post

Jasbeer Singh

(Chief Editor)

Haryana News

ਧੀ ਦਾ ਗਲਾ ਵੱਢ ਕੇ ਕਤਲ ਕਰਨ ਵਾਲਾ ਪਿਓ ਪੁਲਸ ਨੇ ਕੀਤਾ ਗ੍ਰਿਫ਼ਤਾਰ

post-img

ਧੀ ਦਾ ਗਲਾ ਵੱਢ ਕੇ ਕਤਲ ਕਰਨ ਵਾਲਾ ਪਿਓ ਪੁਲਸ ਨੇ ਕੀਤਾ ਗ੍ਰਿਫ਼ਤਾਰ ਗੋਹਾਨਾ, 13 ਅਪ੍ਰੈਲ 2026 : ਹਰਿਆਣਾ ਦੇ ਸ਼ਹਿਰ ਗੋੋਹਾਨਾ ਵਿਖੇ ਬੀਤੇ ਦਿਨੀਂ ਇਕ ਪਿਤਾ ਵਲੋਂ ਆਪਣੀ ਹੀ ਧੀ ਦਾ ਗਲਾ ਵੱਢ ਕੇ ਕਤਲ ਕਰ ਦਿੱਤੇ ਜਾਣ ਦੇ ਘਟਨਾਕ੍ਰਮ ਵਾਪਰਨ ਦਾ ਪਤਾ ਚੱਲਿਆ ਹੈ। ਪੁਲਸ ਨੇ ਕਰ ਲਿਆ ਹੈ ਗ੍ਰਿਫ਼ਤਾਰ ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਸ਼ਹਿਰ ਸੋਨੀਪਤ ਦੇ ਗੋਹਾਨਾ `ਚ ਇਕ ਆਨਰ ਕਿਲਿੰਗ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਬੀਤੇ ਦਿਨੀਂ ਐਤਵਾਰ ਦੀ ਸਵੇਰ ਨੂੰ ਦੇਵੀ ਨਗਰ `ਚ ਇਕ ਵਿਅਕਤੀ ਨੇ ਆਪਣੀ ਧੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ । ਜਿਸਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਕੌਣ ਹੈ ਇਹ ਲੜਕੀ ਜਾਣਕਾਰੀ ਅਨੁਸਾਰ ਦੇਵੀ ਨਗਰ ਦੀ 23 ਸਾਲਾ ਚੀਨੂ ਸ਼ਹਿਰ ਦੇ ਨਿੱਜੀ ਕਾਲਜ `ਚ ਏ. ਐੱਨ. ਐਮ. ਦੂਜੇ ਸਾਲ ਦੀ ਵਿਦਿਆਰਥਣ ਸੀ। ਉਹ ਆਪਣੀ ਪਸੰਦ ਦੇ ਨੌਜਵਾਨ ਨਾਲ ਵਿਆਹ ਕਰਨਾ ਚਾਹੁੰਦੀ ਸੀ । ਇਸ ਗੱਲ `ਤੇ ਐਤਵਾਰ ਸਵੇਰੇ ਘਰ `ਚ ਝਗੜਾ ਹੋਇਆ । ਇਸ ਦੌਰਾਨ ਪਿਤਾ ਅਨਿਲ ਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਅਤੇ ਧੀ `ਤੇ ਚਾਕੂ ਨਾਲ ਤਾਬੜਤੋੜ ਵਾਰ ਕਰਦਿਆਂ ਉਸ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ।

Related Post

Instagram