post

Admin

(Chief Editor)

Punjab

ਪਿੰਡ ਕੋਹਾਲੀ ਵਿਖੇ ਕਰੰਟ ਲੱਗਣ ਕਾਰਨ ਹੋਈ ਦੋ ਨੌਜਵਾਨਾਂ ਦੀ ਮੌਤ

post-img

ਪਿੰਡ ਕੋਹਾਲੀ ਵਿਖੇ ਕਰੰਟ ਲੱਗਣ ਕਾਰਨ ਹੋਈ ਦੋ ਨੌਜਵਾਨਾਂ ਦੀ ਮੌਤ

ਚੋਗਾਵਾਂ, 25 ਅਗਸਤ 2026 : ਪੰਜਾਬ ਦੇ ਜਿਲਾ ਅੰਮ੍ਰਿਤਸਰ (Amritsar) ਦੇ ਪਿੰਡ ਕੋਹਾਲੀ ਵਿਖੇ ਟੈਂਟ ਉਤਾਰਦੇ ਵੇਲੇ ਦੋ ਨੌਜਵਾਨਾਂ ਦੀ ਪੌੜੀ ਵਿਚ ਕਰੰਟ (Current) ਆਉਣ ਕਾਰਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹਨ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਹਾਲੀ ਵਿਖੇ ਬਾਬਾ ਮੀਰਾ ਪਾਤਸ਼ਾਹ ਦੀ ਦਰਗਾਹ `ਤੇ ਕਰਵਾਏ ਗਏ ਸੱਭਿਆਚਾਰਕ ਮੇਲੇ ਅਤੇ ਕੁਸ਼ਤੀ ਦੰਗਲ ਵਿਚ ਬੀਤੇ ਦਿਨੀਂ ਇਕ ਟੈਂਟ ਹਾਊਸ ਵਿਚ ਕੰਮ ਕਰਦੇ ਦੋ ਨੌਜਵਾਨਾਂ ਦੀ ਟੈਂਟ ਉਤਾਰਨ ਵੇਲੇ ਉਪਰ ਤੋਂ ਲੰਘ ਰਹੀਆਂ ਤਾਰਾਂ ਨਾਲ ਛੂਹਣ ਦੇ ਕਾਰਨ ਲੋਹੇ ਦੀ ਪੌੜੀ ਵਿਚ ਆਏ ਕਰੰਟ ਕਾਰਨ ਮੌਤ (Death) ਹੋ ਗਈ ਹੈ ਦੀ ਪਛਾਣ ਗੋਰਾ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਸ਼ਹੂਰਾ ਅਤੇ ਸੋਨੂੰ ਸਿੰਘ ਵਾਸੀ ਠੱਠੀ ਵਜੋਂ ਹੋਈ ਹੈ ।

Related Post

Instagram