਚਾਹੀਦੀ ਹੈ।