post

Jasbeer Singh

(Chief Editor)

Punjab

ਪੁਲਸ ਨੇ ਕੀਤਾ ਬੰਟੀ ਰੋਮਾਣਾ ਤੇ ਸਾਥੀਆਂ ਵਿਰੁੱਧ ਕੇਸ ਦਰਜ

post-img

ਪੁਲਸ ਨੇ ਕੀਤਾ ਬੰਟੀ ਰੋਮਾਣਾ ਤੇ ਸਾਥੀਆਂ ਵਿਰੁੱਧ ਕੇਸ ਦਰਜ ਫਰੀਦਕੋਟ, 22 ਮਈ 2026 : ਪੰਜਾਬ ਦੇ ਜਿ਼ਲਾ ਫਰੀਦਕੋਟ ਵਿਖੇ ਪੰਜਾਬ ਪੁਲਸ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਬੰਟੀ ਰੋਮਾਣਾ ਤੇ ਸਾਥੀਆਂ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਸਮਾਚਾਰ ਹੈ। ਕੀ ਕਾਰਨ ਰਿਹਾ ਐਫ. ਆਈ. ਆਰ. ਦਰਜ ਕਰਨ ਦਾ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਵਿਖੇ ਜੋ ਪੰਜਾਬ ਪੁਲਸ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਉਨ੍ਹਾਂ ਦੇ ਅਣਪਛਾਤੇ ਸਮਰਥਕਾਂ ਖਿ਼ਲਾਫ਼ ਕੇਸ ਦਰਜ ਕੀਤਾ ਗਿਆ ਹੈ ਦਾ ਕਾਰਨ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣਾ ਹੈ । ਜਾਣਕਾਰੀ ਅਨੁਸਾਰ ਇਹ ਕਾਰਵਾਈ ਐਸ. ਡੀ. ਐਮ. ਦਫ਼ਤਰ ਵਿੱਚ ਹੋਏ ਜ਼ੋਰਦਾਰ ਹੰਗਾਮੇ ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ । ਕੀ ਐਲਾਨ ਕੀਤਾ ਗਿਆ ਹੈ ਸ਼ੋ੍ਰਮਣੀ ਅਕਾਲੀ ਦਲ ਲੀਡਰਸਿ਼ਪ ਵਲੋਂ ਬੰਟੀ ਰੋਮਾਣਾ ਤੇ ਸਮਰਥਕਾਂ ਖਿਲਾਫ਼ ਜੋ ਕੇਸ ਦਰਜ ਕੀਤਾ ਗਿਆ ਹੈ ਨੂੰ ਲੈ ਕੇ ਸ਼ੋ੍ਰਮਣੀ ਅਕਾਲੀ ਦਲ ਦੀ ਪਾਰਟੀ ਲੀਡਰਸਿ਼ਪ ਨੇ ਐਲਾਨ ਕੀਤਾ ਹੈ ਕਿ ਪ੍ਰਸ਼ਾਸਨ ਦੇ ਇਸ ਰੁਖ਼ ਦੇ ਖਿਲਾਫ਼ ਹੁਣ ਸ਼੍ਰੋਮਣੀ ਅਕਾਲੀ ਦਲ ‘ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰੇਗਾ । ਨਗਰ ਕੌਂਸਲ ਚੋਣਾਂ ਦੇ ਮੌਕੇ ਹੋ ਰਹੀਆਂ ਇਨ੍ਹਾਂ ਪੈ ਰਹੀਆਂ ਸਿਆਸੀ ਘਟਨਾਵਾਂ ਨੇ ਫਰੀਦਕੋਟ ਵਿੱਚ ਟਕਰਾਅ ਦੀ ਸਥਿਤੀ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ ।

Related Post

Instagram