post

Jasbeer Singh

(Chief Editor)

crime

ਥਾਣਾ ਖੇੜੀ ਗੰਡਿਆਂ ਪੁਲਸ ਕੀਤਾ ਦੋ ਵਿਰੁੱਧ ਆਰਮਜ਼ ਐਕਟ ਤਹਿਤ ਕੇਸ ਦਰਜ

post-img

ਥਾਣਾ ਖੇੜੀ ਗੰਡਿਆਂ ਪੁਲਸ ਕੀਤਾ ਦੋ ਵਿਰੁੱਧ ਆਰਮਜ਼ ਐਕਟ ਤਹਿਤ ਕੇਸ ਦਰਜ ਰਾਜਪੁਰਾ, 21 ਮਈ : ਥਾਣਾ ਖੇੜੀ ਗੰਖਿਆ ਪੁਲਸ ਨੇਦੋ ਵਿਅਕਤੀਆਂ ਵਿਰੁੱਧ ਵੱਖ ਵੱਖ ਧਾਰਾਵਾਂ 103, 3 (5), ਬੀ. ਐਨ. ਐਸ. ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਅਰਮਿੰਦਰ ਸਿੰਘ ਪੁੱਤਰ ਕਰਨੈਲ ਸਿੰਘ, ਦਲਜੀਤ ਕੋਰ ਪਤਨੀ ਅਰਮਿੰਦਰ ਸਿੰਘ ਵਾਸੀਆਨ ਪਿੰਡ ਭੋਗਲਾਂ ਥਾਣਾ ਖੇੜੀ ਗੰਡਿਆ ਸ਼ਾਮਲ ਹਨ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਦਰਸ਼ਨ ਸਿੰਘ ਪੁੱਤਰ ਮਾਨ ਸਿੰਘ ਵਾਸੀ ਪਿੰਡ ਭੋਗਲਾਂ ਥਾਣਾ ਖੇੜੀ ਗੰਡਿਆ ਨੇਦ ੱਸਿਆ ਕਿ ਜਗਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਭੋਗਲਾਂ ਜੋ ਕਿ ਸਰੀਕੇ ਵਿੱਚੋ ਉਸ ਦਾ ਚਾਚਾ ਲੱਗਦਾ ਹੈ ਅਤੇ ਉਪਰੋਕਤ ਵਿਅਕਤੀ ਉਸਦੇ ਗੁਆਂਢੀ ਹਨ, ਜੋ ਪਾਣੀ ਵਾਲੀ ਪਾਈਪ ਰਿਪੇਅਰ ਕਰਨ ਨੂੰ ਲੈ ਕੇ ਜਗਦੀਪ ਸਿੰਘ ਨੇ ਆਪਣੇ ਘਰ ਅੱਗੇ ਢੋਆ ਪੁੱਟਿਆ ਹੋਇਆ ਸੀ, ਜਿਸ ਕਾਰਨ ਉਪਰੋਕਤ ਵਿਅਕਤੀਆਂ ਟੋਏ ਨੂੰ ਲੈ ਕੇ ਗਾਲੀ ਗਲੋਚ ਕਰਦੇ ਰਹਿੰਦੇ ਸਨ। ਸਿ਼ਕਾਇਤਕਰਤਾ ਨੇ ਦੱਸਿਆ ਕਿ 19 ਮਈ 2025 ਨੂੰ ਸ਼ਾਮ ਸਮੇਂ ਜਗਦੀਪ ਸਿੰਘ ਨੇ ਉਸਦੇ (ਸਿ਼ਕਾਇਤਕਰਤਾ) ਅਤੇ ਸ਼ਰੀਕੇ ਵਿੱਚੋ ਲਗਦੇ ਚਾਚੇ ਅਮਰਜੀਤ ਸਿੰਘ ਪੁੱਤਰ ਅਜੈਬ ਸਿੰਘ, ਹਰਜੋਤ ਸਿੰਘ ਪੁੱਤਰ ਕੁਲਦੀਪ ਸਿੰਘ ਅਤੇ ਰਣਧੀਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀਆਨ ਭੋਗਲਾਂ ਨੂੰ ਉਪਰੋਕਤ ਵਿਅਕਤੀਆਂ ਵੱਲੋ ਤੰਗ ਪ੍ਰੇਸ਼ਾਨ ਕਰਨ ਸਬੰਧੀ ਬੁਲਾਇਆ ਹੋਇਆ ਸੀ, ਜਦੋ ਉਹ ਅਤੇ ਹੋਰ ਉਪਰੋਕਤ ਵਿਅਕਤੀਆਂ ਨੂੰ ਸਮਝਾ ਰਹੇ ਸਨ ਤਾਂ ਦਲਜੀਤ ਕੌਰ ਤਹਿਸ਼ ਵਿੱਚ ਆ ਕੇ ਅੰਦਰੋ 12 ਬੋਰ ਗੰਨ ਅਤੇ ਰੋਂਦਾ ਵਾਲਾ ਪਟਾ ਲੈ ਆਈ ਤੇ ਅਮਰਿੰਦਰ ਸਿੰਘ ਨੂੰ ਫੜ੍ਹਾ ਦਿੱਤਾ ਅਤੇ ਉਸਦੇ ਅਤੇ ਹੋਰਨਾਂ ਤੇ ਫਾਇਰ ਕਰਨ ਲਈ ਕਿਹਾਂ ਤਾਂ ਅਮਰਿੰਦਰ ਸਿੰਘ ਨੇ ਗੰਨ ਵਿੱਚ ਦੋ ਰੋਂਦ ਲੋਡ ਕੀਤੇ ਅਤੇ ਪਹਿਲਾ ਫਾਇਰ ਕੀਤਾ, ਜੋ ਅਮਰਜੀਤ ਸਿੰਘ ਦੀ ਪਿੱਠ ਅਤੇ ਉਸਦੀ ਲੜਕੀ ਖੁਸਪ੍ਰੀਤ ਕੌਰ ਦੇ ਲੱਗਿਆ, ਜਦੋਂ ਜਗਦੀਪ ਸਿੰਘ ਤੇ ਹਰਜੋਤ ਸਿੰਘ, ਅਮਰਜੀਤ ਸਿੰਘ ਨੂੰ ਚੁੱਕਣ ਲੱਗੇ ਤਾਂ ਉਪਰੋਕਤ ਵਿਅਕਤੀ ਨੇ ਫਿਰ ਦੂਜਾ ਫਾਇਰ ਕੀਤਾ, ਜੋ ਜਗਦੀਪ ਸਿੰਘ ਅਤੇ ਹਰਜੋਤ ਸਿੰਘ ਦੇ ਲੱਗਾ ਅਤੇ ਉਪਰੋਕਤ ਵਿਅਕਤੀ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਡਾਕਟਰਾ ਨੇ ਅਮਰਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਜਗਦੀਪ ਸਿੰਘ, ਖੁਸ਼ਪ੍ਰੀਤ ਕੌਰ ਅਤੇ ਹਰਜੋਤ ਸਿੰਘ ਇਲਾਜ ਲਈ ਚੰਡੀਗੜ੍ਹ ਵਿਖੇ ਬਣੇ ਪੀ. ਜੀ. ਆਈ. ਦਾਖਲ ਹਨ।ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post