
ਥਾਣਾ ਜੁਲਕਾਂ ਵੱਲੋਂ 8 ਕਿਲੋਗ੍ਰਾਮ ਅਫੀਮ ਬ੍ਰਾਮਦ ਕੀਤੀ ਅਤੇ ਮੱਧ ਪ੍ਰਦੇਸ਼ ਤੋਂ ਅਫੀਮ ਸਪਲਾਈ ਲਾਈਨ ਤੋੜੀ
- by Jasbeer Singh
- May 2, 2025

ਥਾਣਾ ਜੁਲਕਾਂ ਵੱਲੋਂ 8 ਕਿਲੋਗ੍ਰਾਮ ਅਫੀਮ ਬ੍ਰਾਮਦ ਕੀਤੀ ਅਤੇ ਮੱਧ ਪ੍ਰਦੇਸ਼ ਤੋਂ ਅਫੀਮ ਸਪਲਾਈ ਲਾਈਨ ਤੋੜੀ ਪਟਿਆਲਾ, 2 ਮਈ 2025 : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਸੰਦਰਭ ਵਿੱਚ ਮਾਨਯੋਗ ਡੀ.ਜੀ.ਪੀ. ਪੰਜਾਬ ਵੱਲੋਂ, ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਤਹਿਤ ਸ਼੍ਰੀ ਨਾਨਕ ਸਿੰਘ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੀ ਯੋਗ ਅਗਵਾਈ ਹੇਠ ਸ੍ਰੀ ਸਵਰਨਜੀਤ ਕੌਰ ਪੀ.ਪੀ.ਐਸ., ਐਸ.ਪੀ./ਪੀ.ਬੀ.ਆਈ. ਪਟਿਆਲਾ ਜੀ ਅਤੇ ਸ੍ਰੀ ਗੁਰਪ੍ਰਤਾਪ ਸਿੰਘ, ਉਪ ਕਪਤਾਨ ਪੁਲਿਸ ਦਿਹਾਤੀ ਪਟਿਆਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਿਤੀ 30.04.2025 ਨੂੰ ਇੰਸ: ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਜ਼ੁਲਕਾਂ ਵੱਲੋ ਸਮੇਤ ਪੁਲਿਸ ਪਾਰਟੀ ਦੇ ਪਟਿਆਲਾ ਪਹੇਵਾ ਰੋਡ ਟੀ - ਪੁਆਇੰਟ ਪਿੰਡ ਮੀਰਾਂਪੁਰ ਵਿਖੇ ਕੀਤੀ ਨਾਕਾਬੰਦੀ ਕੀਤੀ ਜਾ ਰਹੀ ਸੀ ਤਾਂ ਮੁਖਬਰੀ ਦੇ ਅਧਾਰ ਤੇ ਪਟਿਆਲਾ ਸਾਇਡ ਤੋਂ ਆਉਂਦੀ ਇੱਕ ਕਾਰ ਨੰਬਰੀ RJ-14-CL-6919 ਮਾਰਕਾ ਸਵਿਫਟ ਡਿਜ਼ਾਇਰ ਨੂੰ ਰੋਕਿਆ, ਜਿਸ ਨੂੰ ਬਾਬੂ ਲਾਲ ਪੁੱਤਰ ਬਾਬੂ ਨਰਾਇਣ ਪੁੱਤਰ ਨਰਾਇਣ ਵਾਸੀ ਵਾਰਡ ਨੰ. 7, ਖੂਸ਼ਿਆਲਪੁਰ - ਰਾਮਪੁਰਾ, ਥਾਣਾ ਰਾਮਪੁਰਾ, ਜ਼ਿਲਾ ਨੀਮਚ, ਮੱਧ ਪ੍ਰਦੇਸ਼ ਚਲਾਇਆ ਰਿਹਾ ਸੀ ਤੇ ਨਾਲ ਦੀ ਸੀਟ ਪਰ ਰਾਜ ਕੁਮਾਰ ਪੁੱਤਰ ਲੇਟ ਬਾਬੂ ਲਾਲ ਉਰਫ ਸਾਧੂ ਰਾਮ ਵਾਸੀ ਪਿੰਡ ਬਠੋਈ ਖੁਰਦ, ਥਾਣਾ ਪਸਿਆਣਾ, ਜ਼ਿਲਾ ਪਟਿਆਲਾ ਨਾਮ ਦਾ ਵਿਅਕਤੀ ਬੈਠਾ ਸੀ, ਜਿਹਨਾਂ ਦੀ ਕਾਰ ਵਿੱਚ ਪਏ ਬੈਗ ਦੀ ਚੈਕਿੰਗ ਸ੍ਰੀ ਗੁਰਪ੍ਰਤਾਪ ਸਿੰਘ ਡੀ.