ਪੁਲਸ ਨੇ ਗ੍ਰਿਫ਼ਤਾਰ ਕੀਤੇ ਦੋ ਨਕਲੀ ਐਸ. ਟੀ. ਐਫ. ਮੁਲਾਜਮ ਫਿਰੋਜ਼ਪੁਰ, 13 ਨਵੰਬਰ 2025 : ਪੰਜਾਬ ਦੇ ਜਿ਼ਲਾ ਫਿਰੋਜ਼ਪੁਰ ਦੀ ਪੁਲਸ ਨੇ ਦੋ ਨਕਲੀ ਐਸ. ਟੀ. ਐਫ. ਮੁਲਾਜਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਕੀ ਦੱਸਿਆ ਐਸ. ਪੀ. ਫਿਰੋਜ਼ਪੁਰ ਨੇ ਫਿਰੋਜ਼ਪੁਰ ਦੇ ਸੁਪਰਡੈਂਟ ਆਫ ਪੁਲਸ (ਐਸ. ਪੀ.) ਮਨਜੀਤ ਸਿੰਘ ਨੇ ਦੱੱਸਿਆ ਕਿ ਥਾਣਾ ਮਮਦੋਟ ਦੀ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਬੀਤੀ 5 ਨਵੰਬਰ ਨੂੰ ਪਿੰਡ ਦੋਨਾ ਰਹੀਮੇ ਕੇ ਦੇ ਰਹਿਣ ਵਾਲੇ ਰਣਜੀਤ ਸਿੰਘ ਨੂੰ ਤਿੰਨ ਨਕਲੀ ਦੇ ਮੁਲਾਜ਼ਮਾਂ ਨੇ ਚੁੱਕ ਲਿਆ ਸੀ ਅਤੇ ਉਸ ਪਾਸੋਂ ਤਿੰਨ ਲੱਖ ਰੁਪਏ ਲੈ ਲਏ। ਇਕ ਦੀ ਗ੍ਰਿਫਤਾਰੀ ਬਾਕੀ ਦੋ ਆਏ ਅੜਿੱਕੇ ਇਸ ਸਬੰਧੀ ਥਾਣਾ ਮਮਦੋਟ ਦੀ ਪੁਲਸ ਨੂੰ ਸੂਚਨਾ ਮਿਲਣ ਤੇ ਇਕ ਦਮ ਕਾਰਵਾਈ ਕਰਦਿਆਂ ਦੋ ਨਕਲੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਇਕ ਦੀ ਗ੍ਰਿਫਤਾਰੀ ਬਾਕੀ ਹੈ। ਉਹਨਾਂ ਦੱਸਿਆ ਕਿ ਰਣਜੀਤ ਸਿੰਘ ਪਾਸੋ ਨਕਲੀ ਵਿਅਕਤੀਆਂ ਨੇ ਜੋ ਤਿੰਨ ਲੱਖ ਰੁਪਏ ਦੀ ਰਾਸ਼ੀ ਲਈ ਸੀ, ਓਹ ਵੀ ਬਰਾਮਦ ਕਰ ਲਈ ਹੈ। ਇਸ ਕੇਸ ਵਿਚ ਇਕ ਔਰਤ ਵੀ ਸ਼ਾਮਲ ਹੈ, ਉਸ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
