post

Admin

(Chief Editor)

Punjab

ਤਰਨਤਾਰਨ ਵਿਖੇ ਪੁਲਸ ਨੇ ਬਰਾਮਦ ਕੀਤਾ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ

post-img

ਤਰਨਤਾਰਨ ਵਿਖੇ ਪੁਲਸ ਨੇ ਬਰਾਮਦ ਕੀਤਾ ਹਥਿਆਰਾਂ ਦਾ ਵੱਡਾ ਜਖੀਰਾ ਬਰਾਮਦ

ਤਰਨਤਾਰਨ, 5 ਅਗਸਤ 2026 : ਪੰਜਾਬ ਦੇ ਜਿਲਾ ਤਰਨਤਾਰਨ (Tarn Taran) ਵਿਖੇ ਪੁਲਸ ਵਲੋਂ ਪਾਕਿਸਤਾਨ ਤੋਂ ਮੰਗਵਾਏ ਗਏ ਹਥਿਆਰਾਂ ਦਾ ਇਕ ਵੱਡਾ ਜਖੀਰਾ ਬਰਾਮਦ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਉਹ ਵਿਅਕਤੀ ਜਿਸ ਕੋਲੋਂ ਕੀਤੇ ਗਏ ਹਨ ਹਥਿਆਰ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਤਰਨਤਾਰਨ ਪੁਲਸ ਵਲੋਂ ਜਿਸ ਵਿਅਕਤੀ ਦੇ ਘਰੋਂ ਪਾਕਿਸਤਾਨ ਤੋਂ ਮੰਗਵਾਏ ਗਏ ਹਥਿਆਰਾਂ (Weapons) ਦੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ ਦੀ ਪਛਾਣ ਮਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਦੇ ਤੌਰ 'ਤੇ ਹੋਈ ਹੈ । ਪੁਲਸ ਮੁਤਾਬਕ ਇਹ ਹਥਿਆਰ ਪੰਜਾਬ ਵਿਚ ਸਰਗਰਮ ਗੈਂਗਸਟਰਾਂ ਵਲੋਂ ਟਾਰਗੇਟ ਕਿਲਿੰਗ ਅਤੇ ਹੋਰ ਅਪਰਾਧਕ ਵਾਰਦਾਤਾਂ ਲਈ ਵਰਤੇ ਜਾਣ ਦੀ ਸੰਭਾਵਨਾ ਸੀ ।

ਕੀ ਦੱਸਿਆ ਐਸ. ਐਸ. ਪੀ. ਤਰਨਤਾਰਨ ਨੇ

ਜਿਲਾ ਤਰਨਤਾਰਨ ਦੇ ਐੱਸ. ਐੱਸ. ਪੀ. (S. S. P.) ਸੁਰੇਂਦਰ ਲਾਂਬਾ ਨੇ ਦੱਸਿਆ ਕਿ ਐੱਸ. ਪੀ. (ਡੀ) ਰਿਪੁਤਾਪਨ ਸਿੰਘ ਅਤੇ ਡੀ. ਐੱਸ. ਪੀ. (ਡੀ) ਸਿ਼ਵਦਰਸ਼ਨ ਸਿੰਘ ਦੀ ਨਿਗਰਾਨੀ ਹੇਠ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਰੁਪਿੰਦਰਪਾਲ ਸਿੰਘ ਦੀ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ । ਉਨ੍ਹਾਂ ਦੱਸਿਆ ਕਿ ਪੁਲਸ ਦੇ ਹੱਥ ਖੂਫੀਆ ਸੂਚਨਾ ਲੱਗੀ ਸੀ ਕਿ ਮਨਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਵਾਂ ਤਾਰਾ ਸਿੰਘ ਦੇ ਪਾਕਿਸਤਾਨੀ ਤਸਕਰਾਂ (Pakistani smugglers) ਨਾਲ ਸਬੰਧ ਹਨ ਅਤੇ ਉਹ ਸਰਹੱਦ ਪਾਰੋਂ ਹਥਿਆਰ ਮੰਗਵਾ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਸਪਲਾਈ ਕਰਦਾ ਹੈ ।

ਮੁਲਜਮ ਵਿਰੁੱਧ ਕੀਤਾ ਗਿਆ ਹੈ ਅਸਲਾ ਐਕਟ ਤਹਿਤ ਕੇਸ ਦਰਜ

ਇਸ ਸੂਚਨਾ ਦੇ ਆਧਾਰ ’ਤੇ ਥਾਣਾ ਖਾਲੜਾ ਵਿਖੇ ਮੁਕੱਦਮਾ ਅਸਲਾ ਐਕਟ (Arms Act) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ, ਜਿਸ ਤੋਂ ਬਾਅਦ ਤਰਨਤਾਰਨ ਪੁਲਸ ਤੇ ਬੀ. ਐੱਸ. ਐੱਫ. ਨੇ ਸਾਂਝੇ ਆਪ੍ਰੇਸ਼ਨ ਦੌਰਾਨ ਉਕਤ ਵਿਅਕਤੀ ਦੇ ਘਰ ਛਾਪੇਮਾਰੀ ਕੀਤੀ ਤਾਂ ਉੱਥੋਂ ਇਕ ਐੱਮ. ਪੀ.-9 ਗੰਨ, ਸੱਤ ਵਿਦੇਸ਼ੀ ਪਿਸਤੌਲ ਤੇ ਵੱਡੀ ਮਾਤਰਾ `ਚ ਗੋਲੀ ਸਿੱਕਾ ਬਰਾਮਦ ਕੀਤਾ ਗਿਆ । ਬਰਾਮਦ ਹਥਿਆਰਾਂ ਵਿਚ ਇਕ ਬਰੇਟਾ 30 ਬੋਰ ਪਿਸਤੌਲ, ਚਾਰ ਗਲੌਕ 9 ਐੱਮ. ਐੱਮ. ਪਿਸਤੌਲ, ਦੋ ਜਿ਼ਗਾਨਾ 30 ਬੋਰ ਪਿਸਤੌਲ, ਇਕ ਐੱਮ. ਪੀ.-9 ਡਰੈਗਨ ਗੰਨ, ਉਨ੍ਹਾਂ ਦੇ ਮੈਗਜ਼ੀਨ ਅਤੇ 30 ਬੋਰ ਦੇ 89 ਕਾਰਤੂਸ ਸ਼ਾਮਲ ਹਨ ।

Related Post

Instagram