ਐਸ.ਪੀ. ਸਰਕਲ ਦਿਹਾਤੀ ਪਟਿਆਲਾ ਜੀ ਹਾਜਰੀ ਵਿੱਚ ਕਰਨ ਪਰ 08 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਜਿਸ ਪਰ ਮੁਕੱਦਮਾ ਨੰਬਰ 38 ਮਿਤੀ 30.04.2025 ਅ/ਧ 18/61/85 ND&PS ACT ਥਾਣਾ ਜ਼ੁਲਕਾਂ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁੱਛਗਿਛ ਦੋਸੀਆਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹਨਾਂ ਦੋਨਾ ਮੁਲਜਮਾ ਖਿਲਾਫ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਦੇ ਪਰਚੇ ਮੱਧ ਪ੍ਰਦੇਸ਼ ਵਿੱਚ ਦਰਜ ਹਨ, ਜੋ ਦੋਸੀਆਨ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪਤਾ ਲਗਾਇਆ ਜਾਵੇਗਾ ਕਿ ਇਹ ਅਫੀਮ ਕਿਥੋਂ ਲੈ ਕਰ ਆਏ ਹਨ ਅਤੇ ਕਿਸ-ਕਿਸ ਨੂੰ ਅੱਗੇ ਵੇਚਣੀ ਹੈ ਅਤੇ ਇਸ ਤੋਂ ਪਹਿਲਾਂ ਕਿਸ-ਕਿਸ ਨੂੰ ਪੰਜਾਬ ਵਿੱਚ ਸਪਲਾਈ ਕੀਤੀ ਹੈ ਬ੍ਰਾਮਦਗੀ-1. 08 ਕਿਲੋਗ੍ਰਾਮ ਅਫੀਮ 2. ਕਾਰ ਨੰਬਰੀ RJ-14-CL-6919 ਮਾਰਕਾ ਸਵਿਫਟ ਡਿਜ਼ਾਇਰ ਦੋਸੀਆਨ ਦਾ ਵੇਰਵਾ - 1. ਬਾਬੂ ਲਾਲ ਪੁੱਤਰ ਬਾਬੂ ਨਰਾਇਣ ਪੁੱਤਰ ਨਰਾਇਣ ਵਾਸੀ ਵਾਰਡ ਨੰ. 7, ਖੁਸ਼ਿਆਲਪੁਰ - ਰਾਮਪੁਰਾ, ਥਾਣਾ ਰਾਮਪੁਰਾ, ਜਿਲਾ ਨੀਮਚ, ਮੱਧ ਪ੍ਰਦੇਸ਼ 2 ਰਾਜ ਕੁਮਾਰ ਪੁੱਤਰ ਲੇਟ ਬਾਬੂ ਲਾਲ ਉਰਫ ਸਾਧੂ ਰਾਮ ਵਾਸੀ ਪਿੰਡ ਬਠੋਈ ਖੁਰਦ, ਥਾਣਾ ਪਸਿਆਣਾ, ਜਿਲਾ ਪਟਿਆਲਾ
Related Post
Popular News
Hot Categories
Subscribe To Our Newsletter
No spam, notifications only about new products, updates.