

ਪਤੀ ਦਾ ਕਤਲ ਕਰਨ ਵਾਲੀ ਪਤਨੀ ਪੁਲਸ ਵਲੋਂ ਗ੍ਰਿਫ਼ਤਾਰ ਅਸਾਮ, 15 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਅਸਾਮ ਵਿਚ ਇਕ ਪਤਨੀ ਵਲੋਂ ਹੀ ਆਪਣੇ ਪਤੀ ਨੂੰ ਕਤਲ ਕਰਨ ਤੋਂ ਬਾਅਦ ਕਾਤਲ ਪਤਨੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਮਰਨ ਵਾਲਾ ਵਿਅਕਤੀ 40 ਸਾਲਾ ਸਬਿਲ ਰਹਿਮਾਨ ਸੀ ਤੇ ਕਬਾੜ ਡੀਲਰ ਸੀ। ਕਤਲ ਦੀ ਘਟਨਾ ਨੂੰ ਕਿਸ ਨੇ ਤੇ ਕਿਊਂ ਦਿੱਤਾ ਅੰਜਾਮ ਅਸਾਮ ਵਿਚ ਪਤਨੀ ਵਲੋਂ ਹੀ ਪਤੀ ਦਾ ਕਤਲ ਕੀਤੇ ਜਾਣ ਸਬੰਧੀ ਜਦੋਂ ਪੁਲਸ ਵਲੋਂ ਪੁੱਛਗਿੱਛ ਕੀਤੀ ਗਈ ਤਾਂ ਰਹੀਮਾ ਖਾਤੂਨ ਨੇ ਜਿਥੇ ਆਪਣਾ ਜੁਰਮ ਕਬੂਲਿਆ, ਉਥੇ ਦੱਸਿਆ ਕਿ ਆਖਰ ਉਸਨੇ ਕਿਹੜੇ ਕਾਰਨਾਂ ਕਰਕੇ ਪਤੀ ਦਾ ਕਤਲ ਕੀਤਾ ਹੈ। 38 ਸਾਲਾ ਔਰਤ ਰਹੀਮਾ ਖਾਤੂਨ ਨੇ ਦੱਸਿਆ ਕਿ ਘਰੇਲੂ ਝਗੜੇ ਦੌਰਾਨ ਤਹਿਸ਼ ਵਿਚ ਆ ਕੇ ਉਸਨੇ ਇਹ ਕਦਮ ਚੁੱਕਿਆ ਹੈ।ਦੱਸਣਯੋਗ ਹੈ ਕਿ ਉਕਤ ਘਟਨਾ 26 ਜੂਨ ਨੂੰ ਅਸਾਮ ਦੀ ਰਾਜਧਾਨੀ ਦੇ ਪਾਂਡੂ ਖੇਤਰ ਵਿੱਚ ਸਥਿਤ ਜੋਯਮਤੀ ਨਗਰ ਵਿੱਚ ਜੋੜੇ ਦੇ ਘਰ ਵਿੱਚ ਵਾਪਰੀ। ਰਹੀਮਾ ਖਾਤੂਨ ਨੇ ਪੁਲਸ ਨੂੰ ਕੀ ਦੱਸਿਆ ਅਸਾਮ ਪੁਲਸ ਮੁਤਾਬਕ ਜਦੋਂ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਦਾ ਪਤੀ ਸ਼ਰਾਬ ਪੀ ਕੇ ਘਰ ਆਇਆ ਅਤੇ ਦੋਵਾਂ ਵਿਚਕਾਰ ਝਗੜਾ ਹੋ ਗਿਆ ਪਰ ਥੋੜ੍ਹੀ ਦੇਰ ਵਿੱਚ ਹੀ ਇਹ ਘਰੇਲੂ ਝਗੜਾ ਲੜਾਈ ਵਿੱਚ ਬਦਲ ਗਿਆ, ਜਿਸ ਤੇ ਉਸਨੇ ਗੁੱਸੇ ਵਿੱਚ ਆ ਕੇ ਪਤੀ ਸਬਿਲ `ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਸਨੂੰ ਜ਼ਬਰਦਸਤ ਸੱਟਾਂ ਲੱਗੀਆਂ ਤੇ ਕੁਝ ਸਮੇਂ ਬਾਅਦ ਸਬਿਲ ਰਹਿਮਾਨ ਦੀ ਮੌਤ ਹੋ ਗਈ । ਕਤਲ ਕਰਨ ਤੋਂ ਬਾਅਦ ਰਹੀਮਾ ਨੇ ਲਾਸ਼ ਦਾ ਕੀ ਕੀਤਾ ਪਤੀ ਦਾ ਕਤਲ ਕਰਨ ਤੋਂ ਬਾਅਦ ਪਤਨੀ ਰਹੀਮਾ ਨੇ ਘਰ ਦੇ ਅੰਦਰ 5 ਫੁੱਟ ਡੂੰਘਾ ਟੋਆ ਪੁੱਟਿਆ ਅਤੇ ਆਪਣੇ ਪਤੀ ਦੀ ਲਾਸ਼ ਨੂੰ ਉਸ ਵਿਚ ਦੱਬ ਦਿੱਤਾ। ਉਪਰੋਕਤ ਪਤੀ ਪਤਨੀ ਦੇ ਵਿਆਹ ਨੂੰ ਲਗਭਗ 15 ਸਾਲ ਹੋ ਗਏ ਹਨ ਅਤੇ ਵਿਆਹ ਤੋਂ ਬਾਅਦ ਉਨ੍ਹਾਂ ਕੋਲ ਦੋ ਬੱਚੇ ਵੀ ਹਨ।